ਵਿੰਟਰ ਓਲੰਪਿਕ : ਨਾਰਵੇ ਦੇ ਲੋਰੇਂਟਜੇਨ ਨੇ ਸਪੀਡ ਸਕੇਟਿੰਗ ''ਚ ਤੋੜਿਆ ਓਲੰਪਿਕ ਰਿਕਾਰਡ

02/20/2018 2:36:14 PM

ਪਯੋਂਗਚਾਂਗ, (ਬਿਊਰੋ)— ਨਾਰਵੇ ਦੇ ਹਾਵਰਡ ਲੋਰੇਂਟਜੇਨ ਨੇ ਸੋਮਵਾਰ ਨੂੰ 500 ਮੀਟਰ ਸਕੇਟਿੰਗ ਮੁਕਾਬਲੇ 'ਚ ਓਲੰਪਿਕ ਰਿਕਾਰਡ ਨੂੰ ਤੋੜਦੇ ਹੋਏ ਪਯੋਂਗਚਾਂਗ ਵਿੰਟਰ ਓਲੰਪਿਕ 2018 'ਚ ਸੋਨ ਤਗਮਾ ਆਪਣੇ ਨਾਂ ਕੀਤਾ। ਸਥਾਨਕ ਖਿਡਾਰੀ ਚਾ ਮਿਨ ਕਿਊ 0.01 ਸਕਿੰਟ ਦੇ ਫਰਕ ਨਾਲ ਲੋਰੇਂਟਜੇਨ ਦੇ ਪਿੱਛੇ ਦੂਜੇ ਸਥਾਨ 'ਤੇ ਰਹੇ ਜਦਕਿ ਚੀਨ ਦੇ ਗਾਓ ਤਿਨਗਾਊ 34.65 ਸਕਿੰਟ ਦੇ ਸਮੇਂ ਦੇ ਨਾਲ ਤੀਜੇ ਸਥਾਨ 'ਤੇ ਰਹੇ।

ਫਿਟਜਾਰਨਡੋਲਫ ਦਾ ਰਿਕਾਰਡ ਤੋੜਿਆ
ਲੋਰੇਂਟਜੇਨ ਨੇ 34.41 ਦੇ ਸਕਿੰਟ ਦਾ ਸਮਾਂ ਕੱਢਦੇ ਹੋਏ 2001 'ਚ ਕੇ.ਸੀ. ਫਿਟਜਾਰਨਡੋਲਫ ਵੱਲੋਂ ਸਾਲਟ ਲੇਕ ਸਿਟੀ 'ਚ ਸਥਾਪਤ ਰਿਕਾਰਡ ਨੂੰ 0.01 ਸਕਿੰਟ ਦੇ ਫਰਕ ਨਾਲ ਤੋੜਿਆ।

ਦੂਜੇ ਸਪੀਡ ਸਕੇਟਿੰਗ ਮੁਕਾਬਲਿਆਂ 'ਚ ਆਪਣਾ ਦਬਦਬਾ ਕਾਇਮ ਰੱਖਣ ਵਾਲੇ ਨੀਦਰਲੈਂਡਸ ਦੇ ਖਿਡਾਰੀ ਪੁਰਸ਼ਾਂ ਦੀ 500 ਮੀਟਰ ਰੇਸ 'ਚ ਪੋਡੀਅਮ 'ਤੇ ਵੀ ਨਹੀਂ ਪਹੁੰਚ ਸਕੇ। ਨੀਦਰਲੈਂਡਸ ਦੇ ਸਕੇਟਰ ਰੋਨਾਲਡੋ ਮੋਊਲਡਰ ਸਤਵੇਂ ਸਥਾਨ 'ਤੇ ਰਹੇ।


Related News