ਵਿਸ਼ਵ ਕੱਪ 16 ਟੀਮਾਂ ਦਾ ਹੋਣਾ ਚਾਹੀਦੈ : ਲਾਮੀਚਾਨੇ
Thursday, Apr 18, 2019 - 09:44 PM (IST)

ਨਵੀਂ ਦਿੱਲੀ- ਆਈ. ਪੀ. ਐੱਲ. ਵਿਚ ਖੇਡ ਰਹੇ ਨੇਪਾਲ ਦੇ ਨੌਜਵਾਨ ਲੈੱਗ ਸਪਿਨਰ ਸੰਦੀਪ ਲਾਮੀਚਾਨੇ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਵਿਸ਼ਵ ਕੱਪ ਵਿਚ 16 ਟੀਮਾਂ ਦੇ ਖੇਡਣ ਦੀ ਬੇਨਤੀ ਕੀਤੀ ਹੈ।
ਲਾਮੀਚਾਨੇ ਆਈ. ਪੀ. ਐੱਲ. ਵਿਚ ਖੇਡਣ ਵਾਲਾ ਉਹ ਪਹਿਲਾ ਨੇਪਾਲੀ ਖਿਡਾਰੀ ਹੈ। ਉਹ ਦਿੱਲੀ ਕੈਪੀਟਲਸ ਲਈ ਖੇਡ ਰਿਹਾ ਹੈ। ਉਸ ਨੇ ਕਿਹਾ, ''ਇਹ ਕਹਿਣ ਲਈ ਮੈਂ ਮੁਆਫੀ ਮੰਗਦਾ ਹਾਂ ਪਰ ਵਿਸ਼ਵ ਕੱਪ ਵਿਚ ਸਿਰਫ 10 ਟੀਮਾਂ ਦੀ ਜਗ੍ਹਾ ਮਿਲਣ ਨਾਲ ਮੇਰੇ ਵਰਗੇ ਖਿਡਾਰੀਆਂ ਨੂੰ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਸਾਨੂੰ ਵਿਸ਼ਵ ਕੱਪ ਵਿਚ ਖੇਡਣ ਦਾ ਮੌਕਾ ਨਹੀਂ ਮਿਲਦਾ ਹੈ।''