ਵਿਸ਼ਵ ਕੱਪ ਦਾ ''ਅਸਲੀ'' ਜੇਤੂ ਅਫਰੀਕਾ ਹੈ : ਮਾਦੁਰੋ

07/17/2018 10:05:18 PM

ਕਰਾਕਸ : ਵੇਨੇਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਦਾ ਮੰਨਣਾ ਹੈ ਕਿ ਰੂਸ 'ਚ ਹੋਏ 2018 ਫੁੱਟਬਾਲ ਵਿਸ਼ਵ ਕੱਪ ਦੇ ਖਿਤਾਬ ਦਾ ਅਸਲੀ ਜੇਤੂ ਅਫਰੀਕਾ ਹੈ ਫ੍ਰਾਂਸ ਨਹੀਂ। ਐਤਵਾਰ ਨੂੰ ਫੀਫਾ ਵਿਸ਼ਵ ਕੱਪ ਦਾ ਫਾਈਨਵ ਫ੍ਰਾਂਸ ਅਤੇ ਕ੍ਰੋਏਸ਼ੀਆ ਵਿਚਾਲੇ ਖੇਡਿਆ ਗਿਆ ਸੀ ਜਿਸ 'ਚ ਫ੍ਰਾਂਸ ਨੇ 4-2 ਨਾਲ ਜਿੱਤ ਹਾਸਲ ਕੀਤੀ। ਮਦੁਰੋ ਨੇ ਕੱਲ ਇਕ ਪ੍ਰੋਗਰਾਮ 'ਚ ਕਿਹਾ, ਫ੍ਰਾਂਸ ਦੀ ਟੀਮ ਅਫਰੀਕਾ ਦੀ ਟੀਮ ਤਰ੍ਹਾਂ ਦਿਸਦੀ ਹੈ। ਅਸਲ 'ਚ ਇਹ ਅਫਰੀਕਾ ਦੀ ਹੀ ਜਿੱਤ ਹੈ ਜੋ ਅਫਰੀਕੀ ਪਰਵਾਸੀ ਫ੍ਰਾਂਸ ਪਹੁੰਚੇ ਹਨ।
PunjabKesari
ਫ੍ਰਾਂਸ ਦੀ ਵਿਸ਼ਵ ਕੱਪ ਜੇਤੂ 23 ਮੈਂਬਰੀ ਟੀਮ 'ਚ 16 ਖਿਡਾਰੀ ਅਫਰੀਕੀ ਮੂਲ ਦੇ ਸਨ। ਟੀਮ 'ਚ ਹਾਲਾਂਕਿ ਕਪਤਾਨ ਹਿਊਗੋ ਲਾਰਿਸ, ਫਾਈਨਲ 'ਚ ਗੋਲ ਕਰਨ ਵਾਲੇ ਐਂਟੋਈਨ ਗ੍ਰਿਜ਼ਮੈਨ ਅਤੇ ਸਟ੍ਰਾਈਕਰ ਓਲਿਵਿਅਰ ਗਿਰਊਡ ਦ ਸਬੰਧ ਯੁਰੋਪ ਨਾਲ ਹੈ।


Related News