ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ

Friday, Jun 07, 2024 - 07:27 PM (IST)

ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ

ਕਪੂਰਥਲਾ/ਸੁਲਤਾਨਪੁਰ ਲੋਧੀ(ਵੈੱਬ ਡੈਸਕ/ਚੰਦਰ)- ਚੰਡੀਗੜ੍ਹ ਏਅਰਪੋਰਟ 'ਤੇ ਬੀਤੇ ਦਿਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀ. ਆਈ. ਐੱਸ. ਐੱਫ਼ ਮੁਲਾਜ਼ਮ ਕੁਲਵਿੰਦਰ ਕੌਰ ਦਾ ਪਰਿਵਾਰ ਹੁਣ ਕੈਮਰੇ ਸਾਹਮਣੇ ਆ ਗਿਆ ਹੈ। ਇਸ ਦੌਰਾਨ ਉਨ੍ਹਾਂ ਦੇ ਭਰਾ ਸ਼ੇਰ ਸਿੰਘ ਨੇ ਕਿਹਾ ਕਿ ਸਾਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਕੁਲਵਿੰਦਰ ਕੌਰ ਵੱਲੋਂ ਕੰਗਨਾ ਨੂੰ ਥੱਪੜ ਮਾਰਿਆ ਗਿਆ ਹੈ। ਉਸ ਦੇ ਬਾਅਦ ਅਸੀਂ ਕੁਲਵਿੰਦਰ ਕੌਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਫਿਰ ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਸਕਿਓਰਿਟੀ ਨੂੰ ਲੈ ਕੇ ਉਥੇ ਕੰਗਨਾ ਦੀ ਬਹਿਸਬਾਜ਼ੀ ਉਸ ਸਮੇਂ ਹੋਈ, ਜਦੋਂ ਕੰਗਨਾ ਨੂੰ ਪਰਸ ਅਤੇ ਫੋਨ ਸਕੈਨ ਕਰਵਾਉਣ ਲਈ ਕਿਹਾ ਗਿਆ। 

ਇਹ ਵੀ ਪੜ੍ਹੋ- 'ਸ਼ਾਨ-ਏ-ਪੰਜਾਬ' 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 9 ਦਿਨ ਜਲੰਧਰ ਰੇਲਵੇ ਸਟੇਸ਼ਨ 'ਤੇ ਨਹੀਂ ਆਵੇਗੀ ਟਰੇਨ

ਚੰਡੀਗੜ੍ਹ 'ਚ ਕਰੀਬ ਡੇਢ ਸਾਲ ਤੋਂ ਡਿਊਟੀ ਕਰ ਰਹੀ ਹੈ ਕੁਲਵਿੰਦਰ ਕੌਰ
ਸ਼ੇਰ ਸਿੰਘ ਨੇ ਸਾਰੀ ਗੱਲ ਦੱਸਦੇ ਹੋਏ ਕਿਹਾ ਕਿ ਕੁਲਵਿੰਦਰ ਕੌਰ ਨੂੰ ਕਰੀਬ ਡੇਢ ਸਾਲ ਚੰਡੀਗੜ੍ਹ ਵਿਚ ਡਿਊਟੀ ਕਰਦੇ ਨੂੰ ਹੋ ਗਏ ਹਨ। ਇਸ ਦੇ ਪਹਿਲਾਂ ਉਸ ਨੇ ਕੇਰਲਾ, ਚੇਨਈ ਵੀ ਡਿਊਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪਤੀ ਦੀ ਵੀ ਉਥੇ ਹੀ ਡਿਊਟੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਕੁਲਵਿੰਦਰ ਨਾਲ ਸੰਪਰਕ ਕੀਤਾ ਸੀ ਪਰ ਉਸ ਨਾਲ ਗੱਲਬਾਤ ਨਹੀਂ ਹੋ ਸਕੀ। ਅਸੀਂ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਨਾਲ ਜੁੜੇ ਹੋਏ ਹਾਂ ਫਿਰ ਸਾਡੀ ਸਰਵਣ ਸਿੰਘ ਪੰਧੇਰ ਨਾਲ ਗੱਲਬਾਤ ਹੋਈ ਅਤੇ ਬੱਚਿਆਂ ਬਾਰੇ ਪਤਾ ਲੈਣ ਲਈ ਕਿਹਾ। ਉਸ ਦੇ ਬਾਅਦ ਫਿਰ ਸਾਡੀ ਦੇਰ ਸ਼ਾਮ ਸਰਵਣ ਸਿੰਘ ਪੰਧੇਰ ਨਾਲ ਗੱਲ ਹੋਈ ਅਤੇ ਬੱਚਿਆਂ ਬਾਰੇ ਪਤਾ ਲੱਗਣ ਮਗਰੋਂ ਅਸੀਂ ਉਸ ਦੇ ਬੱਚਿਆਂ ਨੂੰ ਲੈਣ ਲਈ ਉਥੇ ਪਹੁੰਚੇ। ਉਨ੍ਹਾਂ ਕਿਹਾ ਕਿ ਹਰ ਕਈ ਆਪਣੀ ਰੋਜ਼ੀ-ਰੋਟੀ ਲਈ ਸਵੇਰੇ ਕੰਮਾਂ 'ਤੇ ਚਲਾ ਜਾਂਦਾ ਹੈ ਅਤੇ ਜ਼ਿਆਦਾ ਰੁੱਝੇ ਹੋਣ ਕਰਕੇ ਸੰਪਰਕ ਵਿਚ ਨਹੀਂ ਰਹਿੰਦਾ ਪਰ ਮੀਡੀਆ ਰਾਹੀਂ ਸਭ ਕੁਝ ਪਤਾ ਲੱਗਦਾ ਰਹਿੰਦਾ ਹੈ। 

