ਤੁਰਕੀ ''ਚ 363 ਸ਼ੱਕੀ ਨਸ਼ੀਲੇ ਪਦਾਰਥ ਨਿਰਮਾਤਾ ਤੇ ਵਪਾਰੀ ਹਿਰਾਸਤ ''ਚ
Tuesday, May 07, 2024 - 06:28 PM (IST)
ਅੰਕਾਰਾ (ਯੂ. ਐੱਨ. ਆਈ.): ਤੁਰਕੀ ਦੀ ਪੁਲਸ ਨੇ ਦੇਸ਼ ਭਰ 'ਚ ਨਸ਼ੀਲੇ ਪਦਾਰਥਾਂ ਦੇ ਵਪਾਰੀਆਂ ਖ਼ਿਲਾਫ਼ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਹੈ ਅਤੇ 363 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ। ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲੀਕਾਯਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਯੇਰਲਿਕਯਾ ਨੇ ਮੁਹਿੰਮ ਦਾ ਸਮਾਂ ਦੱਸੇ ਬਿਨਾਂ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਦੱਸਿਆ ਕਿ ਇਸਤਾਂਬੁਲ, ਅੰਕਾਰਾ, ਇਜ਼ਮੀਰ ਅਤੇ ਅੰਤਾਲਿਆ ਸਮੇਤ 52 ਪ੍ਰਾਂਤਾਂ ਵਿੱਚ ਨਸ਼ੀਲੇ ਪਦਾਰਥਾਂ ਦੇ ਨਿਰਮਾਤਾਵਾਂ ਅਤੇ ਵਪਾਰੀਆਂ ਅਤੇ ਸਥਾਨਕ ਅਪਰਾਧ ਸਿੰਡੀਕੇਟਾਂ ਦੇ ਵਿਰੁੱਧ ਦੇਸ਼ ਵਿਆਪੀ ਮੁਹਿੰਮ (ਨਾਕਾਰਸੇਲਿਕ-15) ਸ਼ੁਰੂ ਕੀਤੀ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਵਲਾਦੀਮੀਰ ਪੁਤਿਨ ਨੇ ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ ਪੰਜਵਾਂ ਕਾਰਜਕਾਲ ਕੀਤਾ ਸ਼ੁਰੂ
ਪੁਲਸ ਨੇ 217 ਕਿਲੋ ਨਸ਼ੀਲਾ ਪਦਾਰਥ ਅਤੇ 11 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਵਿੱਚ 936 ਪੁਲਸ ਟੀਮਾਂ ਅਤੇ ਕੁੱਲ 2340 ਕਰਮਚਾਰੀ, 9 ਹਵਾਈ ਜਹਾਜ਼ ਅਤੇ 38 ਨਸ਼ਾ ਸੁੰਘਣ ਵਾਲੇ ਕੁੱਤੇ ਸ਼ਾਮਲ ਸਨ। ਗ੍ਰਹਿ ਮੰਤਰੀ ਨੇ ਕਿਹਾ, “ਨਸ਼ੇ ਦੇ ਤਸਕਰਾਂ ਅਤੇ ਸੰਗਠਿਤ ਅਪਰਾਧ ਸਿੰਡੀਕੇਟ ਜੋ ਸਾਡੇ ਲੋਕਾਂ ਨੂੰ ਜ਼ਹਿਰ ਦੇ ਰਹੇ ਹਨ, ਦੇ ਵਿਰੁੱਧ ਸਾਡੀ ਲੜਾਈ ਸਾਡੇ ਰਾਸ਼ਟਰ ਦੇ ਅਟੁੱਟ ਸਮਰਥਨ ਅਤੇ ਪ੍ਰਾਰਥਨਾਵਾਂ ਨਾਲ ਜਾਰੀ ਰਹੇਗੀ। ਉਹ ਸਾਡੇ ਤੋਂ ਬਚ ਨਹੀਂ ਸਕਦੇ, ਅਸੀਂ ਲਗਾਤਾਰ ਚੌਕਸ ਹਾਂ।'' ਜ਼ਿਕਰਯੋਗ ਹੈ ਕਿ ਤੁਰਕੀ ਲੰਬੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਲਈ ਟਰਾਂਜ਼ਿਟ ਦੇਸ਼ ਵਜੋਂ ਜਾਣਿਆ ਜਾਂਦਾ ਹੈ, ਪਰ ਸਰਕਾਰ ਨੇ ਪਿਛਲੇ ਸਾਲ ਡਰੱਗ ਗੈਂਗ ਖ਼ਿਲਾਫ ਼ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।