ਲਾਈਵ ਚੈਟ ਦੌਰਾਨ ਬੋਲੇ ਵਾਟਸਨ, ਧੋਨੀ ਨੇ ਜੋ ਮੇਰੇ ਲਈ ਕੀਤਾ ਉਹ ਕਦੇ ਨਹੀਂ ਭੁਲਾਂਗਾ (Video)

04/12/2020 12:21:19 PM

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ( ਐੱਮ. ਐੱਸ. ਧੋਨੀ) ਨੇ ਬਤੌਰ ਕਪਤਾਨ ਵਰਲਡ ਕੱਪ ਜਿੱਤਿਆ, ਟੀ-20 ਵਰਲਡ ਕੱਪ ਜਿੱਤਿਆ, ਚੈਂਪੀਅਨਸ ਟਰਾਫੀ ਜਿੱਤੀ ਪਰ ਇਨ੍ਹਾਂ ਟੂਰਨਾਮੈਂਟਸ ਦੇ ਨਾਲ-ਨਾਲ ਇਸ ਧਾਕੜ ਨੇ ਕਈ ਖਿਡਾਰੀਆਂ ਦਾ ਦਿਲ ਵੀ ਜਿੱਤਿਆ ਹੈ। ਐੱਮ. ਐੱਸ. ਧੋਨੀ ਨੇ ਆਪਣੀ ਕਪਤਾਨੀ ਵਿਚ ਕਈ ਕ੍ਰਿਕਟ ਖਿਡਾਰੀਆਂ ਦਾ ਕਰੀਅਰ ਸਵਾਰਿਆ ਹੈ। ਧੋਨੀ ਨੇ ਜਿਨ੍ਹਾਂ ਖਿਡਾਰੀਆਂ ’ਤੇ ਭਰੋਸਾ ਜਤਾਇਆ ਹੈ ਉਹ ਹਮੇਸ਼ਾ ਮੈਚ ਵਿਨਰ ਹੀ ਸਾਬਤ ਹੋਏ ਹਨ।ਉਨ੍ਹਾਂ ਵਿਚੋਂ ਇਕ ਫੈਨ ਹੈ ਸ਼ੇਨ ਵਾਟਸਨ ਜੋ ਆਈ. ਪੀ. ਐੱਲ. ਵਿਚ ਚੇਨਈ ਸੁਪਰ ਕਿੰਗਜ਼ ਦੇ ਲਈ ਖੇਡਦੇ ਹਨ। ਉਹ ਧੋਨੀ ਦੀ ਕਪਤਾਨੀ ਦੀ ਹੀ ਤਾਕਤ ਦਾ ਨਤੀਜਾ ਹੈ ਜੋ ਵਾਟਸਨ ਉਸ ਦੇ ਸਜਦੇ ਵਿਚ ਝੁਕਦੇ ਹਨ ਅਤੇ ਨਾਲ ਹੀ ਇਹ ਵੀ ਕਹਿੰਦੇ ਹਨ ਕਿ ਉਹ ਮਾਹੀ ਦਾ ਕਰਜ ਕਦੇ ਨਹੀਂ ਚੁਕਾ ਸਕਦੇ।

ਧੋਨੀ ਅਤੇ ਫਲੈਮਿੰਗ ਦੇ ਮੁਰੀਦ ਵਾਟਸਨ

ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਨੇ ਸ਼ਨੀਵਾਰ ਨੂੰ ਚੇਨਈ ਸੁਪਰਕਿੰਗਜ਼ ਦੇ ਇੰਸਟਾਗ੍ਰਾਮ ਲਾਈਵ ਦੇ ਦੌਰਾਨ ਕਈ ਵੱਡੀਆਂ ਗੱਲਾਂ ਕਹੀਆਂ। ਵਾਟਸਨ ਨੇ ਕਿਹਾ ਕਿ ਖਿਡਾਰੀ ਦੀ ਸਮਰੱਥਾ ’ਤੇ ਵਿਸ਼ਵਾਸ਼ ਕਰਨਾ ਹੀ ਚੇਨਈ ਸੁਪਰ ਕਿੰਗਜ਼ ਟੀਮ ਦੀ ਸਫਲਤਾ ਦਾ ਰਾਜ਼ ਹੈ। ਦੱਸ ਦਈਏ ਕਿ ਵਾਟਸਨ ਇੰਡੀਅਨ ਪ੍ਰੀਮੀਅਰ ਲੀਗ ਵਿਚ ਸਭ ਤੋਂ ਪਹਿਲਾਂ ਖਿਤਾਬ ਜਿੱਤਣ ਵਾਲੀ ਰਾਜਸਥਾਨ ਰਾਇਲਸ ਟੀਮ ਦਾ ਹਿੱਸਾ ਸੀ। ਇਸ ਤੋਂ ਬਾਅਦ ਉਹ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਅਤੇ ਹੁਣ ਚੇਨਈ ਸੁਪਰਕਿੰਗਜ਼ ਦੀ ਟੀਮ ਵੱਲੋਂ ਖੇਡਦੇ ਹਨ। 

