TCS ਨੂੰ ਕਰਾਰਾ ਝਟਕਾ, ਅਮਰੀਕੀ ਅਦਾਲਤ ਨੇ 194 ਮਿਲੀਅਨ ਡਾਲਰ ਦਾ ਲਗਾਇਆ ਜੁਰਮਾਨਾ

06/15/2024 1:21:24 PM

ਨਵੀਂ ਦਿੱਲੀ - ਭਾਰਤ ਦੀ ਸਭ ਤੋਂ ਵੱਡੀ IT ਕੰਪਨੀ TCS ਨੂੰ ਅਮਰੀਕਾ 'ਚ ਵੱਡਾ ਝਟਕਾ ਲੱਗਾ ਹੈ। ਅਮਰੀਕਾ ਦੀ ਇਕ ਅਦਾਲਤ ਨੇ ਟਾਟਾ ਗਰੁੱਪ ਦੀ ਆਈਟੀ ਕੰਪਨੀ 'ਤੇ ਅਰਬਾਂ ਡਾਲਰ ਦਾ ਜੁਰਮਾਨਾ ਲਗਾਇਆ ਹੈ। ਕੰਪਨੀ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ। ਟੀਸੀਐਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟੈਕਸਾਸ ਦੇ ਉੱਤਰੀ ਜ਼ਿਲ੍ਹੇ, ਡਲਾਸ ਡਿਵੀਜ਼ਨ ਦੀ ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ ਨੇ ਉਸ 'ਤੇ 194 ਮਿਲੀਅਨ ਡਾਲਰ ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ :       ਦੇਸ਼ ਕੋਲ ਕਣਕ ਦਾ ਲੋੜੀਂਦਾ ਭੰਡਾਰ, ਫਿਲਹਾਲ ਦਰਾਮਦ ਡਿਊਟੀ ’ਚ ਬਦਲਾਅ ਦੀ ਕੋਈ ਯੋਜਨਾ ਨਹੀਂ : ਸਰਕਾਰ

ਇਹ ਜੁਰਮਾਨਾ ਵਪਾਰਕ ਰਾਜ਼ਾਂ(ਟ੍ਰੇਡ ਸੀਕ੍ਰੇਟ) ਦੀ ਦੁਰਵਰਤੋਂ ਦੇ ਦੋਸ਼ਾਂ ਕਾਰਨ ਲਗਾਇਆ ਗਿਆ ਹੈ। ਟੀਸੀਐਸ 'ਤੇ ਕੰਪਿਊਟਰ ਸਾਇੰਸ ਕਾਰਪੋਰੇਸ਼ਨ (ਸੀਐਸਸੀ) ਨੇ ਵਪਾਰਕ ਰਾਜ਼ਾਂ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਸੀ। CSC ਨੂੰ ਹੁਣ DXC ਤਕਨਾਲੋਜੀ ਕੰਪਨੀ ਵਜੋਂ ਜਾਣਿਆ ਜਾਂਦਾ ਹੈ।

ਇਸ ਤਰੀਕੇ ਨਾਲ ਲਗਾਇਆ ਗਿਆ ਹੈ ਜੁਰਮਾਨਾ

ਟੀਸੀਐਸ ਦੁਆਰਾ ਸਟਾਕ ਐਕਸਚੇਂਜਾਂ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ 'ਤੇ ਲਗਾਇਆ ਗਿਆ ਜੁਰਮਾਨਾ 194.2 ਮਿਲੀਅਨ ਡਾਲਰ ਤੋਂ ਵੱਧ ਹੈ, ਜਿਸ ਵਿੱਚ 561.5 ਮਿਲੀਅਨ ਡਾਲਰ ਦਾ ਮੁਆਵਜ਼ਾ(ਕੰਪਨਸੇਟਰੀ ਡੈਮੇਜ), 11.23 ਮਿਲੀਅਨ ਡਾਲਰ ਦਾ ਮਿਸਾਲੀ ਹਰਜਾਨਾ ਅਤੇ 2.58 ਮਿਲੀਅਨ ਡਾਲਰ ਦਾ ਪ੍ਰੀ ਜਜਮੈਂਟ ਵਿਆਜ ਸ਼ਾਮਲ ਹੈ। ਭਾਰਤੀ ਮੁਦਰਾ ਵਿੱਚ ਜੁਰਮਾਨੇ ਦੀ ਕੁੱਲ ਰਕਮ ਲਗਭਗ 1,622 ਕਰੋੜ ਰੁਪਏ ਬਣਦੀ ਹੈ।

