ਜਦੋਂ ਅਮਿਤਾਭ ਬੱਚਨ ''ਤੇ ਇਸ ਸੁਪਰਸਟਾਰ ਨੇ ਚਲਾ ਦਿੱਤੀ ਸੀ ਗੋਲੀ, ਬਿੱਗ ਬੀ ਨੇ ਸਾਂਝਾ ਕੀਤਾ ਹੈਰਾਨਜਨਕ ਕਿੱਸਾ
Tuesday, Jun 18, 2024 - 05:33 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਧਰਮਿੰਦਰ ਹਿੰਦੀ ਸਿਨੇਮਾ ਜਗਤ ਦੇ ਦਿੱਗਜ ਕਲਾਕਾਰਾਂ 'ਚੋਂ ਇੱਕ ਹਨ। 80 ਦੀ ਉਮਰ ਪਾਰ ਕਰ ਚੁੱਕੇ ਇਹ ਦੋਵੇਂ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਅਤੇ ਫ਼ਿਲਮਾਂ ਰਾਹੀਂ ਅੱਜ ਵੀ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਬਿੱਗ ਬੀ ਆਪਣੇ ਟੀ. ਵੀ. ਸ਼ੋਅ 'ਕੌਨ ਬਨੇਗਾ ਕਰੋੜਪਤੀ' ਕਾਰਨ ਵੀ ਸੁਰਖੀਆਂ 'ਚ ਰਹਿੰਦੇ ਹਨ। ਧਰਮਿੰਦਰ ਅਤੇ ਅਮਿਤਾਭ ਫ਼ਿਲਮ ਇੰਡਸਟਰੀ 'ਚ ਵੱਡੇ ਪਰਦੇ 'ਤੇ ਇਕੱਠੇ ਕੰਮ ਵੀ ਕਰ ਚੁੱਕੇ ਹਨ। ਉਨ੍ਹਾਂ ਦੀ ਬਲਾਕਬਸਟਰ ਫ਼ਿਲਮ 'ਸ਼ੋਅਲੇ' ਨੂੰ ਅੱਜ ਵੀ ਹਰ ਕੋਈ ਯਾਦ ਕਰਦਾ ਹੈ। ਇਹ ਭਾਰਤੀ ਸਿਨੇਮਾ ਦੇ ਇਤਿਹਾਸ 'ਚ ਸਭ ਤੋਂ ਵਧੀਆ ਫ਼ਿਲਮਾਂ 'ਚੋਂ ਇੱਕ ਹੈ। 'ਸ਼ੋਅਲੇ' 'ਚ ਅਮਿਤਾਭ ਨੇ 'ਜੈ' ਅਤੇ ਧਰਮਿੰਦਰ ਨੇ 'ਵੀਰੂ' ਦੀ ਭੂਮਿਕਾ ਨਿਭਾਈ ਸੀ। ਫ਼ਿਲਮ 'ਚ ਦਿਖਾਈ ਗਈ ਦੋਵਾਂ ਦੀ ਦੋਸਤੀ ਨੇ ਵੀ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਪਰ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਇੱਕ ਅਜਿਹੀ ਘਟਨਾ ਵੀ ਵਾਪਰੀ, ਜਿਸ ਨਾਲ ਅਮਿਤਾਭ ਦੀ ਜਾਨ ਵੀ ਜਾ ਸਕਦੀ ਸੀ।
