ਕੇਨ ਵਿਲੀਅਮਸਨ ਨੇ ਟੀ20 ਵਿਸ਼ਵ ਕੱਪ ਦੇ ਫਾਈਨਲ ''ਚ ਖੇਡੀ ਰਿਕਾਰਡ ਤੋੜੀ ਪਾਰੀ, ਦੇਖੋ ਰਿਕਾਰਡ
Sunday, Nov 14, 2021 - 11:23 PM (IST)
ਦੁਬਈ- ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਸ਼ਾਨਦਾਰ ਪਾਰੀ ਖੇਡੀ ਤੇ ਟੀਮ ਨੂੰ ਆਸਟਰੇਲੀਆ ਦੇ ਵਿਰੁੱਧ 172 ਦੌੜਾਂ ਬਣਾਉਣ ਵਿਚ ਕਾਮਯਾਬ ਹੋਈ। ਆਸਟਰੇਲੀਆ ਦੇ ਵਿਰੁੱਧ ਫਾਈਨਲ ਮੈਚ ਵਿਚ ਵਿਲੀਅਮਸਨ ਨੂੰ ਬੱਲੇਬਾਜ਼ੀ ਦੇ ਲਈ ਜਲਦ ਆਉਣਾ ਪਿਆ। ਸ਼ੁਰੂ ਵਿਚ ਵਿਲੀਅਮਸਨ ਨੇ ਥੋੜਾ ਸਮਾਂ ਲਿਆ ਤੇ ਉਸ ਤੋਂ ਬਾਅਦ ਆਸਟਰੇਲੀਆਈ ਗੇਂਦਾਬਾਜ਼ਾਂ ਦੀ ਖੂਬ ਕਲਾਸ ਲਗਾਈ। ਵਿਲੀਅਮਸਨ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਅਰਧ ਸੈਂਕੜਾ ਲਗਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਉਨ੍ਹਾਂ ਨੇ ਆਪਣੀ ਪਾਰੀ ਦੇ ਦੌਰਾਨ ਕਈ ਰਿਕਾਰਡ ਵੀ ਬਣਾਏ ਹਨ।
ਆਸਟਰੇਲੀਆ ਦੇ ਵਿਰੁੱਧ ਫਾਈਨਲ ਮੈਚ ਵਿਚ ਕੇਨ ਵਿਲੀਅਮਸਨ ਨੇ ਬੱਲੇ ਤੋਂ 85 ਦੌੜਾਂ ਦੀ ਪਾਰੀ ਖੇਡੀ। ਵਿਸੀਅਮਸਨ ਨੇ ਆਪਣੀ ਪਾਰੀ ਦੇ ਦੌਰਾਨ 10 ਚੌਕੇ ਤੇ 3 ਛੱਕੇ ਲਗਾਏ। ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿਚ ਵਿਲੀਅਮਸਨ ਨੇ ਮਾਰਲਨ ਸੈਮੁਅਲਸ ਦੀ ਬਰਾਬਰੀ ਕਰ ਲਈ ਹੈ। ਸੈਮੁਅਲਸ ਨੇ 2016 ਦੇ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ 85 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।
ਇਹ ਖ਼ਬਰ ਪੜ੍ਹੋ- ਮੈਨੂੰ ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਣਾਉਣ ਲਈ ਬਹੁਤ-ਬਹੁਤ ਧੰਨਵਾਦ : ਰਵੀ ਸ਼ਾਸਤਰੀ
ਵਿਲੀਅਮਸਨ ਨੇ ਬਣਾਏ ਇਹ ਵੱਡੇ ਰਿਕਾਰਡ-
ਟੀ-20 ਵਿਸ਼ਵ ਕੱਪ ਵਿਚ ਟਾਪ ਸਕੋਰਰ
85- ਕੇਨ ਵਿਲੀਅਮਸਨ (2021)
85- ਮਾਰਲਨ ਸੈਮੁਅਲਸ (2016)
78- ਵਿਰਾਟ ਕੋਹਲੀ (2014)
75- ਗੌਤਮ ਗੰਭੀਰ (2007)
ਆਈ. ਸੀ. ਸੀ. ਫਾਈਨਲ ਵਿਚ ਕਪਤਾਨ ਵਲੋਂ ਸਭ ਤੋਂ ਜ਼ਿਆਦਾ ਦੌੜਾਂ (ਸਾਰੇ ਫਾਰਮੈੱਟ ਮਿਲਾ ਕੇ)
216- ਕੇਨ ਵਿਲੀਅਮਸਨ
178- ਰਿਕੀ ਪੋਂਟਿੰਗ
141- ਸੌਰਭ ਗਾਂਗੁਲੀ
ਇਹ ਖ਼ਬਰ ਪੜ੍ਹੋ- ਭਾਰਤ ਦੌਰੇ ਲਈ ਨਿਊਜ਼ੀਲੈਂਡ ਟੈਸਟ ਟੀਮ 'ਚ ਡੇਰਿਲ ਮਿਸ਼ੇਲ ਸ਼ਾਮਲ
ਇਕ ਕਪਤਾਨ ਵਲੋਂ ਆਈ. ਸੀ. ਸੀ. ਫਾਈਨਲ ਵਿਚ ਟਾਪ ਸਕੋਰਰ
ਵਿਸ਼ਵ ਕੱਪ ਫਾਈਨਲ- ਰਿਕੀ ਪੋਂਟਿੰਗ (140)
ਚੈਂਪੀਅਨਸ ਟਰਾਫੀ ਫਾਈਨਲ - ਸੌਰਭ ਗਾਂਗੁਲੀ (117)
ਟੈਸਟ ਚੈਂਪੀਅਨਸ ਟਰਾਫੀ ਫਾਈਨਲ- ਕੇਨ ਵਿਲੀਅਮਸਨ (52)
ਟੀ-20 ਵਿਸ਼ਵ ਕੱਪ ਫਾਈਨਲ- ਕੇਨ ਵਿਲੀਅਮਸਨ (85)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।