ਸੀ. ਸੀ. ਆਈ. ਨੇ ਬੀ. ਸੀ. ਸੀ. ਆਈ. ''ਤੇ ਲਗਾਇਆ ਕਰੋੜਾਂ ਰੁਪਏ ਦਾ ਜੁਰਮਾਨਾ

11/29/2017 9:22:45 PM

ਨਵੀਂ ਦਿੱਲੀ— ਸੀ. ਸੀ. ਆਈ. ਯਾਨੀ ਕੰਪੀਟਿਸ਼ਨ ਕਮਿਸ਼ਨ ਆਫ ਇੰਡੀਆ ਆਯੋਗ ਨੇ ਬੀ. ਸੀ. ਸੀ. ਆਈ. 'ਤੇ ਵੱਡਾ ਜੁਰਮਾਨਾ ਲਗਾਇਆ ਹੈ। ਬੁੱਧਵਾਰ ਨੂੰ ਸੀ. ਸੀ. ਆਈ. ਨੇ ਆਈ. ਪੀ. ਐੱਲ. ਅਧਿਕਾਰ ਦੇ ਹਵਾਲੇ 'ਚ ਮੁਕਾਬਲੇ ਰੋਧੀ ਗਤੀਵਿਧੀਆਂ ਦੇ ਮਾਮਲੇ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ 'ਤੇ 52 ਕਰੋੜ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਭਾਰਤੀ ਮੁਕਾਬਲੇ ਆਯੋਗ ਨੇ 44 ਪੰਨਿਆਂ ਦੇ ਆਦੇਸ਼ ਜਾਰੀ ਕੀਤਾ ਹੈ। ਜਾਰੀ ਕੀਤੇ ਗਏ ਇਸ ਆਦੇਸ਼ 'ਚ ਕਿਹਾ ਗਿਆ ਹੈ ਕਿ ਇਹ ਜੁਰਮਾਨਾ ਪਿਛਲੇ ਤਿੰਨ ਵਿੱਤੀ ਸਾਲਾਂ 'ਚ bcci ਦੇ ਸੰਬੰਧਿਤ ਟਰਨਓਵਰ ਦਾ ਲਗਭਗ 4.48 ਫੀਸਦੀ ਹੈ।
ਇਸ ਆਦੇਸ਼ ਦੇ ਮੱਧਿਅਮ ਤੋਂ ਦੱਸਿਆ ਗਿਆ ਹੈ ਕਿ ਤਿੰਨ ਵਿੱਤੀ ਸਾਲਾਂ 2013-14, 2014-15, 2015-16 'ਚ ਔਸਤ ਕਮਾਈ ਲਗਭਗ 1164 ਕਰੋੜ ਰੁਪਏ ਰਹੀ ਹੈ। ਸੀ. ਸੀ. ਆਈ. ਵਲੋਂ ਜਾਰੀ ਕੀਤੇ ਗਏ ਇਕ ਬਿਆਨ 'ਚ ਕਿਹਾ ਗਿਆ ਹੈ ਕਿ 'ਆਯੋਗ ਦੇ ਆਕਲਨ 'ਚ ਸਪੱਸ਼ਟ ਤੌਰ 'ਤੇ ਪਤਾ ਲੱਗਿਆ ਹੈ ਕਿ ਬੀ. ਸੀ. ਸੀ. ਆਈ. ਦੇ ਪ੍ਰਸਾਰਨ ਅਧਿਕਾਰੀਆਂ ਦੀ ਬੋਲੀ ਲਗਾਉਣ ਵਾਲਿਆ ਦੇ ਵਪਾਰਕ ਹਿੱਤ ਤੋਂ ਇਲਾਵਾ ਬੀ. ਸੀ. ਸੀ. ਆਈ. ਦੇ ਆਰਥਿਕ ਹਿੱਤਾਂ ਨੂੰ ਬਚਾਉਣ ਲਈ ਜਾਣਬੁੱਝ ਕੇ ਮੀਡੀਆ ਅਧਿਕਾਰ ਕਰਾਰ 'ਚ ਇਕ ਨਿਯਮ ਹਟਾਏ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੀ. ਸੀ. ਸੀ. ਆਈ. ਨੇ 2013 'ਚ ਬੀ. ਸੀ. ਸੀ. ਆਈ. 'ਤੇ 52 ਕਰੋੜ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ।


Related News