ਮੁੱਕ ਜਾਣਾ ਪੈਟਰੋਲ ਡੀਜ਼ਲ! ਡਰਦਾ ਬੰਦਾ ਭਰਵਾ ਲੈ ਆਇਆ 1000 ਲੀਟਰ ਦੀ ਟੈਂਕੀ

Friday, Mar 06, 2026 - 04:21 PM (IST)

ਮੁੱਕ ਜਾਣਾ ਪੈਟਰੋਲ ਡੀਜ਼ਲ! ਡਰਦਾ ਬੰਦਾ ਭਰਵਾ ਲੈ ਆਇਆ 1000 ਲੀਟਰ ਦੀ ਟੈਂਕੀ

ਵੈੱਬ ਡੈਸਕ- ਸੋਸ਼ਲ ਮੀਡੀਆ 'ਤੇ ਅਕਸਰ ਅਜੀਬੋ-ਗਰੀਬ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪਰ ਹਾਲ ਹੀ 'ਚ ਸਾਹਮਣੇ ਆਈ ਇਕ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਪਾਣੀ ਵਾਲੀ 1000 ਲੀਟਰ ਦੀ ਟੈਂਕੀ 'ਚ ਡੀਜ਼ਲ ਭਰਵਾ ਰਿਹਾ ਹੈ।

ਕਿੱਥੋਂ ਦੀ ਹੈ ਇਹ ਵੀਡੀਓ? 

ਹਾਲਾਂਕਿ ਇਸ ਵੀਡੀਓ ਦੀ ਸਹੀ ਲੋਕੇਸ਼ਨ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਦੇ ਕਿਸੇ ਪਿੰਡ ਦੀ ਵੀਡੀਓ ਹੈ। ਇਹ ਵੀਡੀਓ ਕਦੋਂ ਦੀ ਹੈ ਅਤੇ ਇੰਨੀ ਵੱਡੀ ਮਾਤਰਾ 'ਚ ਡੀਜ਼ਲ ਕਿਉਂ ਭਰਵਾਇਆ ਜਾ ਰਿਹਾ ਹੈ, ਇਸ ਬਾਰੇ ਵੀ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਬੀਤੇ ਦਿਨੀਂ ਗੁਰਦਾਸਪੁਰ ਅਤੇ ਬਰਨਾਲਾ ਦੇ ਕਈ ਪੈਟਰੋਲ ਪੰਪਾਂ 'ਤੇ ਵੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। 

ਵੱਡੇ ਹਾਦਸੇ ਨੂੰ ਸੱਦਾ 

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਵਾਲੀ ਟੈਂਕੀ ਡੀਜ਼ਲ ਨਾਲ ਪੂਰੀ ਤਰ੍ਹਾਂ ਭਰੀ ਹੋਈ ਹੈ। ਮਾਹਿਰਾਂ ਅਤੇ ਲੋਕਾਂ ਅਨੁਸਾਰ, ਇੰਨੀ ਵੱਡੀ ਮਾਤਰਾ 'ਚ ਬਿਨਾਂ ਸੁਰੱਖਿਆ ਨਿਯਮਾਂ ਦੇ ਡੀਜ਼ਲ ਲਿਜਾਣਾ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਅਤੇ ਲੋਕਾਂ ਦੀ ਜਾਨ ਲਈ ਖਤਰਾ ਪੈਦਾ ਕਰ ਸਕਦਾ ਹੈ। ਇਕ ਛੋਟੀ ਜਿਹੀ ਗਲਤੀ ਵੀ ਭਿਆਨਕ ਅੱਗ ਦਾ ਰੂਪ ਲੈ ਸਕਦੀ ਹੈ।

ਭਾਰਤ 'ਚ ਪੈਟਰੋਲ-ਡੀਜ਼ਲ ਸਟੋਰ ਕਰਨ ਦੇ ਨਿਯਮ

ਤੇਲ ਦੀ ਜਮ੍ਹਾਂਖੋਰੀ ਭਾਵੇਂ ਲੋਕ ਕੀਮਤਾਂ ਵਧਣ ਦੇ ਡਰੋਂ ਤੇਲ ਜਮ੍ਹਾਂ ਕਰ ਰਹੇ ਹਨ, ਪਰ ਕਾਨੂੰਨੀ ਤੌਰ 'ਤੇ ਇਹ ਗਲਤ ਹੋ ਸਕਦਾ ਹੈ। ਭਾਰਤ 'ਚ ਬਿਨਾਂ ਲਾਇਸੈਂਸ ਦੇ ਸਿਰਫ 30 ਲੀਟਰ ਪੈਟਰੋਲ ਜਾਂ ਡੀਜ਼ਲ ਹੀ ਸੁਰੱਖਿਅਤ ਕੰਟੇਨਰ 'ਚ ਰੱਖਣ ਦੀ ਇਜਾਜ਼ਤ ਹੈ। ਜੇਕਰ ਕੋਈ ਇਸ ਤੋਂ ਵੱਧ ਤੇਲ ਸਟੋਰ ਕਰਨਾ ਚਾਹੁੰਦਾ ਹੈ, ਤਾਂ ਉਸ ਕੋਲ ਸਰਕਾਰੀ ਲਾਇਸੰਸ ਹੋਣਾ ਲਾਜ਼ਮੀ ਹੈ। ਬਿਨਾਂ ਇਜਾਜ਼ਤ ਅਤੇ ਲਾਇਸੈਂਸ ਦੇ ਤੇਲ ਸਟੋਰ ਕਰਦੇ ਫੜੇ ਜਾਣ 'ਤੇ ਜੁਰਮਾਨਾ ਅਤੇ ਜੇਲ੍ਹ ਦੋਵੇਂ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News