ਦੱਸ ਦਈਏ ਕਿ ਸਾਲ 1975 'ਚ ਰਿਲੀਜ਼ ਹੋਈ ਫ਼ਿਲਮ 'ਸ਼ੋਅਲੇ' ਨੂੰ ਕਈ ਦਹਾਕਿਆਂ ਬਾਅਦ ਵੀ ਕਾਫ਼ੀ ਪਸੰਦ ਕੀਤਾ ਗਿਆ। ਰਮੇਸ਼ ਸਿੱਪੀ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 15 ਅਗਸਤ 1975 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਅਮਿਤਾਭ ਅਤੇ ਧਰਮਿੰਦਰ ਤੋਂ ਇਲਾਵਾ ਜਯਾ ਬੱਚਨ, ਸੰਜੀਵ ਕਪੂਰ, ਹੇਮਾ ਮਾਲਿਨੀ ਅਤੇ ਅਮਜਦ ਖ਼ਾਨ ਵਰਗੇ ਕਲਾਕਾਰਾਂ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਇਸ ਫ਼ਿਲਮ ਦੇ ਕਲਾਈਮੈਕਸ ਸੀਨ ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ। ਇੱਕ ਦਿਨ, ਇੱਕ ਸੀਨ ਦੌਰਾਨ, ਧਰਮਿੰਦਰ ਨੇ ਬਿੱਗ ਬੀ 'ਤੇ ਅਸਲ ਗੋਲੀ ਚਲਾ ਦਿੱਤੀ। ਇਹ ਕਹਾਣੀ ਖ਼ੁਦ ਅਮਿਤਾਭ ਬੱਚਨ ਨੇ ਆਪਣੇ ਕੁਇਜ਼ ਸ਼ੋਅ 'ਕੌਨ ਬਨੇਗਾ ਕਰੋੜਪਤੀ' ਦੇ ਸੈੱਟ 'ਤੇ ਸੁਣਾਈ ਸੀ। 'ਸ਼ੋਅਲੇ' ਦੇ ਆਖਰੀ ਸੀਨ ਦੀ ਸ਼ੂਟਿੰਗ ਲਈ ਰਮੇਸ਼ ਸਿੱਪੀ ਨੇ ਅਸਲੀ ਗੋਲੀਆਂ ਦਾ ਇੰਤਜ਼ਾਮ ਵੀ ਕੀਤਾ ਸੀ।
ਦੱਸਣਯੋਗ ਹੈ ਕਿ ਇੱਕ ਸੀਨ ਦੌਰਾਨ ਧਰਮਿੰਦਰ ਨੇ ਅਮਿਤਾਭ 'ਤੇ ਨਕਲੀ ਗੋਲੀਆਂ ਚਲਾਉਣੀਆਂ ਸੀ। ਸੀਨ ਸਹੀ ਢੰਗ ਨਾਲ ਨਹੀਂ ਹੋ ਪਾ ਰਿਹਾ ਸੀ ਤਾਂ ਨਿਰਦੇਸ਼ਕ ਨੇ ਧਰਮਿੰਦਰ ਨੂੰ ਦੋ-ਤਿੰਨ ਵਾਰ ਸੀਨ ਸ਼ੂਟ ਕਰਵਾਇਆ ਪਰ ਧਰਮਿੰਦਰ ਗੁੱਸੇ 'ਚ ਲਾਲ ਹੋ ਚੁੱਕੇ ਸਨ। ਜਦੋਂ ਅਗਲੀ ਵਾਰ ਨਿਰਦੇਸ਼ਕ ਨੇ ਧਰਮਿੰਦਰ ਨੂੰ ਇੱਕ ਸੀਨ ਕਰਨ ਲਈ ਕਿਹਾ ਤਾਂ ਗੁੱਸੇ 'ਚ ਧਰਮਿੰਦਰ ਨੇ ਆਪਣੇ ਕੋਲ ਰੱਖੀਆਂ ਅਸਲ ਗੋਲੀਂਆਂ ਨੂੰ ਬੰਦੂਕ 'ਚ ਪਾਇਆ ਅਤੇ ਬਿੱਗ ਬੀ 'ਤੇ ਚਲਾ ਦਿੱਤੀਆਂ। ਇਹ ਖੁਸ਼ਕਿਸਮਤੀ ਸੀ ਕਿ ਬਿੱਗ ਬੀ ਨੂੰ ਕੁਝ ਨਹੀਂ ਹੋਇਆ। ਧਰਮਿੰਦਰ ਦਾ ਨਿਸ਼ਾਨਾ ਖੁੰਝ ਗਿਆ ਅਤੇ ਗੋਲੀ ਅਮਿਤਾਭ ਬੱਚਨ ਦੇ ਕੰਨ ਦੇ ਕੋਲੋਂ ਲੰਘ ਗਈ। ਧਰਮਿੰਦਰ ਦੀ ਗ਼ਲਤੀ ਕਾਰਨ ਅਮਿਤਾਭ ਮਰਦੇ-ਮਰਦੇ ਬਚੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।