ਰਾਜਸਥਾਨ ਵਿਚ ਟਰਾਂਸਜੈਂਡਰ ਭਾਈਚਾਰਾ ਓ. ਬੀ. ਸੀ. ਸ਼੍ਰੇਣੀ ’ਚ ਸ਼ਾਮਲ, ਪਹਿਲਾ ਸਰਟੀਫਿਕੇਟ ਜਾਰੀ

05/28/2024 5:14:56 PM

ਜੈਪੁਰ, (ਅਨਸ)- ਰਾਜਸਥਾਨ ’ਚ ਟਰਾਂਸਜੈਂਡਰ ਭਾਈਚਾਰੇ ਨੂੰ ਅਦਰ ਬੈਕਵਰਡ ਕਲਾਸਿਜ਼ ਲਿਸਟ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਜੈਪੁਰ ’ਚ ਇਕ ਟਰਾਂਸਜੈਂਡਰ ਨੂੰ ਪਹਿਲਾ ਅਦਰ ਬੈਕਵਰਡ ਕਲਾਸਿਜ਼ (ਓ. ਬੀ. ਸੀ.) ਸਰਟੀਫਿਕੇਟ ਜਾਰੀ ਕੀਤਾ ਗਿਆ।

ਉਪ ਮੰਡਲ ਅਧਿਕਾਰੀ ਜੈਪੁਰ ਰਾਜੇਸ਼ ਜਾਖੜ ਨੇ ਨੂਰ ਸ਼ੇਖਾਵਤ ਨੂੰ ਸਰਟੀਫਿਕੇਟ ਸੌਂਪਿਆ। ਨੂਰ (30) ਰਾਜਸਥਾਨ ਦਾ ਪਹਿਲਾ ਅਜਿਹਾ ਵਿਅਕਤੀ ਹੈ, ਜਿਸ ਨੂੰ ਟਰਾਂਸਜੈਂਡਰ ਵਜੋਂ ਲਿੰਗ ਲਿਖ ਕੇ ਜਨਮ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਰਾਜਸਥਾਨ ਸਰਕਾਰ ਨੇ ਟਰਾਂਸਜੈਂਡਰਾਂ ਨੂੰ 92ਵੇਂ ਨੰਬਰ ’ਤੇ ਅਦਰ ਬੈਕਵਰਡ ਕਲਾਸਿਜ਼ ਕੈਟਾਗਰੀ ’ਚ ਸ਼ਾਮਲ ਕੀਤਾ ਹੈ, ਜਿਸ ਤੋਂ ਬਾਅਦ ਟਰਾਂਸਜੈਂਡਰ ਭਾਈਚਾਰੇ ਦੇ ਲੋਕ ਨਿਯਮਾਂ ਮੁਤਾਬਕ ਆਪਣਾ ਬੈਕਵਰਡ ਕਲਾਸ ਦਾ ਸਰਟੀਫਿਕੇਟ ਬਣਵਾ ਸਕਦੇ ਹਨ।


Rakesh

Content Editor

Related News