ਇਸ ਵਾਰ ਹੈਰਾਨ ਕਰ ਰਿਹਾ ਨਵੰਬਰ ਮਹੀਨੇ ਦਾ ਮੌਸਮ, ਤਾਪਮਾਨ ’ਚ ਨਹੀਂ ਆ ਰਹੀ ਗਿਰਾਵਟ
Monday, Nov 11, 2024 - 06:34 PM (IST)
ਗੁਰਦਾਸਪੁਰ (ਹਰਮਨ)-ਇਸ ਸਾਲ ਨਵੰਬਰ ਮਹੀਨੇ ਦੇ 10 ਦਿਨ ਬੀਤਣ ਦੇ ਬਾਵਜੂਦ ਇਸ ਖੇਤਰ ਅੰਦਰ ਦਿਨ ਦਾ ਤਾਪਮਾਨ 29 ਤੋਂ 30 ਡਿਗਰੀ ਸੈਂਟੀਗ੍ਰੇਡ ਦੇ ਆਸ-ਪਾਸ ਹੀ ਟਿਕਿਆ ਹੋਇਆ ਹੈ। ਜਦੋਂ ਕਿ ਰਾਤ ਦਾ ਔਸਤਨ ਤਾਪਮਾਨ ਵੀ 17 ਤੋਂ 18 ਡਿਗਰੀ ਦੇ ਕਰੀਬ ਦਰਜ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ’ਚ ਨਵੰਬਰ ਮਹੀਨੇ ਦੌਰਾਨ ਵੀ ਗਰਮੀ ਜਿਥੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਉਸ ਦੇ ਨਾਲ ਹੀ ਠੰਡ ਦੇ ਇਸ ਮਹੀਨੇ ’ਚ ਤਾਪਮਾਨ ਵਿਚ ਗਿਰਾਵਟ ਨਾ ਆਉਣ ਦਾ ਮਾਮਲਾ ਲੋਕਾਂ ਨੂੰ ਹੈਰਾਨ ਵੀ ਕਰ ਰਿਹਾ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਇਸ ਇਲਾਕੇ ਅੰਦਰ ਆਸਮਾਨ ’ਚ ਗਹਿਰੀ ਧੁੰਦ ਰੂਪੀ ਧੂੜ ਦੀ ਚਾਦਰ ਦਿਖਾਈ ਦੇ ਰਹੀ ਹੈ ਅਤੇ ਆਸਮਾਨ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਹੈ, ਲੋਕ ਇਸ ਧੂੜ ਨੂੰ ਬੱਦਲ ਸਮਝ ਰਹੇ ਹਨ ਅਤੇ ਕੁਝ ਲੋਕ ਇਸ ਨੂੰ ਸਮੋਗ ਜਾਂ ਪ੍ਰਦੂਸ਼ਣ ਦਾ ਨਾਮ ਦੇ ਰਹੇ ਹਨ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ
ਵੈਸੇ ਤਾਂ ਕਿਸਾਨ ਇਸ ਗੱਲ ਨੂੰ ਲੈ ਕੇ ਰਾਹਤ ਮਹਿਸੂਸ ਕਰ ਰਹੇ ਹਨ ਕਿ ਝੋਨੇ ਦੀ ਕਟਾਈ ਦੇ ਦਿਨਾਂ ’ਚ ਬਾਰਿਸ਼ ਨਹੀਂ ਹੋਈ, ਜਿਸ ਕਾਰਨ ਫਸਲ ਦੀ ਕਟਾਈ ਅਤੇ ਉਸਦੀ ਸਾਂਭ ਸੰਭਾਲ ਦਾ ਕੰਮ ਆਸਾਨੀ ਨਾਲ ਮੁਕੰਮਲ ਹੋ ਗਿਆ ਹੈ। ਦੂਜੇ ਪਾਸੇ ਬਾਰਿਸ਼ ਨਾ ਹੋਣ ਕਾਰਨ ਤਾਪਮਾਨ ’ਚ ਗਿਰਾਵਟ ਨਹੀਂ ਆ ਰਹੀ ਅਤੇ ਅਜਿਹੀ ਸਥਿਤੀ ’ਚ ਮੌਜੂਦਾ ਮੌਸਮ ਲੋਕਾਂ ਦੀ ਸਿਹਤ ਵੀ ਖ਼ਰਾਬ ਕਰ ਰਿਹਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਦੋ ਮੋਟਰਸਾਈਕਲਾਂ ਦੀ ਟੱਕਰ ਨੇ 2 ਘਰਾਂ 'ਚ ਵਿਛਾਏ ਸਥੱਰ
ਡਾਕਟਰਾਂ ਅਨੁਸਾਰ ਇਹ ਖੁਸ਼ਕ ਮੌਸਮ ਲੋਕਾਂ ਦੀ ਸਿਹਤ ਦੇ ਅਨੁਕੂਲ ਨਹੀਂ ਹੈ। ਖਾਸ ਤੌਰ ’ਤੇ ਆਸਮਾਨ ’ਚ ਉੱਡ ਰਹੀ ਮਿੱਟੀ ਧੂੜ ਹਵਾ ’ਚ ਨਮੀ ਜ਼ਿਆਦਾ ਹੋਣ ਕਾਰਨ ਇਕ ਗਹਿਰੀ ਚਾਦਰ ਦਾ ਰੂਪ ਧਾਰਨ ਕਰ ਰਹੀ ਹੈ। ਜਿਸ ਦੇ ਚਲਦਿਆਂ ਆਸਮਾਨ ਸਾਫ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਅਜੇ ਆਉਣ ਵਾਲੇ ਕਰੀਬ ਇਕ ਹਫ਼ਤਾ ਬਾਰਿਸ਼ ਹੋਣ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ ਅਤੇ ਆਉਣ ਵਾਲੇ ਦਿਨਾਂ ’ਚ ਵੀ ਤਾਪਮਾਨ 28 ਤੋਂ 30 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਹੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵਿਜ਼ੀਬਿਲਟੀ ਨਾ ਹੋਣ ਕਾਰਨ ਦਿੱਲੀ ਡਾਇਵਰਟ ਹੋਈ ਦੁਬਈ ਦੀ ਫਲਾਈਟ
ਪਿਛਲੇ ਦੋ ਹਫ਼ਤਿਆਂ ਤੋਂ ਅਟਾਰੀ ਮੰਡੀ ’ਚ 370 ਬੋਰੀਆਂ ਦੀ ਲਿਫਟਿੰਗ ਨਹੀਂ ਹੋਈ
ਭਾਵੇਂ ਸਰਹੱਦੀ ਅਨਾਜ ਮੰਡੀ ਅਟਾਰੀ ਵਿਚ ਝੋਨੇ ਦੀ ਲਿਫਟਿੰਗ ਦਾ ਕੰਮ ਵਧੀਆ ਚੱਲ ਰਿਹਾ ਹੈ ਪਰ ਇਕ ਏਜੰਟ ਸਰਤਾਜ ਸਿੰਘ ਐਂਡ ਸੰਨਜ਼ ਵੱਲੋਂ 24 ਅਕਤੂਬਰ ਤੋਂ ਖਰੀਦੇ ਗਏ ਸਰਕਾਰੀ ਝੋਨੇ ਦੀਆਂ 370 ਬੋਰੀਆਂ ਦੀ ਲਿਫਟਿੰਗ ਅਜੇ ਤੱਕ ਨਹੀਂ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8