ਵਿਦੇਸ਼ 'ਚ ਭਾਰਤ ਦੀ ਸ਼ਾਨ ਬਣਿਆ ਬਾਕਸਰ ਲਵ ਬੰਬੋਰਿਆ, ਕਈਆਂ ਨੂੰ ਹਰਾ ਕੇ ਮਨਵਾ ਚੁੱਕੈ ਆਪਣਾ ਲੋਹਾ
Friday, Dec 19, 2025 - 12:23 PM (IST)
ਅੰਮ੍ਰਿਤਸਰ (ਜ.ਬ.)- ਬਾਕਸਰ ਵਿਨਾਇਕ ਕੁਮਾਰ ਉਰਫ ਲਵ ਬੰਬੋਰਿਆ ਵਿਦੇਸ਼ ’ਚ ਰਹਿ ਕੇ ਖੇਡਦੇ ਹੋਏ ਵੀ ਭਾਰਤ ਦਾ ਨਾਮ ਰੌਸ਼ਨ ਕਰ ਰਿਹਾ ਹੈ। ਭਾਵੇਂ ਉਹ ਪੁਰਤਗਾਲ ਵੱਲ ਬਾਕਸਿੰਗ ਖੇਡ ਦਾ ਅਗਵਾਈ ਕਰ ਰਿਹਾ ਹੈ ਪਰ ਉਸ ਦਾ ਭਾਰਤ ਨਾਲ ਲਗਾਅ ਘੱਟ ਨਹੀਂ ਹੋਇਆ ਹੈ। ਬਾਕਸਿੰਗ ’ਚ ਕਈ ਵਿਸ਼ਵ ਪੱਧਰ ਪ੍ਰਤੀਯੋਗਤਾਵਾਂ ਖੇਡ ਕੇ ਉਹ ਆਪਣਾ ਲੋਹਾ ਮਨਵਾ ਚੁੱਕਾ ਹੈ। ਇਸ ਖੇਡ ’ਚ ਉਹ ਇੰਨਾ ਸ਼ਾਤਿਰ ਹੈ ਕਿ ਹੁਣ ਤੱਕ ਅਨੇਕਾਂ ਮੁਕਾਬਲਿਆਂ ਨੂੰ ਜਿੱਤ ਕੇ ਆਪਣੇ ਵਿਰੋਧੀਆਂ ਨੂੰ ਧੂੜ ਚਟਾ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
ਇਸ ਖੇਡ ਦੀ ਕਲਾ ਨੂੰ ਉਸ ਦੇ ਕੋਚ ਇਡੋਰੇਡੋ ਮੇਡਰੂਗਾ ਕੰਪੋਸ ਨੇ ਖੂਬ ਨਿਖਾਰਿਆ ਅਤੇ ਹੁਣ ਉਹ ਇਕ ਬਾਕਸਿੰਗ ਖੇਲ ਵਿੱਚ ਆਪਣੇ ਹੁਨਰ ਦੇ ਜੱਲਵੇ ਖਿਲਾਰ ਕੇ ਸੰਸਾਰ ਭਰ ’ਚ ਲੋਕਪ੍ਰਿਅਤਾ ਹਾਸਲ ਕਰ ਚੁੱਕਿਆ ਹੈ। ਉਸ ਨੇ ਇਹ ਖੇਡ 2023 ਤੋਂ ਸ਼ੁਰੂ ਕੀਤਾ ਸੀ। ਭਾਰਤ ਤੋਂ ਪੁਰਤਗਾਲ ’ਚ ਬਾਕਸਿੰਗ ਮੁਕਾਬਲੇ ਜਿੱਤੇ ਅਤੇ ਫਿਰ ਉਸ ਦੇ ਇਸ ਖੇਡ ਦੇ ਮੱਦੇਨਜ਼ਰ ਉਸ ਦੇ ਕੋਚ ਨੇ ਪੁਰਤਗਾਲ ਵੱਲ ਖੇਡਣ ਦੀ ਖੁਦ ਤਕੀਦ ਕੀਤੀ। ਗੱਲਬਾਤ ਦੌਰਾਨ ਲਵ ਦਾ ਕਹਿਣਾ ਹੈ ਕਿ ਬਾਂਕਿਸੰਗ ਦੀ ਦੁਨੀਆ ਦਾ ਸੰਸਾਰ ਚੈਪੀਅਨ ਬਣਨਾ ਉਸ ਦਾ ਸੁਪਨਾ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਦਿਨ-ਰਾਤ ਕਰਦੇ ਹੋਏ ਪੂਰੀ ਸ਼ਿੱਦਤ ਨਾਲ ਮਿਹਨਤ ਕਰ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ ਨੇ...
