ਕਿਰਨਾ ਸਟੋਰ ’ਚੋਂ 1.5 ਲੱਖ ਦਾ ਸਮਾਨ ਅਤੇ ਨਕਦੀ ਚੋਰੀ
Monday, Sep 21, 2026 - 10:37 AM (IST)
ਡੇਰਾਬੱਸੀ (ਵਿਕਰਮਜੀਤ) : ਤਹਿਸੀਲ ਰੋਡ ’ਤੇ ਰੇਲਵੇ ਕਰਾਸਿੰਗ ਨੇੜੇ ਸਥਿਤ ਪੁਨੀਤ ਕਿਰਨਾ ਸਟੋਰ ਨੂੰ ਤੜਕੇ ਤਿੰਨ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰ ਸ਼ਟਰ ਤੋੜ ਕੇ ਦੁਕਾਨ ’ਚੋਂ ਲਗਭਗ 60 ਹਜ਼ਾਰ ਰੁਪਏ ਦੀ ਨਕਦੀ ਅਤੇ ਕਰੀਬ 70 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਕੁੱਲ ਨੁਕਸਾਨ ਲਗਭਗ 1.5 ਲੱਖ ਰੁਪਏ ਦੱਸਿਆ ਜਾ ਰਿਹਾ ਹੈ। ਵਾਰਦਾਤ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ। ਦੁਕਾਨ ਮਾਲਕ ਪੁਨੀਤ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ।
ਸਵੇਰੇ ਕਰੀਬ 4 ਵਜੇ ਉਸ ਨੇ ਦੁਕਾਨ ਦਾ ਸ਼ਟਰ ਟੁੱਟਿਆ ਦੇਖਿਆ। ਅੰਦਰ ਸਮਾਨ ਖਿੱਲਰਿਆ ਪਿਆ ਸੀ ਅਤੇ ਨਕਦੀ ਵਾਲਾ ਕੈਸ਼ ਬਾਕਸ ਗਾਇਬ ਸੀ। ਬਾਅਦ ’ਚ ਕੈਸ਼ ਬਾਕਸ ਦੁਕਾਨ ਤੋਂ ਕੁਝ ਦੂਰੀ ’ਤੇ ਖਾਲੀ ਮਿਲਿਆ। ਸੀ.ਸੀ.ਟੀ.ਵੀ. ਫੁਟੇਜ ’ਚ ਤਿੰਨ ਵਿਅਕਤੀ ਦੁਕਾਨ ’ਚ ਦਾਖਲ ਹੋ ਕੇ ਚੋਰੀ ਕਰਦੇ ਦਿਖਾਈ ਦੇ ਰਹੇ ਹਨ। ਦੁਕਾਨ ਮਾਲਕ ਨੇ ਸ਼ੱਕ ਜਤਾਇਆ ਕਿ ਚੋਰਾਂ ਨੇ ਨੇੜਿਓਂ ਲੰਘਦੀਆਂ ਰੇਲਗੱਡੀਆਂ ਦੇ ਸ਼ੋਰ ਦਾ ਫਾਇਦਾ ਉਠਾਇਆ ਹੋਵੇਗਾ। ਪੁਲਸ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
