ਇਸ ਪਿੰਡ ਨੇ 10 ਜੀਆਂ ਵਾਲੇ ਪਰਿਵਾਰ ਨੂੰ ਪਿੰਡ ਛੱਡਣ ਲਈ ਕਿਹਾ, ਦੋ ਦਿਨਾਂ ਦਾ ਦਿੱਤਾ ਸਮਾਂ
Saturday, Nov 02, 2024 - 06:35 PM (IST)
ਤਪਾ ਮੰਡੀ : ਇਥੋਂ ਦੇ ਨੇੜਲੇ ਪਿੰਡ ਮੌੜ ਨਾਭਾ ਵਿਖੇ ਸਮੂਹ ਪੰਚਾਇਤੀ ਵਲੋਂ ਸਰਬਸੰਮਤੀ ਨਾਲ ਇਕ ਪਰਿਵਾਰ ਨੂੰ ਪਿੰਡ ਵਿਚੋਂ ਬਾਹਰ ਕੱਢਣ ਦਾ ਮਤਾ ਪਾਸ ਕੀਤਾ ਗਿਆ। ਜਿਸ ਮਗਰੋਂ ਉਕਤ ਪਰਿਵਾਰ ਨੂੰ ਪਿੰਡ ਛੱਡਣ ਲਈ ਆਖਿਆ ਗਿਆ। ਇਸ ਪਰਿਵਾਰ ਵਿਚ ਪਰਿਵਾਰ ਦੇ ਮੁਖੀ ਆਸ਼ੂ ਖਾਨ ਅਤੇ ਉਸ ਦੀ ਪਤਨੀ ਤੋਂ ਇਲਾਵਾ 6 ਧੀਆਂ ਅਤੇ ਦੋ ਪੁੱਤਰਾਂ ਸ਼ਾਮਲ ਹਨ। ਪਿੰਡ ਵਾਸੀਆਂ ਨੇ ਆਖਿਆ ਕਿ ਆਸ਼ੂ ਖਾਨ ਨੂੰ ਪਰਿਵਾਰ ਸਮੇਤ ਪਿੰਡ ਛੱਡਣ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ। ਜਿਸ ਲਈ ਉਹ ਆਪਣਾ ਬੋਰੀਆ ਬਿਸਤਰਾ ਲਪੇਟ ਸਕੇ।
ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਲਗਾਤਾਰ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਵਪਾਰਕ ਅਦਾਰੇ ਰਹਿਣਗੇ ਬੰਦ
ਮੀਡੀਆ ਰਿਪੋਰਟਾਂ ਮੁਤਾਬਕ ਮੂਲ ਰੂਪ ਨਾਲ ਉਤਰ ਪ੍ਰਦੇਸ਼ ਵਾਸੀ ਆਸ਼ੂ ਖ਼ਾਨ ਜਿਸ ਨੂੰ ਦਸ ਦਿਨ ਪਹਿਲਾਂ ਗਊ ਹੱਤਿਆ ਸੰਬੰਧੀ ਅਤੇ ਗਊਆਂ ਦਾ ਮਾਸ ਸਪਲਾਈ ਕਰਨ ਦੇ ਦੋਸ਼ ਵਿਚ ਲੋਕਾਂ ਵਲੋਂ ਘੇਰਿਆ ਗਿਆ ਸੀ, ਜਿਸ ਉਪਰੰਤ ਸ਼ਹਿਣਾ ਪੁਲਸ ਨੇ ਉਸ 'ਤੇ ਪਰਚਾ ਦਰਜ ਕਰਨ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰਦਿਆਂ ਜੇਲ੍ਹ ਭੇਜਿਆ ਪਰ ਜ਼ਮਾਨਤ ਹੋਣ ਉਪਰੰਤ ਘਰ ਆ ਜਾਣ 'ਤੇ ਬੀਤੇ ਦਿਨੀਂ ਵੱਡੀ ਗਿਣਤੀ ਪਿੰਡ ਵਾਸੀਆਂ, ਪੰਚਾਇਤੀ ਆਗੂਆਂ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਇਕੱਠ ਜੰਡ ਵਾਲੀ ਧਰਮਸ਼ਾਲਾ ਵਿਚ ਜੁੜਿਆ।
