ਨੂਰਮਹਿਲ 'ਚ ਵਿਜੀਲੈਂਸ ਦਾ ਛਾਪਾ: ਮੈਰਿਜ ਸਰਟੀਫਿਕੇਟ ਦੇ ਨਾਂ 'ਤੇ 7000 ਰੁਪਏ ਮੰਗਣ ਵਾਲਾ ਸੇਵਾ ਕੇਂਦਰ ਮੁਲਾਜ਼ਮ ਕਾਬੂ

Thursday, Sep 10, 2026 - 06:46 AM (IST)

ਨੂਰਮਹਿਲ 'ਚ ਵਿਜੀਲੈਂਸ ਦਾ ਛਾਪਾ: ਮੈਰਿਜ ਸਰਟੀਫਿਕੇਟ ਦੇ ਨਾਂ 'ਤੇ 7000 ਰੁਪਏ ਮੰਗਣ ਵਾਲਾ ਸੇਵਾ ਕੇਂਦਰ ਮੁਲਾਜ਼ਮ ਕਾਬੂ

ਨੂਰਮਹਿਲ (ਸ਼ਰਮਾ) : ਸਥਾਨਕ ਸੇਵਾ ਕੇਂਦਰ ਦੇ ਇਕ ਮੁਲਾਜ਼ਮ ਮੁਕੇਸ਼ ਕੁਮਾਰ ਨੂੰ ਵਿਜੀਲੈਂਸ ਬਿਊਰੋ ਜਲੰਧਰ ਵੱਲੋਂ 7 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਨੰਬਰਦਾਰ ਅਸ਼ੋਕ ਸੰਧੂ ਵੱਲੋਂ ਜਾਰੀ ਇਕ ਰਿਸ਼ਤੇਦਾਰ ਦਾ ਮੈਰਿਜ ਸਰਟੀਫਿਕੇਟ ਬਣਾਉਣ ਵਾਸਤੇ ਅਪਲਾਈ ਕੀਤਾ ਸੀ ਜਿਸ ਦੀ ਰਸੀਦ ਵੀ ਉਨ੍ਹਾਂ ਨੇ ਪ੍ਰੈਸ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਇਹ ਰਸੀਦ ਉਨ੍ਹਾਂ ਦੋਸ਼ੀ ਮੁਕੇਸ਼ ਕੁਮਾਰ ਨੂੰ ਵੀ ਦਿਖਾਈ ਅਤੇ ਮੁਕੇਸ਼ ਨੇ ਕਿਹਾ ਕਿ ਮੈਂ ਤੂਹਾਨੂੰ ਸਰਟੀਫਿਕੇਟ ਜਾਰੀ ਕਰਵਾ ਦਿੰਦਾ ਹਾਂ ਪਰ ਕੁਝ ਸੇਵਾ-ਪਾਣੀ ਲੱਗੇਗਾ। ਸੰਧੂ ਮੁਤਾਬਕ ਉਸ ਨੇ 7 ਹਜ਼ਾਰ ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਬਾਬਾ ਸਾਹਿਬ ਦੀ ਪ੍ਰਤਿਮਾ ਦੀ ਬੇਅਦਬੀ 'ਤੇ ਭੜਕਿਆ ਦਲਿਤ ਸਮਾਜ, ਲੁਧਿਆਣਾ ਬੰਦ ਕਰ ਜਾਮ ਕੀਤਾ ਨੈਸ਼ਨਲ ਹਾਈਵੇਅ 

ਸੰਧੂ ਨੇ ਅੱਗੇ ਕਿਹਾ ਕਿ ਉਸਨੇ ਆਪਣੇ ਰਿਸ਼ਤੇਦਾਰ ਨੂੰ ਵੀ ਅੱਗੇ ਕਹਿ ਦਿੱਤਾ ਕਿ ਸੇਵਾ ਕੇਂਦਰ ਦਾ ਮੁਲਾਜ਼ਮ 7 ਹਜ਼ਾਰ ਰੁਪਏ ਦੀ ਮੰਗ ਕਰਦਾ ਹੈ ਅਤੇ ਤੁਸੀਂ ਮੈਨੂੰ ਦੇ ਦਿਉ, ਮੈਂ ਉਸ ਨੂੰ ਦੇ ਦਿੰਦਾ ਹਾਂ ਅਤੇ ਸਰਟੀਫਿਕੇਟ ਮਿਲ ਜਾਵੇਗਾ ਪਰ ਅੱਗੋਂ ਸੰਧੂ ਦੇ ਰਿਸ਼ਤੇਦਾਰ ਨੇ ਕਿਹਾ ਕਿ ਅਸੀਂ ਤਾਂ ਸਰਟੀਫਿਕੇਟ ਲੈ ਵੀ ਲਿਆ ਹੈ, ਤੁਸੀਂ ਕਿਸ ਨੂੰ 7 ਹਜ਼ਾਰ ਰੁਪਏ ਦੇਣੇ ਹਨ। ਸੰਧੂ ਨੇ ਪ੍ਰੈਸ ਨੂੰ ਕਿਹਾ ਕਿ ਮੇਰੇ ਵਾਸਤੇ ਬੜੀ ਨਮੋਸ਼ੀ ਵਾਲੀ ਗੱਲ ਸੀ ਕਿ ਮੇਰਾ ਰਿਸ਼ਤੇਦਾਰ ਮੇਰੇ ਬਾਰੇ ਕੀ ਸੋਚਦਾ ਹੋਵੇਗਾ ਕਿ 7 ਹਜ਼ਾਰ ਰੁਪਏ ਸ਼ਾਇਦ ਉਸ ਨੇ ਖਾਣੇ ਹਨ। ਸੰਧੂ ਮੁਤਾਬਕ ਉਸ ਨੇ ਦੋਸ਼ੀ ਮੁਕੇਸ਼ ਨੂੰ ਇਸ ਬਾਰੇ ਨਹੀਂ ਦੱਸਿਆ ਅਤੇ ਮੁਕੇਸ਼ ਨੇ ਫਿਰ 7 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਫਿਰ ਸੰਧੂ ਨੂੰ ਵਿਜਿਲੈਂਸ ਬਿਊਰੋ ਜਲੰਧਰ ਨਾਲ ਸੰਪਰਕ ਕੀਤਾ ਅਤੇ ਪੂਰੀ ਕਹਾਣੀ ਦੱਸੀ। ਵਿਜੀਲੈਂਸ ਬਿਊਰੋ ਜਲੰਧਰ ਨੇ ਸੰਧੂ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮੁਕੇਸ਼ ਕੁਮਾਰ ਵਾਸੀ ਪਿੰਡ ਕੋਟ ਬਾਦਲ ਖਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News