40 ਸਕਿੰਟਾਂ ''ਚ ਅੰਗੂਠਿਆਂ ਦੇ ਸਹਾਰੇ ਲਾਏ 64 ਪੁਸ਼-ਅੱਪ! ਪੰਜਾਬ ਦੇ ਵਿੱਕੀ ਦਿਓਲ ਨੇ ਬਣਾਇਆ ਵਿਸ਼ਵ ਰਿਕਾਰਡ

Sunday, Mar 15, 2026 - 05:50 PM (IST)

40 ਸਕਿੰਟਾਂ ''ਚ ਅੰਗੂਠਿਆਂ ਦੇ ਸਹਾਰੇ ਲਾਏ 64 ਪੁਸ਼-ਅੱਪ! ਪੰਜਾਬ ਦੇ ਵਿੱਕੀ ਦਿਓਲ ਨੇ ਬਣਾਇਆ ਵਿਸ਼ਵ ਰਿਕਾਰਡ

ਕਪੂਰਥਲਾ (ਵੈੱਬ ਡੈਸਕ)- ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਫਿਟ ਇੰਡੀਆ ਕਾਰਨੀਵਲ ਦਾ ਦੂਜਾ ਦਿਨ ਖ਼ਾਸ ਰਿਹਾ। ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹਰਪ੍ਰੀਤ ਸਿੰਘ ਉਰਫ਼ ਵਿੱਕੀ ਦਿਓਲ ਨੇ ਵਰਲਡ ਬੁਕਸ ਆਫ਼ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਕੇ ਹਾਸਲ ਕੀਤੀ।  ਉਨ੍ਹਾਂ ਨੇ 40 ਸੈਕਿੰਡ ਵਿਚ 3 ਫੁੱਟ ਹਾਈਟ 'ਤੇ 3 ਲੋਹੇ ਦੀਆਂ ਰਾਡਾਂ 'ਤੇ ਹਨਾਲ ਵਿਚ ਰਹਿੰਦੇ ਹੋਏ ਅੰਗੂਠਿਆਂ ਦੇ ਸਹਾਰੇ 64 ਪੁਸ਼-ਅੱਪਸ ਲਗਾਏ। ਇਸੇ ਦੇ ਨਾਲ ਹੀ ਉਸ ਰਿਕਾਰਡ ਨੂੰ ਬਿਹਤਰ ਕੀਤਾ, ਜੋ ਉਨ੍ਹਾਂ ਨੇ ਸਾਲ 2021 ਵਿਚ ਕਾਇਮ ਕੀਤਾ ਸੀ। 

ਇਹ ਵੀ ਪੜ੍ਹੋ: ਪੰਜਾਬ 'ਚ ਚੱਲੀਆਂ ਗੋਲ਼ੀਆਂ! ਡਾਕਟਰ ਦੀ ਲਗਜ਼ਰੀ ਕਾਰ ’ਤੇ ਫਾਇਰਿੰਗ

PunjabKesari

ਵਿੱਕੀ 2015 ਤੋਂ ਇਸ ਤਰੀਕੇ ਨਾਲ ਪੁਸ਼-ਅੱਪ ਦਾ ਅਭਿਆਸ ਕਰ ਰਹੇ ਹਨ ਪਰ ਉਸ ਨੇ ਪਹਿਲੀ ਵਾਰ 2021 ਵਿੱਚ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। 15 ਅਗਸਤ 2021 ਨੂੰ ਉਸ ਨੇ ਇਸ ਤਰੀਕੇ ਨਾਲ 40 ਪੁਸ਼-ਅੱਪ ਕਰਕੇ ਇਕ ਰਿਕਾਰਡ ਬਣਾਇਆ ਅਤੇ ਹੁਣ ਉਸ ਨੇ ਆਪਣੇ ਰਿਕਾਰਡ ਨੂੰ 64 ਤੱਕ ਵਧਾ ਦਿੱਤਾ ਹੈ। ਕਰਾਟਿਆਂ 'ਚ ਤਿੰਨ ਵਾਰ ਬਲੈਕ ਬੈਲਟ ਹੋਲਡਰ ਵਿੱਕੀ ਪੰਜਾਬ 'ਚ ਇਕ ਫਿਟਨੈੱਸ ਆਈਕਨ ਹਨ। ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼ ਦੇ ਅਪੂਰਵ ਮੈਨਨ, ਰਣਦੀਪ ਸਿੰਘ ਕੋਹਲੀ, ਜਸਵੀਰ ਸਿੰਘ ਸ਼ਿੰਦਾ, ਸੰਦੀਪ ਡੋਗਰਾ, ਗੁਰਪ੍ਰੀਤ ਸਿੰਘ ਅਤੇ ਪੰਕਜ ਠਾਕੁਰ ਨੇ ਪ੍ਰਮਾਣਿਤ ਕੀਤਾ।

ਇਹ ਵੀ ਪੜ੍ਹੋ: ਹੋਲੀ ਬੰਪਰ 2026: ਇਸ ਲੱਕੀ ਨੰਬਰ ਦੀ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਇਨਾਮ

ਮੇਰਾ ਟੀਚਾ ਫਿਟਨੈੱਸ ਨੂੰ ਘਰ-ਘਰ ਪਹੁੰਚਾਉਣਾ 
ਵਿੱਕੀ ਨੇ ਕਿਹਾ ਕਿ ਮੈਂ ਤੀਜੀ ਜਮਾਤ ਤੋਂ ਹੀ ਖੇਡਾਂ ਵਿੱਚ ਸ਼ਾਮਲ ਹਾਂ। ਮੇਰੀ ਰੋਜ਼ਾਨਾ ਕੋਸ਼ਿਸ਼ ਤੰਦਰੁਸਤ ਰਹਿਣ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦੀ ਰਹੀ ਹੈ। ਮੇਰੇ ਵਰਗੇ ਹੋਰ ਤੰਦਰੁਸਤੀ ਪ੍ਰੇਮੀਆਂ ਦੇ ਨਾਲ, ਮੈਂ ਪੰਜਾਬ ਦੇ ਕਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਕੰਮ ਕਰਦਾ ਹਾਂ ਤਾਂ ਜੋ ਉਨ੍ਹਾਂ 'ਚ ਛੋਟੀ ਉਮਰ ਤੋਂ ਹੀ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਇੰਦਰਜੀਤ ਕੌਰ ਮਾਨ ਨੂੰ ਕੋਈ 'ਰਾਖੀ ਸਾਵੰਤ' ਕਹਿ ਰਿਹਾ ਤੇ ਕੋਈ 'ਨੈਂਸੀ ਗਰੇਵਾਲ': ਸੁਖਪਾਲ ਖਹਿਰਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News