ਮਹਿਲਾ ਟੀ-20 ਲੀਗ ਸ਼ਾਨਦਾਰ ਰਹੀ ਪਰ ਜ਼ਿਆਦਾ ਟੀਮਾਂ ਹੋਣੀਆਂ ਚਾਹੀਦੀਆਂ ਹਨ : ਹਰਮਨਪ੍ਰੀਤ

05/12/2019 10:30:05 PM

ਜੈਪੁਰ— ਮਹਿਲਾ ਟੀ-20 ਚੈਲੰਜ ਦਾ ਖਿਤਾਬ ਜਿੱਤਣ ਵਾਲੀ ਸੁਪਰਨੋਵਾਜ਼ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਲੀਗ ਦਾ ਸ਼ੁਰੂਆਤੀ ਸੈਸ਼ਨ ਸ਼ਾਨਦਾਰ ਰਿਹਾ ਪਰ ਇਸ ਵਿਚ ਹੋਰ ਵੱਧ ਟੀਮਾਂ ਹੋਣੀਆਂ ਚਾਹੀਦੀਆਂ ਹਨ। ਸੁਪਰਨੋਵਾਜ਼ ਨੇ ਹਰਮਨਪ੍ਰੀਤ ਕੌਰ ਦੀ 51 ਦੌੜਾਂ ਦੀ ਪਾਰੀ ਦੇ ਦਮ 'ਤੇ ਫਾਈਨਲ ਮੁਕਾਬਲੇ 'ਚ ਸ਼ਨੀਵਾਰ ਨੂੰ ਇੱਥੇ ਵੇਲੋਸਿਟੀ ਨੂੰ 4 ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਹਰਮਨਪ੍ਰੀਤ ਨੇ ਮੈਚ ਤੋਂ ਬਾਅਦ ਕਿਹਾ ਕਿ ਟੂਰਨਾਮੈਂਟ ਦੀ ਸਫਲਤਾ ਨੂੰ ਦੇਖਦੇ ਹੋਏ ਇਸ 'ਚ ਜ਼ਿਆਦਾ ਟੀਮਾਂ ਹੋਣੀਆਂ ਚਾਹੀਦੀਆਂ ਹਨ। ਉਸ ਨੇ ਕਿਹਾ, ''ਮੇਰੇ ਲਈ ਇਹ ਸ਼ਾਨਦਾਰ  ਟੂਰਨਾਮੈਂਟ ਰਿਹਾ, ਮੈਂ ਕਾਫੀ ਕੁਝ ਸਿੱਖਿਆ ਤੇ ਦੂਜੀਆਂ ਖਿਡਾਰਨਾਂ ਲਈ ਵੀ ਅਜਿਹਾ ਹੀ ਹੈ। ਅਸੀਂ ਇਸ (ਟੂਰਨਾਮੈਂਟ) ਤੋਂ ਅਜਿਹੀ ਹੀ ਉਮੀਦ ਕਰ ਰਹੇ ਸੀ।'' ਫਾਈਨਲ ਦੇ ਦੌਰਾਨ ਮੈਦਾਨ 'ਚ ਲੱਗਭਗ 15000 ਦਰਸ਼ਕ ਮੌਜੂਦ ਸਨ ਜਿਨ੍ਹਾਂ ਨੇ ਹਰਮਨਪ੍ਰੀਤ ਕੌਰ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਅਗਲੇ ਸੈਸ਼ਨ 'ਚ ਜ਼ਿਆਦਾ ਟੀਮਾਂ ਦੀ ਮੰਗ ਕਰਦੇ ਹੋਏ ਕਿਹਾ ਕਿ ਅਸੀਂ ਭਾਰਤ 'ਚ ਟੀ-20 ਲੀਗ ਖੇਡਣਾ ਚਾਹੁੰਦੇ ਸੀ ਤੇ ਜਿਸ ਤਰ੍ਹਾਂ ਨਾਲ ਇਸਦਾ ਆਯੋਜਨ ਹੋਇਆ ਉਸ ਨਾਲ ਮੈਂ ਬਹੁਤ ਖੁਸ਼ ਹਾਂ।
ਉਸ ਨੇ ਕਿਹਾ, ''ਅਸੀਂ ਭਾਰਤ ਵਿਚ ਟੀ-20 ਲੀਗ ਖੇਡਣਾ ਚਾਹੁੰਦੇ ਸੀ ਤੇ ਜਿਸ ਤਰ੍ਹਾਂ ਨਾਲ ਇਸਦਾ ਆਯੋਜਨ ਹੋਇਆ, ਉਸ ਤੋਂ ਮੈਂ ਕਾਫੀ ਖੁਸ਼ ਹਾਂ। ਅਸੀਂ ਉਮੀਦ ਕਰ ਰਹੇ ਹਾਂ ਕਿ ਅਗਲੇ ਸੈਸ਼ਨ ਵਿਚ ਜ਼ਿਆਦਾ ਟੀਮਾਂ ਤੇ ਜ਼ਿਆਦਾ ਮੈਚ ਹੋਣਗੇ।''


Gurdeep Singh

Content Editor

Related News