ਵੇਲਜ਼ ਨੇ ਯੂਕ੍ਰੇਨ ਨੂੰ ਹਰਾ ਕੇ 64 ਸਾਲਾਂ ਬਾਅਦ ਵਿਸ਼ਵ ਕੱਪ ''ਚ ਬਣਾਈ ਥਾਂ
Monday, Jun 06, 2022 - 01:32 PM (IST)
ਕਾਰਡਿਫ (ਏਜੰਸੀ) : ਵੇਲਜ਼ ਨੇ ਆਂਦਰੇਈ ਯਾਰਮੋਲੇਂਕੋ ਦੇ ਆਤਮਘਾਤੀ ਗੋਲ ਨਾਲ ਐਤਵਾਰ ਨੂੰ ਇੱਥੇ ਯੂਕ੍ਰੇਨ ਨੂੰ 1-0 ਨਾਲ ਹਰਾ ਕੇ 64 ਸਾਲਾਂ ਬਾਅਦ ਫੁੱਟਬਾਲ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ।
ਇਕ ਸਮਾਂ ਦੁਨੀਆ ਦੇ ਸਭ ਤੋਂ ਮਹਿੰਗੇ ਫੁਟਬਾਲਰਾਂ ਵਿਚ ਸ਼ਾਮਲ ਰਹੇ ਵੇਲਜ਼ ਦੇ ਕਪਤਾਨ ਗੈਰੇਥ ਬੇਲ ਕਮਰ ਵਿਚ ਜਕੜਨ ਦੇ ਬਾਵਜੂਦ ਮੈਦਾਨ ਵਿੱਚ ਉਤਰੇ ਅਤੇ 34ਵੇਂ ਮਿੰਟ ਵਿੱਚ ਉਨ੍ਹਾਂ ਦੀ ਫ੍ਰੀ ਕਿੱਕ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਯਾਰਮੋਲੈਂਕੋ ਨੇ ਹੈਡਰ ਤੋਂ ਗੇਂਦ ਨੂੰ ਆਪਣੇ ਹੀ ਗੋਲ ਵਿੱਚ ਸੁੱਟ ਦਿੱਤਾ। ਘਰੇਲੂ ਮੈਦਾਨ 'ਤੇ ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੀ ਯੂਕ੍ਰੇਨ ਦੀ ਟੀਮ ਨੂੰ ਇਸ ਤਰ੍ਹਾਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਫੀਫਾ ਦੇ ਦੋ ਵਿਸ਼ਵ ਕੱਪਾਂ ਵਿੱਚ ਕੁਆਲੀਫਾਈ ਕਰਨ ਦਰਮਿਆਨ ਇਹ ਕਿਸੇ ਟੀਮ ਲਈ ਸਭ ਤੋਂ ਵੱਡਾ ਅੰਤਰ ਹੈ।