ਵਿਸ਼ਵ ਟੀਮ ਸ਼ਤਰੰਜ : ਸ਼ਸ਼ੀਕਿਰਨ ਜਿੱਤਿਆ ਫਿਰ ਵੀ ਤੁਰਕੀ ਨਾਲ ਭਾਰਤ ਨੇ ਖੇਡਿਆ ਡਰਾਅ

06/24/2017 7:59:40 PM

ਰੂਸ— ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ 'ਚ 6ਵਾਂ ਰਾਊਂਡ ਭਾਰਤ ਪੁਰਸ਼ ਟੀਮ ਲਈ ਮਿਡਲ ਵੱਲ ਇਕ ਹੋਰ ਮਜ਼ਬੂਤ ਕਦਮ ਸਾਬਤ ਹੋ ਸਕਦਾ ਸੀ ਅਤੇ ਭਾਰਤੀ ਟੀਮ ਇਸ ਦੇ ਬਹੁਤ ਕਰੀਬ ਵੀ ਪਹੁੰਚ ਚੁੱਕੀ ਸੀ ਪਰ ਮੈਚ ਦਾ ਨਤੀਜਾ ਡਰਾਅ ਰਿਹਾ। ਵਿਦਿਤ ਗੁਜਰਾਤੀ ਨੇ ਆਪਣੇ ਪਹਿਲੇ ਬੋਰਡ 'ਚ ਭਾਰਤ ਨੂੰ ਅੰਕ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਹਾਲਾਂਕਿ ਅੱਜ ਜਿੱਤ ਦੀ ਉਮੀਦ 'ਚ ਉਨ੍ਹਾਂ ਨੇ ਸਲੋਕ ਡ੍ਰਾਗੋਨ ਨਾਲ ਡਰਾਅ ਖੇਡਿਆ। ਦੂਜੇ ਬੋਰਡ 'ਤੇ ਅਧਿਬਨ ਜਿਸ ਨੇ ਪਿਛਲੇ 3 ਮੈਚਾਂ 'ਚ ਭਾਰਤ ਦੀ ਜਿੱਤ ਦੀ ਭੂਮਿਕਾ ਨਿਭਾਈ ਸੀ। ਉਸ ਨੂੰ ਮੁਸਤਫਾ ਇਲਮਜ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੇ ਸ਼ੁਰੂਆਤ ਤੋਂ ਹੀ ਹਮਲਾਵਾਰ ਖੇਡ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਮੁਸਤਫਾ ਨੇ ਆਪਣੇ ਸ਼ਾਨਦਾਰ ਬਚਾਅ ਨਾਲ ਅਧਿਬਨ ਦੀ ਰਾਣੀ ਵੱਲ ਦੇ ਹਿੱਸੇ ਦੀਆਂ ਕਮਜ਼ੋਰੀਆਂ 'ਤੇ ਸਹੀ ਸਮੇਂ 'ਤੇ ਹਮਲਾ ਕੀਤਾ। ਜਿਸ ਦੇ ਫਲਸਰੂਪ ਅਧਿਬਨ ਨੂੰ ਇਕ ਪਿਆਦਾ ਕੁਰਬਾਨ ਕਰਨਾ ਪਿਆ ਅਤੇ ਮੁਸਤਫਾ ਨੇ ਉਸ ਤੋਂ ਬਾਅਦ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਧਿਆਨ ਦੇਣ ਵਾਲੀ ਗੱਲ ਹੈ ਅਧਿਬਨ ਜਦੋਂ ਵੀ ਜਿੱਤਿਆ ਭਾਰਤ ਜਿੱਤਿਆ ਹੈ, ਜਦੋਂ ਵੀ ਹਾਰਿਆ ਭਾਰਤ ਨੇ 2 ਮੈਚ ਹਾਰੇ ਅਤੇ ਇਕ ਡਰਾਅ ਕੀਤਾ ਮਤਲਬ ਉਸ ਦਾ ਜਿੱਤਣਾ ਭਾਰਤ ਲਈ ਬਹੁਤ ਜ਼ਰੂਰੀ ਹੈ। ਭਾਰਤ ਲਈ ਇਕ ਵਾਰ ਫਿਰ ਸੰਕਟ ਮੋਚਕ ਬਣ ਕੇ ਸਾਹਮਣੇ ਆਏ ਅਨੁਭਵੀ ਗ੍ਰਾਂਡ ਮਾਸਟਰ ਕ੍ਰਿਸ਼ਣ ਸ਼ਸ਼ੀ ਕਿਰਣ ਨੇ ਕਾਨ ਐਮਰੇ ਨੂੰ ਹਰਾਉਂਦੇ ਹੋਏ ਭਾਰਤ ਲਈ ਜਿੱਤਣ ਦੀ ਸੰਭਾਵਾਨਾ ਬਣਾਈ ਰੱਖੀ, ਚੌਥੇ ਬੋਰਡ 'ਤੇ ਪਰਿਮਾਰਜਨ ਨੇਗੀ ਨੇ ਦਾਸਤਾਨ ਮੁਹਮੰਦ ਖਿਲਾਫ ਜਿੱਤੀ ਬਾਜ਼ੀ 'ਚ ਗਲਤੀਆਂ ਕਰਦੇ ਹੋਏ ਖੁਦ ਨੂੰ ਮੁਸ਼ਕਿਲਾਂ 'ਚ ਪਾ ਲਿਆ ਸੀ ਪਰ ਉਸ ਨੇ ਵਾਪਸੀ ਕਰਦੇ ਹੋਏ ਭਾਰਤ ਦੀ ਜਿੱਤ ਜੋ ਕਿ ਹਾਰ ਵੱਲ ਮੁੜ ਰਹੀ ਸੀ ਆਖਰ 'ਚ ਡਰਾਅ ਵੱਲ ਮੋੜ ਦਿੱਤੀ।
ਮਹਿਲਾ ਵਰਗ 'ਚ ਭਾਰਤ ਲਈ ਅੱਜ ਦਾ ਦਿਨ ਬਹੁਤ ਬੁਰਾ ਦਿਨ ਸਾਬਤ ਹੋਇਆ ਅਤੇ ਉਸ ਨੂੰ ਰੂਸ ਦੇ ਹੱਥੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਰੂਸ ਦੀ ਮਜ਼ਬੂਤ ਟੀਮ ਨੇ ਭਾਰਤ ਨੂੰ ਆਸਾਨੀ ਨਾਲ 3-1 ਨਾਲ ਹਰਾ ਦਿੱਤਾ। ਇਹ ਹਾਰ ਇਕ ਗੱਲ ਹੋਰ ਸਾਬਤ ਕਰਦੀ ਹੈ ਕੀ ਭਾਰਤ ਦੀ ਮਹਿਲਾ ਟੀਮ ਵਿਸ਼ਵ ਦੀ ਚੋਟੀ 5 ਟੀਮਾਂ 'ਚ ਸ਼ਾਮਲ ਹੈ ਪਰ ਵੱਡੀਆਂ ਟੀਮਾਂ ਖਿਲਾਫ ਅਜੇ ਵੀ ਉਸ ਦਾ ਪ੍ਰਦਰਸ਼ਨ ਉਨ੍ਹਾ ਬਿਹਤਰ ਨਹੀਂ ਰਹਿੰਦਾ ਅਤੇ ਖਾਸਤੌਰ 'ਤੇ ਰੂਸ ਅਤੇ ਚੀਨ ਦੇ ਖਿਲਾਫ ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ 'ਚ ਸੁਧਾਰ ਲਿਆਉਣਾ ਹੋਵੇਗਾ। ਅੱਜ ਭਾਰਤ ਲਈ ਹਰੀਕਾ ਦ੍ਰੋਣਾਵਲੀ ਅਤੇ ਇਸ਼ਾ ਕਰਵਾੜੇ ਨੇ ਆਪਣੇ ਮੈਚ ਡਰਾਅ ਖੇਡੇ ਤਾਂ ਰਾਓਤ ਅਤੇ ਵਿਜੇ ਲਕਸ਼ਮੀ ਦੀ ਹਾਰ ਨਾਲ ਭਾਰਤ ਕਦੇ ਵੀ ਮੁਕਾਬਲੇ 'ਚ ਨਜ਼ਰ ਨਹੀਂ ਆਇਆ।
ਹੁਣ 3 ਰਾਊਂਡ ਖੇਡੇ ਜਾਣਾ ਬਾਕੀ ਹੈ ਜਦਕਿ ਪੁਰਸ਼ ਵਰਗ 'ਚ ਰੂਸ 11 ਅੰਕ ਬਣਾ ਕੇ ਸਭ ਤੋਂ ਅੱਗੇ ਚੱਲ ਰਿਹਾ ਹੈ ਉਸ ਦੇ ਪਿੱਛੇ ਚੀਨ(10 ਅੰਕ) ਦੂਜੇ, ਪੋਲੇਂਡ ਅਤੇ ਟਰਕੀ(8 ਅੰਕ) ਤੀਜੇ ਅਤੇ ਭਾਰਤ 7 ਅੰਕ ਬਣਾ ਕੇ ਚੌਥੇ ਸਥਾਨ 'ਤੇ ਚੱਲ ਰਿਹਾ ਹੈ। ਮਹਿਲਾ ਵਰਗ 'ਚ ਰੂਸ 10 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ 'ਤੇ ਪਹਿਲਾ, ਉਕ੍ਰੇਨ ਵੀ 10 ਅੰਕ ਦੇ ਨਾਲ ਦੂਜੇ, ਚੀਨ 8 ਅੰਕ ਨਾਲ ਤੀਜੇ, ਪੋਲੇਂਡ ਅਤੇ ਭਾਰਤ 7 ਅੰਕਾਂ ਨਾਲ ਕ੍ਰਮਵਾਰ ਚੌਥੇ ਅਤੇ 5ਵੇਂ ਸਥਾਨ 'ਤੇ ਚੱਲ ਰਿਹਾ ਹੈ।

 


Related News