ਇਹ ਵੀ ਪੜ੍ਹੋ :     ਹੁਣ ਭਾਰਤ 'ਚ ਵੀ ਉੱਠੇ MDH ਅਤੇ ਐਵਰੈਸਟ 'ਤੇ ਸਵਾਲ, ਰਾਜਸਥਾਨ 'ਚ ਮਿਲੇ ਸ਼ੱਕੀ ਸੈਂਪਲ

TCS ਹੁਕਮ ਨੂੰ  ਦੇਵੇਗੀ ਚੁਣੌਤੀ

ਹਾਲਾਂਕਿ, ਭਾਰਤੀ ਆਈਟੀ ਕੰਪਨੀ ਦਾ ਕਹਿਣਾ ਹੈ ਕਿ ਉਸ ਕੋਲ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਮਜ਼ਬੂਤ ​​ਆਧਾਰ ਹਨ। ਟੀਸੀਐਸ ਨੇ ਕਿਹਾ ਕਿ ਉਹ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਉਚਿਤ ਅਦਾਲਤ ਵਿੱਚ ਚੁਣੌਤੀ ਦੇਣ ਜਾ ਰਿਹਾ ਹੈ ਅਤੇ ਸਮੀਖਿਆ ਪਟੀਸ਼ਨ ਦਾਇਰ ਕਰੇਗਾ। ਟੀਸੀਐਸ ਨੇ ਕਿਹਾ ਕਿ ਉਸ ਨੂੰ 14 ਜੂਨ, 2024 ਨੂੰ ਸਬੰਧਤ ਅਦਾਲਤੀ ਹੁਕਮ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ :      ਸੁਪਰੀਮ ਕੋਰਟ ਨੇ ਦਿੱਲੀ ਦੇ ਪੁਰਾਤਨ ਸ਼ਿਵ ਮੰਦਰ ਬਾਰੇ ਸੁਣਾ 'ਤਾ ਵੱਡਾ ਫ਼ੈਸਲਾ

ਟੀਸੀਐਸ ਨੇ  ਸ਼ੁਰੂ ਕਰ ਦਿੱਤੀ ਹੈ ਇਸ ਦੀ ਤਿਆਰੀ

TCS ਦਾ ਮੰਨਣਾ ਹੈ ਕਿ ਅਦਾਲਤ ਦੇ ਵੱਡੇ ਜੁਰਮਾਨੇ ਦੇ ਫੈਸਲੇ ਦਾ ਇਸ 'ਤੇ ਕੋਈ ਖਾਸ ਵਿੱਤੀ ਪ੍ਰਭਾਵ ਨਹੀਂ ਪੈਣ ਵਾਲਾ ਹੈ। ਕੰਪਨੀ ਆਪਣੇ ਹਿੱਤਾਂ ਦੀ ਰੱਖਿਆ ਕਰਨ ਅਤੇ ਅਦਾਲਤ ਦੇ ਇਸ ਹੁਕਮ ਤੋਂ ਪੈਦਾ ਹੋਣ ਵਾਲੀਆਂ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਟੀਸੀਐਸ ਨੂੰ ਉਮੀਦ ਹੈ ਕਿ ਰੀਵਿਊ ਪਟੀਸ਼ਨ ਅਤੇ ਚੁਣੌਤੀ ਤੋਂ ਬਾਅਦ ਫੈਸਲਾ ਉਸ ਦੇ ਹੱਕ ਵਿੱਚ ਆਉਣ ਵਾਲਾ ਹੈ।

ਇਹ ਵੀ ਪੜ੍ਹੋ :      ਕੁਵੈਤ ਅੱਗ ਦੁਖਾਂਤ : ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਕੋਚੀ ਹਵਾਈ ਅੱਡੇ 'ਤੇ ਉਤਰਿਆ ਹਵਾਈ ਸੈਨਾ ਦਾ ਜਹਾਜ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News