ਸੜਕ ''ਤੇ ਡਿੱਗੇ ਮਿਲੇ ਗੁਟਕਾ ਸਾਹਿਬ, SP ਨੇ ਕੀਤੀ ਲੋਕਾਂ ਨੂੰ ਅਪੀਲ
Wednesday, Nov 06, 2024 - 10:46 AM (IST)
ਫਰੀਦਕੋਟ (ਜਗਤਾਰ ਦੁਸਾਂਝ): ਫਰੀਦਕੋਟ ਦੇ ਕਸਬਾ ਸਾਦਿਕ ਵਿਚ ਉਸ ਵਕਤ ਸੰਗਤ ਦੇ ਮਨ ਨੂੰ ਠੇਸ ਪਹੁੰਚੀ, ਜਦੋਂ ਇੱਥੋਂ ਦੇ ਗੁਰੂਹਰਿਸਹਾਇ ਰੋਡ 'ਤੇ ਸਕੂਲ ਨੇੜੇ ਸੜਕ 'ਤੇ ਗੁਟਕਾ ਸਾਹਿਬ ਡਿੱਗੇ ਮਿਲੇ। ਇਸ ਦਾ ਪਤਾ ਚਲਦੇ ਹੀ ਗੁਰਦੁਆਰਾ ਸੁਖਮਨੀ ਸਾਹਿਬ ਦੇ ਸੇਵਾਦਾਰ ਅਤੇ ਹੋਰ ਮੋਹਤਬਰ ਸਿੱਖ ਸੰਗਤਾਂ ਮੌਕੇ 'ਤੇ ਪਹੁੰਚੀਆਂ ਅਤੇ ਪੁਲਸ ਨੂੰ ਵੀ ਜਿਵੇਂ ਹੀ ਇਸ ਦਾ ਪਤਾ ਚੱਲਿਆ ਤਾਂ ਪੁਲਸ ਅਧਿਕਾਰੀ ਪਹੁੰਚੇ। ਜਾਂਚ ਪੜਤਾਲ ਵਿਚ ਸਾਹਮਣੇ ਆਇਆ ਕਿ ਪਿੰਡ ਜਨੇਰੀਆਂ ਦੇ ਕਿਸੇ ਲੜਕੇ ਤੋਂ ਇਹ ਗੁਟਕਾ ਸਾਹਿਬ ਇੱਥੇ ਡਿੱਗਿਆ। ਪੁਲਸ ਨੇ ਉਕਤ ਸ਼ਖਸ ਦੀ ਪਛਾਣ ਗੁਪਤ ਰੱਖਦਿਆਂ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਦੀਵਾਲੀ ਮੌਕੇ ਲਿਆ ਗਿਆ ਅਹਿਮ ਫ਼ੈਸਲਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਦੇ SP ਜਸਮੀਤ ਸਿੰਘ ਨੇ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ ਅਤੇ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਗੁਰਦੁਆਰਾ ਸੁਖਮਨੀ ਸਾਹਿਬ ਦੇ ਮੁੱਖ ਸੇਵਾਦਾਰ ਨੇ ਕਿਹਾ ਪੁਲਸ ਵੱਲੋਂ ਹੁਣ ਤੱਕ ਵਧੀਆ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਦੇ ਵੀ ਘਰ ਗੁਟਕਾ ਸਾਹਿਬ ਜਾ ਪੋਥੀ ਹੋਵੇ ਅਤੇ ਉਹ ਉਸ ਦੀ ਸਹੀ ਮਰਿਯਾਦਾ ਅਨੁਸਾਰ ਸਾਂਭ ਸੰਭਾਲ ਨਾ ਕਰ ਸਕਦਾ ਹੋਵੇ ਤਾਂ ਉਹ ਗੁਟਕਾ ਸਾਹਿਬ ਜਾਂ ਪੋਥੀ ਨੂੰ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਵਿਚ ਜਮ੍ਹਾਂ ਕਰਵਾ ਦੇਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8