ਓਲੰਪਿਕ ਚਾਂਦੀ ਦਾ ਤਮਗਾ ਜੇਤੂ ਵੋਂਡਰੋਸੋਵਾ ਤੇ ਹੁਰਕਾਜ ਨੇ ਪੈਰਿਸ ਓਲੰਪਿਕ ''ਚੋਂ ਵਾਪਸ ਲਿਆ ਨਾਂ

Tuesday, Jul 23, 2024 - 12:09 PM (IST)

ਪੈਰਿਸ : ਟੋਕੀਓ ਓਲੰਪਿਕ ਟੈਨਿਸ ਦੀ ਚਾਂਦੀ ਤਮਗਾ ਜੇਤੂ ਮਰਕੇਟਾ ਵੋਂਡਰੋਸੋਵਾ ਨੇ ਹੱਥ ਦੀ ਸੱਟ ਕਾਰਨ ਪੈਰਿਸ ਓਲੰਪਿਕ ਤੋਂ ਨਾਂ ਵਾਪਸ ਲੈ ਲਿਆ ਹੈ। ਪੋਲੈਂਡ ਦੇ ਹੁਬਰਟ ਹੁਰਕਾਜ਼ ਨੇ ਵੀ ਗੋਡੇ ਦੀ ਸੱਟ ਕਾਰਨ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਪਿਛਲੇ ਸਾਲ ਵਿੰਬਲਡਨ ਜਿੱਤਣ ਵਾਲੀ ਚੈੱਕ ਗਣਰਾਜ ਦੀ ਵੋਂਡਰੋਸੋਵਾ ਇਸ ਮਹੀਨੇ ਵਿੰਬਲਡਨ ਤੋਂ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਓਲੰਪਿਕ ਤੋਂ ਆਪਣੇ ਹਟਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਧਿਆਨ ਅਗਸਤ 'ਚ ਹੋਣ ਵਾਲੇ ਅਮਰੀਕੀ ਓਪਨ 'ਤੇ ਹੈ। ਓਲੰਪਿਕ 'ਚ ਟੈਨਿਸ ਮੁਕਾਬਲਿਆਂ ਦੇ ਡਰਾਅ ਵੀਰਵਾਰ ਨੂੰ ਕੱਢੇ ਜਾਣਗੇ ਜਦਕਿ ਮੈਚ ਸ਼ਨੀਵਾਰ ਨੂੰ ਸ਼ੁਰੂ ਹੋਣਗੇ।


Aarti dhillon

Content Editor

Related News