ਨਾਰਾਇਣ ਨੇ ਟੀ-20 ਵਿਸ਼ਵ ਕੱਪ ਲਈ ਵਾਪਸੀ ਤੋਂ ਕੀਤਾ ਇਨਕਾਰ

04/23/2024 8:28:33 PM

ਕੋਲਕਾਤਾ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ ਵਿਚ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਵੈਸਟਇੰਡੀਜ਼ ਦੇ ਸਾਬਕਾ ਗੇਂਦਬਾਜ਼ੀ ਆਲਰਾਊਂਡਰ ਸੁਨੀਲ ਨਾਰਾਇਣ ਕੈਰੇਬੀਆ ਤੇ ਅਮਰੀਕਾ ਵਿਚ ਹੋਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਲਈ ਆਪਣੇ ਸੰਨਿਆਸ ਦੇ ਫੈਸਲੇ ਨੂੰ ਵਾਪਸ ਨਹੀਂ ਲਵੇਗਾ ਤੇ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ‘ਦਰਵਾਜ਼ਾ ਹੁਣ ਬੰਦ ਹੋ ਚੁੱਕਾ ਹੈ’।
ਵੈਸਟਇੰਡੀਜ਼ ਲਈ 2019 ਵਿਚ ਟੀ-20 ਦੇ ਰੂਪ ਵਿਚ ਆਖਰੀ ਕੌਮਾਂਤਰੀ ਮੈਚ ਖੇਡਣ ਵਾਲੇ 35 ਸਾਲ ਦੇ ਨਾਰਾਇਣ ਨੇ ਦੁਨੀਆ ਭਰ ਦੀਆਂ ਫ੍ਰੈਂਚਾਈਜ਼ੀ ਟੀ-20 ਲੀਗਾਂ ’ਤੇ ਧਿਆਨ ਦੇਣ ਲਈ ਪਿਛਲੇ ਸਾਲ ਨਵੰਬਰ ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ਵਿਚ ਹਾਲਾਂਕਿ ਕੋਲਕਾਤਾ ਨਾਈਟ ਰਾਈਡਰਜ਼ ਲਈ ਬੱਲੇ ਤੇ ਗੇਂਦ ਨਾਲ ਉਸਦੀ ਸ਼ਾਨਦਾਰ ਫਾਰਮ ਨੂੰ ਦੇਖਦੇ ਹੋਏ ਨਾਰਾਇਣ ਨੂੰ ਟੀ-20 ਵਿਸ਼ਵ ਕੱਪ ਵਿਚ ਖਿਡਾਉਣ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ।


Aarti dhillon

Content Editor

Related News