ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ, ਫਾ.ਹਾ ਲੈ ਕੇ ਕੀਤੀ ਖ਼ੁਦ.ਕੁਸ਼ੀ
Thursday, Nov 14, 2024 - 08:51 AM (IST)

ਅਜਨਾਲਾ (ਨਿਰਵੈਲ) : ਕਸਬਾ ਗੱਗੋਮਾਹਲ ਨੇੜਲੇ ਪਿੰਡ ਡਿਆਲ ਭੱਟੀ ਦੇ ਇਕ ਨੌਜਵਾਨ ਨੇ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਜੀਵਨਲੀਲਾ ਸਪਾਪਤ ਕਰ ਲਈ। ਸਾਜਨ ਮਸੀਹ ਪੁੱਤਰ ਜਗਦੀਸ਼ ਮਸੀਹ ਵਾਸੀ ਡਿਆਲ ਭੱਟੀ ਨੇ ਦੱਸਿਆ ਕਿ ਉਸ ਦੇ ਭਰਾ ਅਜੂਬ ਮਸੀਹ ਦੀ ਪਤਨੀ ਰੀਟਾ ਦੇ ਗੁਆਂਢੀ ਨੌਜਵਾਨ ਜੌਨ ਮਸੀਹ ਨਾਲ ਨਾਜਾਇਜ਼ ਸਬੰਧ ਸਨ। ਅਕਸਰ ਹੀ ਅਜੂਬ ਮਸੀਹ ਆਪਣੀ ਪਤਨੀ ਰੀਟਾ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਪਰ ਉਹ ਨਹੀਂ ਰੁਕੀ।
ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਜੂਬ ਮਸੀਹ ਨੇ ਆਪਣੀ ਪਤਨੀ ਅਤੇ ਜੌਨ ਮਸੀਹ ਨੂੰ ਘਰ ਵਿਚ ਹੀ ਇਤਰਾਜ਼ਯੋਗ ਹਾਲਤ ਵਿਚ ਰੰਗੇ ਹੱਥੀਂ ਫੜਿਆ ਸੀ। ਸਾਜਨ ਮਸੀਹ ਨੇ ਦੱਸਿਆ ਕਿ ਇਸੇ ਕਰ ਕੇ ਹੀ ਅਜੂਬ ਮਸੀਹ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਕਰੀਬ 1 ਵਜੇ ਉਸ ਨੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ।
ਇਸ ਮਾਮਲੇ ਸਬੰਧੀ ਪੁਲਸ ਚੌਕੀ ਗੱਗੋਮਾਲ ਦੇ ਇੰਚਾਰਜ ਸਬ-ਇੰਸਪੈਕਟਰ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸਾਜਨ ਮਸੀਹ ਦੇ ਬਿਆਨਾਂ ’ਤੇ ਜੌਨ ਮਸੀਹ ਪੁੱਤਰ ਨਸੀਬ ਮਸੀਹ ਵਾਸੀ ਡਿਆਲ ਭੱਟੀ ਅਤੇ ਰੀਟਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8