ਆਪਣੇ ਟਵੀਟ ਤੋਂ ਹਸਾਉਣ ਵਾਲੇ ਸਹਿਵਾਗ ਨੇ ਇਸ ਵਾਰ ਕੀਤੀ ਲੋਕਾਂ ਤੋਂ ਭਾਵੁਕ ''ਅਪੀਲ''

Wednesday, Jun 20, 2018 - 12:27 PM (IST)

ਨਵੀਂ ਦਿੱਲੀ (ਬਿਊਰੋ)— ਹਮੇਸ਼ਾ ਆਪਣੇ ਟਵੀਟਸ ਨਾਲ ਲੋਕਾਂ ਨੂੰ ਹਸਾਉਣ ਵਾਲੇ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਇਸ ਵਾਰ ਟਵੀਟ ਰਾਹੀਂ ਲੋਕਾਂ ਨੂੰ ਭਾਵੁਕ ਕਰ ਦਿੱਤਾ। ਸਹਿਵਾਗ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਅਪੀਲ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਭੋਜਨ ਨੂੰ ਬਰਬਾਦ ਨਾ ਕਰਨ ਅਤੇ ਇਸ ਦੀ ਅਹਿਮੀਅਤ ਸਮਝਣ ਦੀ ਅਪੀਲ ਕੀਤੀ ਹੈ।

ਬੁੱਧਵਾਰ ਨੂੰ ਸਹਿਵਾਗ ਨੇ ਟਵਿੱਟਰ 'ਤੇ ਕੈਰੇਬੀਆਈ ਆਈਲੈਂਡ ਹੈਤੀ ਦੀ ਇਕ ਵੀਡੀਓ ਸ਼ੇਅਰ ਕਰਦੋ ਹੇਏ ਲਿਖਿਆ 'ਗ਼ਰੀਬੀ! ਹੈਤੀ ਦੇ ਲੋਕ ਮਿੱਟੀ ਅਤੇ ਲੂਣ ਦੀਆਂ ਰੋਟੀਆਂ ਖਾ ਰਹੇ ਹਨ। ਖਾਣਾ ਬੇਕਾਰ ਨਾ ਕਰੋ। ਅਸੀਂ ਜਿਸ ਦੀ ਕਦਰ ਨਹੀਂ ਕਰਦੇ ਕਿਸੇ ਲਈ ਉਹ ਬੇਹੱਦ ਅਹਿਮ ਹੈ। ਆਪਣਾ ਬਚਿਆ ਹੋਇਆ ਭੋਜਨ ਸੁੱਟੋ ਨਾ, ਦਾਨ ਕਰੋ ਅਜਿਹੀਆਂ ਸੰਸਥਾਵਾਂ ਨੂੰ ਜੋ ਉਨ੍ਹਾਂ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਉਂਦੀਆਂ ਹਨ।''

 


ਹੈਤੀ ਇਕ ਗ਼ਰੀਬ ਦੇਸ਼ ਹੈ ਜਿੱਥੇ ਲਗਭਗ ਤਿੰਨ ਮਿਲੀਅਨ ਲੋਕਾਂ ਦੇ ਕੋਲ ਖਾਣ ਲਈ ਪੂਰਾ ਭੋਜਨ ਨਹੀਂ ਹੈ। ਭੁੱਖਮਰੀ ਫਿਲਹਾਲ ਇਸ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇੱਥੇ ਕਈ ਲੋਕ ਕੁਪੋਸ਼ਣ ਦੇ ਸ਼ਿਕਾਰ ਹਨ। ਭੋਜਨ ਦੀ ਕਮੀ ਦੇ ਕਾਰਨ ਇੱਥੋਂ ਦੇ ਲੋਕਾਂ ਨੂੰ ਢਿੱਡ ਭਰਨ ਲਈ ਮਿੱਟੀ ਅਤੇ ਲੂਣ ਤੋਂ ਬਣਾਈਆਂ ਗਈਆਂ ਰੋਟੀਆਂ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ।


Related News