ਟਾਂਡਾ ''ਚ ਹੋਏ ਗੁਲਜ਼ਾਰ ਸਿੰਘ ਕਤਲ ਮਾਮਲੇ ''ਚ ਵੱਡਾ ਖ਼ੁਲਾਸਾ! 46 ਸਾਲ ਪਹਿਲਾਂ ਹੋਏ ਭਰਾ ਦੇ ਕਤਲ ਦਾ ਲਿਆ ਬਦਲਾ
Wednesday, Sep 23, 2026 - 05:26 PM (IST)
ਟਾਂਡਾ ਉੜਮੁੜ (ਪਰਮਜੀਤ ਮੋਮੀ, ਵਰਿੰਦਰ ਪੰਡਿਤ)-ਟਾਂਡਾ ਉੜਮੁੜ 'ਚ 1980 'ਚ ਹੋਏ ਜੈਦੇਵ ਸਿੰਘ ਨਾਮੀ ਵਿਅਕਤੀ ਦੇ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਰਹਿੰਦੇ ਭਰਾ ਨੇ ਹੀ ਸਾਜਿਸ਼ ਰਚ ਕੇ ਉਸ ਦੇ ਪਿਤਾ ਦਾ ਕਤਲ ਕਰਨ ਵਾਲੇ ਪ੍ਰਲਾਦ ਸਿੰਘ ਦੇ ਪੁੱਤਰ ਦਾ ਕਤਲ ਕਰਵਾਇਆ ਹੈ। ਇਹ ਖ਼ੁਲਾਸਾ ਅੱਜ ਟਾਂਡਾ 'ਚ ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ 14 ਸਤੰਬਰ ਨੂੰ ਉੜਮੁੜ 'ਚ ਹੋਏ ਗੁਲਜ਼ਾਰ ਸਿੰਘ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਤੋਂ ਬਾਅਦ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।
ਡੀ. ਐੱਸ. ਪੀ. ਬਾਜਵਾ ਨੇ ਦੱਸਿਆ ਕਿ ਇਸ ਕਤਲ ਦੀ ਸਾਜਿਸ਼ ਅਮਰੀਕਾ ਰਹਿੰਦੇ ਜਗਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮਾਡਲ ਟਾਊਨ ਉੜਮੁੜ ਨੇ ਆਪਣੇ ਭਰਾ ਜੈਦੇਵ ਦੇ ਹੋਏ ਕਤਲ ਦਾ ਬਦਲਾ ਲੈਣ ਲਈ ਘੜੀ ਸੀ। ਉਸ ਦੇ ਭਰਾ ਦੇ ਕਤਲ ਕਰਨ ਦੇ ਦੋਸ਼ 'ਚ ਗੁਲਜ਼ਾਰ ਸਿੰਘ ਦਾ ਪਿਤਾ ਉਮਰਕੈਦ ਕੱਟ ਕੇ ਆਇਆ ਸੀ। ਅਮਰੀਕਾ ਰਹਿੰਦੇ ਜਗਜੀਤ ਸਿੰਘ ਦੇ ਦਿਲ ਵਿਚ ਬਦਲੇ ਦੀ ਅੱਗ ਸੀ, ਜਿਸ ਲਈ ਉਸ ਨੇ ਆਪਣੇ ਜਾਣਕਾਰ ਰਾਹੀਂ ਭਾੜੇ ਦੇ ਵਿਅਕਤੀ ਹਾਇਰ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿਵਾਇਆ ਹੈ।

ਇਹ ਵੀ ਪੜ੍ਹੋ- ਪੰਜਾਬ: ਮੋਬਾਇਲ ਚਾਰਜ ਲਾਉਂਦੇ ਵਾਪਰਿਆ ਵੱਡਾ ਹਾਦਸਾ! ਨੌਜਵਾਨ ਦੀ ਪਲਾਂ 'ਚ ਨਿਕਲੀ ਜਾਨ
ਇਸ ਕਤਲ ਦੇ ਮਾਮਲੇ ਵਿਚ ਹੁਣ ਪੁਲਸ ਨੇ ਸਾਜਿਸ਼ ਕਰਤਾ ਜਗਜੀਤ ਸਿੰਘ ਉਸ ਦਾ ਸਾਥ ਦਿੰਦੇ ਹੋਏ ਭਾੜੇ ਦੇ ਕਾਤਲ ਹਾਇਰ ਕਰਨ ਵਾਲਾ ਮੁੱਖ ਮੁਲਜ਼ਮ ਤੇਜਿੰਦਰ ਸਿੰਘ ਉਰਫ਼ ਬਿੱਟੂ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਗੁਰਾਲਾ, ਡਾਕਟਰ ਬਲਵਿੰਦਰ ਸਿੰਘ ਭਾਟੀਆ ਪੁੱਤਰ ਜਨਕ ਰਾਜ ਭਾਟੀਆ ਵਾਸੀ ਜੈਦਾ (ਭੁਲੱਥ) ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜਮਾਂ ਜਤਿੰਦਰ ਸਿੰਘ ਉਰਫ਼ ਲਾਡਾ, ਭੀਚਾ ਪੁੱਤਰ ਪੁੰਨੁ ਵਾਸੀ ਕੱਥੂਨੰਗਲ ਅਤੇ ਸਾਹਿਬ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰੂਪੋਵਾਲੀ ਕੱਥੂਨੰਗਲ ਨੂੰ ਨਾਮਜਦ ਕਰਕੇ ਸਾਹਿਬ ਸਿੰਘ, ਭੀਚਾ ਅਤੇ ਬਿੱਟੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।
ਇਹ ਵੀ ਪੜ੍ਹੋ- ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
