ਜਦੋਂ ਕਪਿਲ ਦੇਵ ਨੇ ਦਾਊਦ ਨੂੰ ਕੱਢਿਆ ਸੀ ਡ੍ਰੈਸਿੰਗ ਰੂਮ ''ਚੋਂ ਬਾਹਰ
Wednesday, May 27, 2020 - 02:13 PM (IST)
ਨਵੀਂ ਦਿੱਲੀ : ਟੀਮ ਇੰਡੀਆ ਨੂੰ ਪਹਿਲਾ ਵਰਲਡ ਕੱਪ ਜਿਤਾਉਣ ਵਾਲੇ ਕਪਤਾਨ ਕਪਿਲ ਦੇਵ ਨੇ 134 ਟੈਸਟ ਮੈਚਾਂ ਵਿਚ 434 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ 8 ਸੈਂਕੜਿਆਂ ਸਣੇ 5248 ਦੌੜਾਂ ਬਣਾਈਆਂ। ਕਪਿਲ ਦੇਵ ਟੀਮ ਇੰਡੀਆ ਦੇ ਸਭ ਤੋਂ ਸਫਲ ਆਲਰਾਊਂਡਰ ਮੰਨੇ ਜਾਂਦੇ ਹਨ। ਉਸ ਦੀ ਹੀ ਕਪਤਾਨੀ ਵਿਚ ਟੀਮ ਇੰਡੀਆ ਨੇ 1983 ਦਾ ਵਰਲਡ ਕੱਪ ਜਿੱਤਿਆ ਸੀ।
ਕਪਿਲ ਦਾ ਕੋਚ ਅਹੁਦਾ
ਸਾਲ 1999 ਵਿਚ ਉਸ ਨੇ ਟੀਮ ਇੰਡੀਆ ਦੇ ਕੋਚ ਅਹੁਦੇ ਦੀ ਕਮਾਨ ਸੰਭਾਲੀ ਸੀ ਅਤੇ 2000 ਤਕ ਇਸ ਅਹੁਦੇ ਤਕ ਰਹੇ। ਉਸ ਦੇ ਕ੍ਰਿਕਟ ਯੋਗਦਾਨ ਨੂੰ ਦੇਖਦਿਆਂ 24 ਸਤੰਬਰ, 2008 ਨੂੰ ਭਾਰਤੀ ਸੈਨਾ ਦੇ ਲੈਫਟਿਨੈਂਟ ਕਰਨਲ ਦਾ ਦਰਜਾ ਦਿੱਤਾ ਗਿਆ ਸੀ। ਕਪਿਲ ਦੇਵ ਨੇ ਰੋਮੀ ਨਾਲ ਵਿਆਹ ਕੀਤਾ ਸੀ। ਉਸ ਦੀ ਰੋਮੀ ਨਾਲ ਮੁਲਾਕਾਤ ਇਕ ਕਾਮਨ ਫ੍ਰੈਂਡ ਦੇ ਜ਼ਰੀਏ ਹੋਈ। ਉਹ ਰੋਮੀ ਨੂੰ ਇਕ ਸਾਲ ਤਕ ਪ੍ਰਪੋਜ਼ ਨਹੀਂ ਕਰ ਸਕੇ। ਬਾਅਦਵਿਚ ਦੋਸਤਾਂ ਨਾਲ ਇਕ ਟ੍ਰਿਪ 'ਤੇ ਕਪਿਲ ਨੇ ਰੋਮੀ ਨੂੰ ਪ੍ਰਪੋਜ਼ ਕੀਤਾ। ਇਸ ਬਾਰੇ ਵਿਚ ਰੋਮੀ ਦਾ ਕਹਿਣਾ ਸੀ ਕਿ ਕਪਿਲ ਬਹੁਤ ਸ਼ਰਮੀਲੇ ਸੀ। ਉਸ ਦਾ ਆਤਮਵਿਸ਼ਵਾਸ ਜਿਵੇਂ ਅੱਜ ਹੈ, ਅਜਿਹਾ ਉਸ ਸਮੇਂ ਨਹੀਂ ਸੀ। ਕਪਿਲ ਨੇ ਰੋਮੀ ਨਾਲ ਸਾਲ 1980 ਵਿਚ ਵਿਆਹ ਕੀਤਾ ਸੀ।
ਕਪਿਲ ਦੇਵ ਦੀ ਜੋੜੀ
ਕਪਿਲ ਦੇਵ ਦੇ ਬਾਰੇ ਉਸ ਦੇ ਪੁਰਾਣੇ ਜੋੜੀਦਾਰ ਬਲਵਿੰਦਰ ਸਿੰਘ ਦੱਸਦੇ ਹਨ ਕਿ 19 ਸਾਲ ਦੇ ਕਪਿਲ ਉਸ ਸਮੇਂ 145 ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦੇ ਸਨ। ਲੰਬੇ ਸਮੇਂ ਤਕ ਉਹ ਭਾਰਤ ਦੇ ਇਕਲੌਤੇ ਸਟ੍ਰਾਈਕ ਗੇਂਦਬਾਜ਼ ਰਹੇ। ਨਾਲ ਹੀ ਉਸ ਨੇ ਲੰਬਾ ਸਪੈਲ ਕਰਨ 'ਚ ਮਹਾਰਤ ਹਾਸਲ ਕੀਤੀ। ਫੈਸਲਾਬਾਦ ਟੈਸਟ ਵਿਚ ਕਪਿਲ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਵਿਕਟ ਸਾਦਿਕ ਮੁਹੰਮਦ ਦੇ ਰੂਪ 'ਚ ਲਿਆ, ਜਿਸ ਨੂੰ ਉਸ ਨੇ ਆਪਣੀ ਟ੍ਰੇਡਮਾਰਕ ਆਊਟਸਵਿੰਗ ਗੇਂਦ 'ਤੇ ਆਊਟ ਕੀਤਾ ਸੀ।
ਦਾਊਦ ਨੂੰ ਦਿਖਾਇਆ ਬਾਹਰ ਦਾ ਰਸਤਾ
ਕਪਿਲ ਦੇਵ ਨੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਡ੍ਰੈਸਿੰਗ ਰੂਮ ਤੋਂ ਫਿਟਕਾਰ ਲਗਾ ਕੇ ਭਜਾਇਆ ਸੀ। ਕਪਿਲ ਦੇਵ ਅਤੇ ਦਾਊਦ ਵਿਚਾਲੇ ਇਸ ਪਲ ਨੂੰ ਸ਼ਾਰਜਾਹ ਵਿਚ ਡ੍ਰੈਸਿੰਗ ਰੂਮ ਕਾਂਡ ਦਾ ਨਾਂ ਵੀ ਦਿੱਤਾ ਗਿਆ। ਗੱਲ 1987 ਸ਼ਾਰਜਾਹ ਵਿਚ ਭਾਰਤ-ਪਾਕਿਸਤਾਨ ਵਿਚਾਲੇ ਹੋਏ ਆਸਟਰੇਲੀਆ ਕੱਪ ਦੀ ਹੈ। ਉਸ ਦੌਰਾਨ ਮੈਚ ਤੋਂ ਪਹਿਲਾਂ ਕਪਿਲ ਨੇ ਦਾਊਦ ਇਬਰਾਹਿਮ ਨੂੰ ਡ੍ਰੈਸਿੰਗ ਰੂਮ ਵਿਚੋਂ ਫਿਟਕਾਰ ਲਗਾ ਕੇ ਭਜਾ ਦਿੱਤਾ ਸੀ।