PunjabKesari

ਇਹ ਵੀ ਪੜ੍ਹੋ- ਚੋਣਾਂ 'ਚ ਮਿਲੀ ਹਾਰ ਮਗਰੋਂ ਗਾਇਕ ਹੰਸ ਰਾਜ ਹੰਸ ਦਾ ਵੱਡਾ ਬਿਆਨ, 27 ਦੀਆਂ ਚੋਣਾਂ ਸਬੰਧੀ ਕਹੀਆਂ ਅਹਿਮ ਗੱਲਾਂ

ਬੋਲਣ ਵੇਲੇ ਕੰਗਨਾ ਨੂੰ ਰਹਿਣਾ ਚਾਹੀਦਾ ਹੈ ਮਰਿਆਦਾ ਵਿਚ 
ਉਨ੍ਹਾਂ ਕਿਹਾ ਕਿ ਜਦੋਂ ਕੁਲਵਿੰਦਰ ਦੀ ਕੰਗਨਾ ਨਾਲ ਬਹਿਸਬਾਜ਼ੀ ਹੋਈ ਹੈ ਤਾਂ ਸੁਭਾਵਿਕ ਹੈ ਕਿ ਕੁਲਿਵੰਦਰ ਨੂੰ ਉਹ ਸਭ ਚੇਤੇ ਆਇਆ ਹੋਵੇਗਾ ਕਿ ਇਹ ਉਹੀ ਹੰਕਾਰੀ ਕੰਗਨਾ ਰਣੌਤ ਹੈ, ਜਿਸ ਨੇ ਸਾਡੀਆਂ ਮਾਵਾਂ-ਭੈਣਾਂ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਕੰਗਨਾ ਰਣੌਤ ਨੇ ਹੀ ਕਿਸਾਨੀ ਅੰਦੋਲਨ ਦੌਰਾਨ ਬੀਬੀਆਂ ਨੂੰ ਲੈ ਕੇ 100-100 ਰੁਪਏ ਦਿਹਾੜੀ 'ਤੇ ਲਿਆਂਦੀਆਂ ਗਈਆਂ ਵਾਲਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਸ਼ਬਦਾਂ ਦੀ ਮਰਿਆਦਾ ਬਾਰੇ ਨਹੀਂ ਪਤਾ ਹੈ। ਕੰਗਨਾ ਦੀ ਫ਼ਿਲਮ ਇੰਡਸਟਰੀ ਨਾਲ ਵੀ ਤੂੰ-ਤੂੰ-ਮੈਂ-ਮੈਂ ਹੁੰਦੀ ਰਹਿੰਦੀ ਹੈ। ਅਸੀਂ ਕਹਿਣਾ ਚਾਹੰਦਾ ਹਾਂ ਕਿ ਕੰਗਨਾ ਹੁਣ ਐੱਮ. ਪੀ. ਬਣ ਚੁੱਕੀ ਹੈ ਅਤੇ ਪਹਿਲਾਂ ਵਾਲਾ ਸਿਸਟਮ ਨਹੀਂ ਚੱਲਣਾ। ਕੰਗਣਾ ਨੂੰ ਮਰਿਆਦਾ ਵਿਚ ਰਹਿ ਕੇ ਬੋਲਣਾ ਚਾਹੀਦਾ ਹੈ। ਸਾਨੂੰ ਪ੍ਰਸ਼ਾਸਨ 'ਤੇ ਭਰੋਸਾ ਹੈ ਕਿ ਪ੍ਰਸ਼ਾਸਨ ਕੁਲਵਿੰਦਰ ਨਾਲ ਧੱਕਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸਕਿਓਰਿਟੀ ਦੌਰਾਨ ਇਕ ਮੁਲਾਜ਼ਮ ਨਾਲ ਬਹਿਸਬਾਜ਼ੀ ਕੀਤੀ ਹੈ ਅਤੇ ਸੀ. ਆਰ. ਪੀ. ਐੱਫ਼. ਨੂੰ ਵੀ ਕੰਗਨਾ 'ਤੇ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। 