ਇਹ ਵੀ ਪੜ੍ਹੋ : PRTC ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਇਸ ਮੌਕੇ ਪਿੰਡ ਵਾਸੀਆਂ ਨੇ ਅਤੇ ਸਮੂਹ ਪੰਚਾਇਤਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਲੈਂਦਿਆਂ ਕਿਹਾ ਕਿ ਆਸ਼ੂ ਯੂਨਸ ਖਾਨ ਕਈ ਸਾਲਾਂ ਤੋਂ ਪਿੰਡ ਵਿਚ ਰਹਿ ਰਿਹਾ ਸੀ ਪਰ 14 ਅਕਤੂਬਰ ਦੀ ਰਾਤ ਨੂੰ ਉਸ ਨੂੰ ਗਊ ਦੇ ਵੱਛੇ ਨਾਲ ਜ਼ੁਲਮ ਕਰਦਿਆਂ ਲੋਕਾਂ ਵਲੋਂ ਦਬੋਚਿਆ ਗਿਆ। ਇਸ ਨਾਲ ਸਮੁੱਚੇ ਧਰਮ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ। ਮੁਸਲਿਮ ਭਾਈਚਾਰੇ ਦੇ ਹਾਜ਼ਰ ਲੋਕਾਂ ਨੇ ਕਿਹਾ ਕਿ ਪੰਜਾਬ ਵਿਚ ਵੱਸਦੇ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕ ਆਪਸੀ ਭਾਈਚਾਰੇ ਕਰਕੇ ਅਤੇ ਦੂਜੇ ਧਰਮਾ ਦਾ ਸਤਿਕਾਰ ਕਰਦੇ ਹਨ ਅਤੇ ਅਜਿਹਾ ਕਰਨਾ ਗੁਨਾਹ ਮੰਨਦੇ ਹਨ। ਲਿਹਾਜ਼ਾ ਇਸ ਲਈ ਇਸ ਨੂੰ ਇਸਲਾਮ ਧਰਮ ਦੇ ਕਾਇਦੇ ਕਾਨੂੰਨਾਂ ਨੂੰ ਵੀ ਛਿੱਕੇ ਟੰਗ ਕੇ ਜ਼ੁਲਮ ਕੀਤਾ ਜੋ ਕਿਸੇ ਤਰ੍ਹਾਂ ਵੀ ਬਖਸ਼ਣਯੋਗ ਨਹੀਂ ਹੈ। ਜਾਰੀ ਮਤੇ ਰਾਹੀਂ ਕਿਹਾ ਕਿ ਆਸ਼ੂ ਖ਼ਾਨ ਦੇ ਕਾਰੇ ਨਾਲ ਪਿੰਡ ਵਾਸੀਆਂ ਅਤੇ ਮੁਸਲਿਮ ਭਾਈਚਾਰੀ ਦੀ ਆਪਸੀ ਏਕਤਾ ਅਖੰਡਤਾ ਨੂੰ ਢਾਹ ਲੱਗੀ ਹੈ ਅਤੇ ਪਿੰਡ ਵਾਸੀਆਂ ਅਤੇ ਪੰਚਾਇਤਾਂ ਨੇ ਫ਼ੈਸਲਾ ਲਿਆ ਕਿ ਆਸ਼ੂ ਖਾਨ ਇਸ ਪਿੰਡ ਨੂੰ ਛੱਡ ਕੇ ਚਲਿਆ ਜਾਵੇ। ਪਿੰਡ ਦੇ ਲੋਕਾਂ ਨੇ ਇਹ ਵੀ ਕਿਹਾ ਕਿ ਆਸ਼ੂ ਖ਼ਾਨ ਦੇ ਕੀਤੇ ਗੁਨਾਹ ਕਾਰਨ ਕੋਈ ਵੀ ਅਣਹੋਣੀ ਘਟਨਾ ਵਾਪਰ ਸਕਦੀ ਹੈ। ਲਿਹਾਜ਼ਾ ਇਹ ਗੁਨਾਹ ਮੁਆਫ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋ ਗਿਆ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e