ਫ਼ਿਰੋਜ਼ਪੁਰ ਪੁਲਸ ਨੇ 100 ਤੋਂ ਵੱਧ ਚੋਰੀ ਤੇ ਗੁਆਚੇ ਹੋਏ ਮੋਬਾਈਲ ਕੀਤੇ ਬਰਾਮਦ, ਮਾਲਕਾਂ ਨੂੰ ਕੀਤੇ ਵਾਪਸ

Tuesday, Sep 22, 2026 - 08:02 PM (IST)

ਫ਼ਿਰੋਜ਼ਪੁਰ ਪੁਲਸ ਨੇ 100 ਤੋਂ ਵੱਧ ਚੋਰੀ ਤੇ ਗੁਆਚੇ ਹੋਏ ਮੋਬਾਈਲ ਕੀਤੇ ਬਰਾਮਦ, ਮਾਲਕਾਂ ਨੂੰ ਕੀਤੇ ਵਾਪਸ

ਫਿਰੋਜ਼ਪੁਰ (ਸੰਨੀ ਚੋਪੜਾ): ਫ਼ਿਰੋਜ਼ਪੁਰ ਪੁਲਸ ਵੱਲੋਂ ਜ਼ਿਲ੍ਹੇ ਵਿਚ ਚੋਰੀ, ਸਨੈਚਿੰਗ ਅਤੇ ਗੁਆਚੇ ਹੋਏ 120 ਮੋਬਾਈਲ ਫ਼ੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ ਗਏ ਹਨ। ਲੰਮੇ ਸਮੇਂ ਬਾਅਦ ਆਪਣੇ ਮੋਬਾਈਲ ਫ਼ੋਨ ਵਾਪਸ ਮਿਲਣ 'ਤੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚਿਹਰਿਆਂ 'ਤੇ ਭਾਰੀ ਖ਼ੁਸ਼ੀ ਦੇਖਣ ਨੂੰ ਮਿਲੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਫ਼ਿਰੋਜ਼ਪੁਰ ਭੂਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਚੋਰੀ ਅਤੇ ਗੁਆਚੇ ਮੋਬਾਈਲ ਫ਼ੋਨਾਂ ਨੂੰ ਟਰੇਸ ਕਰਕੇ ਬਰਾਮਦ ਕਰਨ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ 120 ਮੋਬਾਈਲ ਫ਼ੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ ਹਨ।

ਮੋਬਾਈਲ ਫ਼ੋਨ ਵਾਪਸ ਮਿਲਣ ਸਮੇਂ ਕਈ ਲੋਕ ਭਾਵੁਕ ਹੁੰਦੇ ਵੀ ਨਜ਼ਰ ਆਏ। ਇਕ ਧੀ ਵੱਲੋਂ ਤੋਹਫ਼ੇ ਵਜੋਂ ਦਿੱਤਾ ਫ਼ੋਨ ਚੋਰੀ ਹੋ ਗਿਆ ਸੀ, ਜੋ ਅੱਜ ਵਾਪਸ ਮਿਲ ਗਿਆ। ਇਸ ਮੌਕੇ ਇਕ ਭੈਣ ਬਹੁਤ ਭਾਵੁਕ ਹੋ ਗਈ; ਇਹ ਮੋਬਾਈਲ ਫ਼ੋਨ ਉਸ ਦੇ ਭਰਾ ਨੇ ਖ਼ਰੀਦਿਆ ਸੀ ਜੋ ਹੁਣ ਇਸ ਦੁਨੀਆ ਵਿਚ ਨਹੀਂ ਹੈ ਅਤੇ ਇਹ ਫ਼ੋਨ ਹੁਣ ਉਸ ਦੇ ਭਰਾ ਦੀ ਯਾਦ ਵਜੋਂ ਉਸ ਕੋਲ ਰਹੇਗਾ।


author

Anmol Tagra

Content Editor

Related News