ਅਸੀਂ ਯਕੀਨ ਨਹੀਂ ਕਰਾਂਗੇ ਜਦੋਂ ਤੱਕ ਕੰਗਨਾ ਨੂੰ ਥੱਪੜ ਵੱਜਣ ਦਾ ਸਬੂਤ ਸਾਹਮਣੇ ਨਹੀਂ ਆਉਂਦਾ
ਕੰਗਨਾ ਵੱਲੋਂ ਵੱਧ ਰਹੇ ਅੱਤਵਾਦ ਵਾਲਾ ਬਿਆਨ ਕੰਗਨਾ ਵੱਲੋਂ ਬਿਆਨ ਦੇਣ ਨੂੰ ਲੈ ਕੇ ਕੁਲਵਿੰਦਰ ਨੇ ਭਰਾ ਸ਼ੇਰ ਸਿੰਘ ਨੇ ਕਿਹਾ ਕਿ ਕੰਗਨਾ ਵੱਲੋਂ ਦਿੱਤਾ ਗਿਆ ਬਿਆਨ ਬੇਹੱਦ ਘਾਤਕ ਹੈ ਅਤੇ ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਕੰਗਨਾ ਦੇਸ਼ ਦੀ ਅਖੰਡਤਾ ਨੂੰ ਭੰਗ ਕਰ ਰਹੀ ਹੈ। ਦੇਸ਼ ਨੂੰ ਕੰਗਨਾ ਲੜਾ ਰਹੀ ਹੈ। ਕੰਗਨਾ ਵੱਲੋਂ ਦਿੱਤੇ ਗਏ ਬਿਆਨ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਉਹ ਮੁੜ ਅਜਿਹਾ ਬਿਆਨ ਨਾ ਸਕੇ। ਜੇਕਰ ਐੱਮ. ਪੀ. ਹੀ ਅਜਿਹੇ ਬਿਆਨ ਦੇਣਗੇ ਤਾਂ ਆਮ ਜਨਤਾ ਕੀ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਭ ਮੀਡੀਆ ਕੋਲੋਂ ਹੀ ਪਤਾ ਲੱਗਾ ਹੈ ਕਿ ਕੰਗਾ ਨੂੰ ਕੁਲਵਿੰਦਰ ਨੇ ਥੱਪੜ ਮਾਰਿਆ ਹੈ ਪਰ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਅਸੀਂ ਉਨੀ ਦੇਰ ਤੱਕ ਯਕੀਨ ਨਹੀਂ ਕਰ ਸਕਦੇ ਜਦੋਂ ਤੱਕ ਕੰਗਨਾ ਨੂੰ ਥੱਪੜ ਮਾਰਨ ਦਾ ਕੋਈ ਸਬੂਤ ਸਾਹਮਣੇ ਨਹੀਂ ਆ ਜਾਂਦਾ। ਕੁਲਵਿੰਦਰ ਦੇ ਨਾਲ ਪੂਰਾ ਪਰਿਵਾਰ ਅਤੇ ਪੂਰਾ ਦੇਸ਼ ਖੜ੍ਹਾ ਹਾਂ। 

