ਕੋਹਲੀ ਤੇ ਭਾਰਤ ਦੀ ਨੰਬਰ ਵਨ ਟੈਸਟ ਰੈਂਕਿੰਗ ਬਰਕਰਾਰ
Saturday, Jul 27, 2019 - 06:26 PM (IST)

ਸਪੋਰਟਸ ਡੈਸਕ— ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਤੇ ਭਾਰਤੀ ਕ੍ਰਿਕੇਟ ਟੀਮ ਆਈ. ਸੀ. ਸੀ ਦੀ ਸ਼ਨੀਵਾਰ ਨੂੰ ਜਾਰੀ ਤਾਜ਼ਾ ਟੈਸਟ ਰੈਂਕਿੰਗ 'ਚ ਆਪਣੇ ਟਾਪ ਸਥਾਨ 'ਤੇ ਬਰਕਰਾਰ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੀ ਪੁਰਸ਼ ਟੈਸਟ ਰੈਂਕਿੰਗ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਸਭ ਤੋਂ ਜ਼ਿਆਦਾ 922 ਰੇਟਿੰਗ ਅੰਕਾਂ ਦੇ ਨਾਲ ਬੱਲੇਬਾਜ਼ੀ ਵਰਗ 'ਚ ਤੇ ਭਾਰਤ ਟੀਮ ਰੈਂਕਿੰਗ 'ਚ 113 ਰੇਟਿੰਗ ਅੰਕਾਂ ਦੇ ਨਾਲ ਆਪਣੇ ਨੰਬਰ ਇਕ ਸਥਾਨ 'ਤੇ ਬਰਕਰਾਰ ਹੈ। ਭਾਰਤੀ ਟੀਮ ਤਿੰਨ ਅਗਸਤ ਤੋਂ ਵੈਸਟਇੰਡੀਜ਼ ਦੇ ਦੌਰੇ 'ਤੇ ਤਿੰਨ ਟਵੰਟੀ 20, ਤਿੰਨ ਵਨ-ਡੇ ਤੇ ਦੋ ਟੈਸਟ ਮੈਚ ਖੇਡਣ ਉਤਰੇਗੀ।
ਬੱਲੇਬਾਜ਼ੀ ਰੈਂਕਿੰਗ 'ਚ ਵਿਰਾਟ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (913) ਦੂਜੇ ਤੇ ਭਾਰਤ ਦੇ ਚੇਤੇਸ਼ਵਰ ਪੁਜਾਰਾ (881) ਤੀਜੇ ਨੰਬਰ 'ਤੇ ਹਨ। ਆਸਟਰੇਲੀਆ ਦੇ ਸਟੀਵਨ ਸਮਿਥ (857) ਚੌਥੇ ਤੇ ਹੈਨਰੀ ਨਿਕੋਲਸ (778) ਪੰਜਵੇਂ ਨੰਬਰ 'ਤੇ ਹਨ। ਉਥੇ ਹੀ ਟੀਮ ਰੈਂਕਿੰਗ 'ਚ ਭਾਰਤ ਤੋਂ ਬਾਅਦ ਨਿਊਜ਼ੀਲੈਂਡ 111 ਦੂਜੇ ਨੰਬਰ 'ਤੇ ਹੈ ਤੇ ਭਾਰਤ ਤੋਂ ਉਸ ਦਾ ਅੰਕਾਂ ਦਾ ਫ਼ਾਸਲਾ ਕੇਵਲ ਦੋ ਅੰਕ ਹੀ ਰਹਿ ਗਿਆ ਹੈ। ਦੱਖਣ ਅਫਰੀਕਾ, ਇੰਗਲੈਂਡ ਤੇ ਆਸਟਰੇਲੀਆ ਟਾਪ ਪੰਜ ਚ ਹੋਰ ਟੀਮਾਂ ਹਨ।