ਲਗਾਤਾਰ ਫੇਲ ਹੋਣ ਤੋਂ ਬਾਅਦ ਵੀ ਧੋਨੀ ਨੇ ਜਤਾਇਆ ਭਰੋਸਾ
PunjabKesari
ਵਾਟਸਨ ਨੇ ਚੇਨਈ ਸੁਪਰ ਕਿੰਗਜ਼ ਦੇ ਇੰਸਟਾਗ੍ਰਾਮ ਲਾਈਵ ’ਤੇ ਗੱਲਬਾਤ ਦੌਰਾਨ ਧੋਨੀ ਅਤੇ ਚੇਨਈ ਸੁਪਰ ਕਿੰਗਜ਼ ਦੇ ਕੋਚ ਸਟੀਵਨ ਫਲੈਮਿੰਗ ਨੂੰ ਧੰਨਵਾਦ ਕਿਹਾ। ਵਾਟਸਨ ਨੇ ਕਿਹਾ ਕਿ ਤੁਸੀਂ 10 ਮੈਚਾਂ ਵਿਚ ਦੌੜਾਂ ਨਹੀਂ ਬਣਾਉਂਦੇ ਹੋ ਅਤੇ ਉਸ ਦੇ ਬਾਅਦ ਵੀ ਕਪਤਾਨ ਅਤੇ ਕੋਚ ਤੁਹਾਡੇ ’ਤੇ ਭਰੋਸਾ ਜਤਾਉਂਦੇ ਹਨ ਤਾਂ ਉਹ ਵੱਡੀ ਗੱਲ ਹੈ। ਵਾਟਸਨ ਨੇ ਕਿਹਾ ਕਿ ਜੇਕਰ ਕੋਈ ਦੂਜੀ ਟੀਮ ਹੁੰਦੀ ਤਾਂ ਤੁਸੀਂ ਕਦੋਂ ਦੇ ਟੀਮ ਵਿਚੋਂ ਬਾਹਰ ਹੋ ਚੁੱਕੇ ਹੁੰਦੇ ਪਰ ਚੇਨਈ ਸੁਪਰ ਕਿੰਗਜ਼ ਨੇ ਮੇਰੇ ’ਤੇ ਭਰੋਸਾ ਬਰਕਰਾਰ ਰੱਖਿਆ। ਵਾਟਸਨ ਨੇ ਕਿਹਾ ਕਿ ਧੋਨੀ ਦੀ ਲੀਡਰਸ਼ਿਪ ਵਿਚ ਬਹੁਤ ਤਾਕਤ ਹੈ। ਉਸ ਨੂੰ ਪਤਾ ਹੈ ਕਿ ਕਿਸ ਖਿਡਾਰੀ ਦੇ ਨਾਲ ਕਦੋਂ ਰਹਿਣਾ ਹੈ, ਕਦੋਂ ਉਸ ਨੂੰ ਕਪਤਾਨ ਦੀ ਜ਼ਿਆਦਾ ਜ਼ਰੂਰਤ ਹੈ। ਵਾਟਸਨ ਨੇ ਕਿਹਾ ਕਿ ਉਸ ਦੇ ਲਈ ਇਹ ਹੈਰਾਨੀ ਭਰਿਆ ਸੀ। ਉਹ ਧੋਨੀ ਅਤੇ ਫਲੈਮਿੰਗ ਦੇ ਹਮੇਸ਼ਾ ਕਰਜਦਾਰ ਰਹਿਣਗੇ।


Ranjit

Content Editor

Related News