PunjabKesari

ਮੇਰੀ ਧੀ ਅਜਿਹਾ ਨਹੀਂ ਕਰ ਸਕਦੀ, ਕੰਗਨਾ ਨੇ ਹੀ ਬੋਲੀ ਹੋਵੇਗੀ ਮਾੜੀ ਸਬਦਾਵਲੀ 
ਉਧਰ ਇਸ ਭੱਖਦੇ ਮਾਮਲੇ ਨੂੰ ਲੈ ਕੇ ਕੁਲਵਿੰਦਰ ਕੌਰ ਦੀ ਮਾਂ ਵੀਰ ਕੌਰ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਈ ਹੈ। ਮਾਂ ਨੇ ਕੈਮਰੇ ਸਾਹਮਣੇ ਆ ਕੇ ਕਿਹਾ ਕਿ ਮੇਰੀ ਧੀ ਨੇ ਕੱਲ੍ਹ ਜੋ ਵੀ ਏਅਰਪੋਰਟ 'ਤੇ ਕੀਤਾ, ਉਸ ਨੇ ਬਿਲਕੁਲ ਸਹੀ ਕੀਤਾ ਹੈ। ਉਂਝ ਮੇਰੀ ਧੀ ਅਜਿਹਾ ਨਹੀਂ ਕਰ ਸਕਦੀ ਜ਼ਰੂਰ ਉਸ ਨੂੰ ਕੰਗਨਾ ਰਣੌਤ ਨੇ ਮਾੜੀ ਸ਼ਬਦਾਵਲੀ ਵਰਤ ਕੇ ਉਕਸਾਇਆ ਹੋਵੇਗਾ ਕਿਉਂਕਿ ਉਹ ਪਹਿਲਾਂ ਵੀ ਬਹੁਤ ਸਾਰੀਆਂ ਗਲਤ ਬਿਆਨਬਾਜ਼ੀਆਂ ਕਰ ਚੁੱਕੀ ਹੈ। ਜਿੰਨੀ ਦੇਰ ਤੱਕ ਮੈਂ ਅੱਖੀਂ ਨਹੀਂ ਵੇਖ ਲੈਂਦੀ, ਮੈਂ ਯਕੀਨ ਨਹੀਂ ਕਰ ਸਕਦੀ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਕਿਸਾਨੀ ਅੰਦੋਲਨ ਦੌਰਾਨ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਏ ਸਨ। ਉਧਰ ਦੂਜੇ ਪਾਸੇ ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਉਸ ਨੂੰ ਸਸਪੈਂਡ ਕੀਤੇ ਜਾਣ ਦੀ ਵੀ ਸ਼ੇਰ ਸਿੰਘ ਨੇ ਨਿੰਦਾ ਕੀਤੀ ਹੈ। 

ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ ਕੁਲਵਿੰਦਰ ਕੌਰ 
ਕੁਲਵਿੰਦਰ ਕੌਰ ਸੁਲਤਾਨਪੁਰ ਲੋਧੀ ਦੇ ਪਿੰਡ ਮਹੀਂਵਾਲ ਦੀ ਰਹਿਣ ਵਾਲੀ ਹੈ, ਜੋਕਿ ਕਪੂਰਥਲਾ ਜ਼ਿਲ੍ਹੇ 'ਚ ਪੈਂਦਾ ਹੈ। ਉਹ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ ਦੀ ਸਕੀ ਭੈਣ ਹੈ। ਇਸ ਬਾਰੇ ਸ਼ੇਰ ਸਿੰਘ ਮਹੀਂਵਾਲ ਨੇ ਦੱਸਿਆ ਕਿ ਹਾਲੇ ਤਕ ਸਾਡੇ ਪਰਿਵਾਰ ਦਾ ਕੁਲਵਿੰਦਰ ਕੌਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, DSP ਦੇ ਪੁੱਤ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ, ਦੋ ਹਿੱਸਿਆਂ 'ਚ ਵੰਡੀ ਮਿਲੀ ਲਾਸ਼

ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਕੀਤਾ ਗਿਆ ਸਸਪੈਂਡ 

ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਚੰਡੀਗੜ੍ਹ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਉਸ ਦੇ ਇਸ ਕਦਮ ਨਾਲ ਉਸ ਨੇ ਸਿਰਫ਼ ਪੰਜਾਬ ਹੀ ਨਹੀਂ, ਪੂਰੇ ਦੇਸ਼ 'ਚ ਪ੍ਰਸਿੱਧੀ ਖੱਟੀ ਹੈ। ਦਿੱਲੀ ਤੱਕ ਉਸ ਦੇ ਨਾਂ ਦੇ ਚਰਚੇ ਹਨ। ਇਹੀ ਨਹੀਂ, ਸੋਸ਼ਲ ਮੀਡੀਆ 'ਤੇ ਤਾਂ ਕਈ ਲੋਕ ਉਸ ਨੂੰ ਇਸ ਕੰਮ ਲਈ ਇਨਾਮ ਦੇਣਾ ਚਾਹੁੰਦੇ ਹਨ। ਪਰ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਕੁੜੀ ਆਖ਼ਿਰ ਹੈ ਕੌਣ ਤੇ ਕਿੱਥੇ ਦੀ ਰਹਿਣ ਵਾਲੀ ਹੈ ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News