ਬਿਹਾਰ ਨਹੀਂ, ਸਭ ਤੋਂ ਪਹਿਲਾਂ ਇਥੋਂ ਲੀਕ ਹੋਇਆ ਸੀ ਨੀਟ ਦਾ ਪੇਪਰ, ਸਾਹਮਣੇ ਆਈ ਨਵੀਂ ਜਾਣਕਾਰੀ

Sunday, Jun 23, 2024 - 04:12 AM (IST)

ਨਵੀਂ ਦਿੱਲੀ, (ਏਜੰਸੀਆਂ)– ਨੀਟ ਪੇਪਰ ਲੀਕ ਮਾਮਲੇ ’ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਨੀਟ ਦਾ ਪੇਪਰ ਬਿਹਾਰ ਤੋਂ ਨਹੀਂ, ਸਗੋਂ ਸਭ ਤੋਂ ਪਹਿਲਾਂ ਯੂ. ਪੀ. ਅਤੇ ਇਹ ਹਰਿਆਣਾ ਦੇ ਬਾਰਡਰ ਕੋਲ ਸਥਿਤ ਕਿਸੇ ਪ੍ਰੀਖਿਆ ਕੇਂਦਰ ਤੋਂ ਲੀਕ ਕੀਤਾ ਗਿਆ ਸੀ।

ਇਸ ਤੋਂ ਬਾਅਦ ਇਸ ਨੂੰ ਬਿਹਾਰ ਸਮੇਤ ਹੋਰ ਥਾਵਾਂ ’ਤੇ ਪ੍ਰਸਾਰਿਤ ਕੀਤਾ ਗਿਆ। ਨੀਟ ਪੇਪਰ ਲੀਕ ਕਾਂਡ ’ਚ ਉੱਤਰ ਪ੍ਰਦੇਸ਼ ਦੇ ਮੇਰਠ ਦੀ ਜੇਲ ’ਚ ਬੰਦ ਰਵੀ ਅੱਤਰੀ ਦੀ ਭੂਮਿਕਾ ਮੁੱਖ ਰੂਪ ’ਚ ਸਾਹਮਣੇ ਆ ਰਹੀ ਹੈ। ਬਿਹਾਰ ਦੀ ਆਰਥਿਕ ਅਪਰਾਧ ਇਕਾਈ (ਈ. ਓ. ਯੂ.) ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਲਵਰ ਐਂਡ ਸੈਟਰ ਅਤੁਲ ਵਤਸਿਆ ਅਤੇ ਅੰਸ਼ੁਲ ਸਿੰਘ ਦੀਆਂ ਤਾਰਾਂ ਵੀ ਯੂ. ਪੀ. ਦੇ ਮਾਫੀਆ ਗਿਰੋਹ ਰਵੀ ਅੱਤਰੀ ਨਾਲ ਜੁੜ ਰਹੇ ਹਨ।

ਬਿਹਾਰ ਪੁਲਸ ਨੇ ਮੈਡੀਕਲ ਦਾਖ਼ਲਾ ਪ੍ਰੀਖਿਆ ‘ਨੀਟ’ ’ਚ ਕਥਿਤ ਬੇਨਿਯਮੀਆਂ ਦੇ ਮਾਮਲੇ ’ਚ ਝਾਰਖੰਡ ਦੇ ਦੇਵਘਰ ਜ਼ਿਲੇ ਤੋਂ 6 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਸ਼ਨੀਵਾਰ ਨੂੰ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਦੇਵੀਪੁਰਾ ਥਾਣਾ ਖੇਤਰ ਅਧੀਨ ਪੈਂਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਦੇਵਘਰ ਨੇੜੇ ਇਕ ਘਰ ’ਚੋਂ 6 ਲੋਕਾਂ ਨੂੰ ਹਿਰਾਸਤ ਵਿਚ ਲਿਆ।


Rakesh

Content Editor

Related News