ਰਿਸ਼ਭ ਨੂੰ ਟੀ20 ਵਿਸ਼ਵ ਕੱਪ ''ਚ ਚੁਣਿਆ ਜਾਵੇ ਜਾਂ ਨਹੀਂ, ਸੌਰਵ ਗਾਂਗੁਲੀ ਨੇ ਆਖੀ ਇਹ ਗੱਲ

Sunday, Apr 07, 2024 - 10:44 AM (IST)

ਰਿਸ਼ਭ ਨੂੰ ਟੀ20 ਵਿਸ਼ਵ ਕੱਪ ''ਚ ਚੁਣਿਆ ਜਾਵੇ ਜਾਂ ਨਹੀਂ, ਸੌਰਵ ਗਾਂਗੁਲੀ ਨੇ ਆਖੀ ਇਹ ਗੱਲ

ਮੁੰਬਈ— ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਰਿਸ਼ਭ ਪੰਤ ਪੂਰੀ ਤਰ੍ਹਾਂ ਫਿੱਟ ਹਨ ਪਰ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਚੋਣ ਲਈ ਖੁਦ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ ਕੁਝ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਦਿੱਲੀ ਕੈਪੀਟਲਜ਼ ਦੇ ਕਪਤਾਨ ਪੰਤ ਨੇ ਦਸੰਬਰ 2022 ਵਿੱਚ ਇੱਕ ਕਾਰ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਆਈਪੀਐੱਲ ਦੇ ਮੌਜੂਦਾ ਸੀਜ਼ਨ ਵਿੱਚ ਵਾਪਸੀ ਕੀਤੀ ਹੈ।
ਇਹ ਪੁੱਛੇ ਜਾਣ 'ਤੇ ਕਿ ਕੀ ਪੰਤ ਭਾਰਤੀ ਟੀਮ 'ਚ ਚੋਣ ਲਈ ਤਿਆਰ ਹਨ, ਦਿੱਲੀ ਕੈਪੀਟਲਜ਼ ਦੇ ਕ੍ਰਿਕਟ ਨਿਰਦੇਸ਼ਕ ਗਾਂਗੁਲੀ ਨੇ ਟੀਮ ਦੇ ਅਭਿਆਸ ਸੈਸ਼ਨ ਤੋਂ ਬਾਅਦ ਕਿਹਾ ਕਿ ਕੁਝ ਮੈਚ ਹੋਣ ਦਿਓ। ਉਹ ਚੰਗਾ ਖੇਡ ਰਿਹਾ ਹੈ। ਵਿਕਟਕੀਪਿੰਗ, ਬੱਲੇਬਾਜ਼ੀ ਸਭ ਕੁਝ ਵਧੀਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫਾਰਮ ਸ਼ਾਨਦਾਰ ਹੈ। ਇੱਕ ਹਫ਼ਤਾ ਹੋਰ ਲੰਘਣ ਦਿਓ, ਫਿਰ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਸਕਾਂਗਾ। ਇਹ ਵੀ ਦੇਖਣਾ ਹੋਵੇਗਾ ਕਿ ਚੋਣਕਾਰ ਉਸ ਨੂੰ ਲੈਣਾ ਚਾਹੁੰਦੇ ਹਨ ਜਾਂ ਨਹੀਂ। ਉਹ ਫਿੱਟ ਹੈ, ਪੂਰੀ ਤਰ੍ਹਾਂ ਫਿੱਟ ਹੈ। ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਦਿੱਲੀ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ।
ਗਾਂਗੁਲੀ ਨੇ ਕਿਹਾ ਕਿ ਉਹ ਟੀਮ ਦੀ ਗੇਂਦਬਾਜ਼ੀ ਤੋਂ ਸੰਤੁਸ਼ਟ ਹੈ ਪਰ ਉਸ ਨੂੰ ਵਾਧੂ ਬੱਲੇਬਾਜ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਕੇਸ਼ ਕੁਮਾਰ, ਖਲੀਲ ਅਹਿਮਦ, ਇਸ਼ਾਂਤ ਸ਼ਰਮਾ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ। ਪ੍ਰਿਥਵੀ ਸ਼ਾਅ, ਰਿਸ਼ਭ, ਅਭਿਸ਼ੇਕ ਪੋਰੇਲ ਨੇ ਵੀ ਚੰਗੀ ਸ਼ੁਰੂਆਤ ਕੀਤੀ ਹੈ। ਸਾਨੂੰ ਇੱਕ ਹੋਰ ਬੱਲੇਬਾਜ਼ ਦੀ ਲੋੜ ਹੈ। ਰਿੱਕੀ ਭੂਈ ਜਾਂ ਕੁਮਾਰ ਕੁਸ਼ਾਗਰਾ ਵਰਗੇ ਖਿਡਾਰੀਆਂ ਨੂੰ ਮੌਕੇ ਦਿੱਤੇ ਜਾ ਸਕਦੇ ਹਨ। ਗਾਂਗੁਲੀ ਨੇ ਇਹ ਵੀ ਕਿਹਾ ਕਿ ਸਪਿਨਰ ਕੁਲਦੀਪ ਯਾਦਵ ਦੀ ਉਪਲਬਧਤਾ ਫਿਟਨੈੱਸ ਟੈਸਟ ਤੋਂ ਬਾਅਦ ਹੀ ਪਤਾ ਚੱਲ ਸਕੇਗੀ।


author

Aarti dhillon

Content Editor

Related News