ਵਰਿੰਦਰ ਸਹਿਵਾਗ ਨੇ ਕਮੈਂਟਰੀ ਦੌਰਾਨ ਵਿਰਾਟ ਕੋਹਲੀ ਨੂੰ ਕਿਹਾ 'ਛਮੀਆ', ਵੀਡੀਓ ਵਾਇਰਲ

Wednesday, Jul 06, 2022 - 04:33 PM (IST)

ਵਰਿੰਦਰ ਸਹਿਵਾਗ ਨੇ ਕਮੈਂਟਰੀ ਦੌਰਾਨ ਵਿਰਾਟ ਕੋਹਲੀ ਨੂੰ ਕਿਹਾ 'ਛਮੀਆ', ਵੀਡੀਓ ਵਾਇਰਲ

ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨਾ ਸਿਰਫ਼ ਆਪਣੀ ਦਮਦਾਰ ਬੱਲੇਬਾਜ਼ੀ ਲਈ ਮਸ਼ਹੂਰ ਹਨ, ਸਗੋਂ ਅਕਸਰ ਮੈਦਾਨ 'ਤੇ ਆਪਣੇ ਡਾਂਸ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰਦੇ ਹਨ। ਭਾਰਤ ਅਤੇ ਇੰਗਲੈਂਡ ਵਿਚਾਲੇ 5ਵੇਂ ਟੈਸਟ ਦੇ ਤੀਜੇ ਦਿਨ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਬਰਮਿੰਘਮ 'ਚ ਵਿਰਾਟ ਕੋਹਲੀ ਨੇ ਡਾਂਸ ਕੀਤਾ ਤਾਂ ਕੁਮੈਂਟਰੀ ਕਰ ਰਹੇ ਵਰਿੰਦਰ ਸਹਿਵਾਗ ਨੇ ਇਕ ਅਜਿਹੀ ਟਿੱਪਣੀ ਕੀਤੀ, ਜੋ ਕੋਹਲੀ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਈ। ਦਰਅਸਲ ਇੰਗਲੈਂਡ ਦੀ ਪਾਰੀ ਦੇ 62ਵੇਂ ਓਵਰ 'ਚ ਮੁਹੰਮਦ ਸਿਰਾਜ ਨੇ ਮੈਟੀ ਪੋਟਸ ਨੂੰ ਆਊਟ ਕੀਤਾ ਤਾਂ ਵਿਰਾਟ ਕੋਹਲੀ ਡਾਂਸ ਕਰਦੇ ਹੋਏ ਜਸ਼ਨ ਮਨਾਉਣ ਤੋਂ ਖੁਦ ਨੂੰ ਰੋਕ ਨਹੀਂ ਸਕੇ। ਇਸ ਦੌਰਾਨ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਕੁਮੈਂਟਰੀ ਕਰ ਰਹੇ ਸਨ। ਉਨ੍ਹਾਂ ਕਿਹਾ- ਦੇਖੋ, 'ਛਮੀਆ' ਨੱਚ ਰਹੀ ਹੈ। ਇਸ ਪਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ICC ਟੈਸਟ ਰੈਂਕਿੰਗ: ਵਿਰਾਟ ਕੋਹਲੀ ਨੂੰ ਲੱਗਾ ਵੱਡਾ ਝਟਕਾ, ਪਹਿਲੀ ਵਾਰ Top-10 'ਚੋਂ ਹੋਏ ਬਾਹਰ

ਇਸ ਵੀਡੀਓ 'ਚ ਵਿਰਾਟ ਕੋਹਲੀ ਦੋਵੇਂ ਹੱਥ ਚੁੱਕ ਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਡਾਂਸ 'ਤੇ ਟਿੱਪਣੀ ਕਰਦੇ ਹੋਏ ਮੁਹੰਮਦ ਕੈਫ ਕਹਿੰਦੇ ਹਨ ਕਿ ਵਿਰਾਟ ਕੋਹਲੀ ਦਾ ਡਾਂਸ ਦੇਖੋ, ਜਿਸ 'ਤੇ ਸਹਿਵਾਗ ਕਹਿੰਦੇ ਹਨ, 'ਛਮੀਆ ਨੱਚ ਰਹੀ ਹੈ ਉੱਥੇ। ਵਿਰਾਟ ਲਈ ਸਹਿਵਾਗ ਦੀ ਇਸ ਟਿੱਪਣੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋਇਆ ਹੈ। ਕ੍ਰਿਕਟਰ ਪ੍ਰਸ਼ੰਸਕ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਪ੍ਰਸ਼ੰਸਕ ਨੇ ਟਵਿਟਰ 'ਤੇ ਲਿਖਿਆ, ਸਹਿਵਾਗ ਔਰਸ ਤੋਂ ਵੀ ਖ਼ਰਾਬ ਕਮੈਂਟਰੀ ਹੈ। ਉਨ੍ਹਾਂ ਨੂੰ ਨਹੀਂ ਪਤਾ ਕੀ ਕਿਵੇਂ ਅਤੇ ਕਿਹੜੀ ਗੱਲ ਕਰਨੀ ਚਾਹੀਦੀ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਨੂੰ ਕਮੈਂਟਰੀ ਟੀਮ 'ਚ ਕਿਉਂ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ: ਚੀਨ ਨੇ ਕੌਮਾਂਤਰੀ ਉਡਾਣਾਂ ਨੂੰ ਦਿੱਤੀ ਇਜਾਜ਼ਤ ਪਰ ਭਾਰਤ ਲਈ ਨਹੀਂ ਖੋਲ੍ਹੇ ਦਰਵਾਜ਼ੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News