ਜੈਤੋ ਦੇ ਸੰਜੀਵ ਜਿੰਦਲ ਭਾਰਤ ਸਰਕਾਰ ਦੇ ਕੇਂਦਰੀ ਸੂਚਨਾ ਕਮਿਸ਼ਨਰ ਨਿਯੁਕਤ

Saturday, Dec 13, 2025 - 05:53 PM (IST)

ਜੈਤੋ ਦੇ ਸੰਜੀਵ ਜਿੰਦਲ ਭਾਰਤ ਸਰਕਾਰ ਦੇ ਕੇਂਦਰੀ ਸੂਚਨਾ ਕਮਿਸ਼ਨਰ ਨਿਯੁਕਤ

ਜੈਤੋ (ਰਘੁਨੰਦਨ ਪਰਾਸ਼ਰ) : ਜੈਤੋ ਨਿਵਾਸੀ ਸੰਜੀਵ ਜਿੰਦਲ ਨੂੰ ਭਾਰਤ ਸਰਕਾਰ ਵੱਲੋਂ ਕੇਂਦਰੀ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸੰਜੀਵ ਜਿੰਦਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਾਬਕਾ ਐਡੀਸ਼ਨਲ ਸੈਕ੍ਰੇਟਰੀ ਰਹਿ ਚੁੱਕੇ ਹਨ ਅਤੇ ਉਹ 1989 ਬੈਚ ਦੀ ਕੇਂਦਰੀ ਸਕੱਤਰਾਲਾ ਸੇਵਾ ਦੇ ਅਧਿਕਾਰੀ ਹਨ। ਸੂਤਰਾਂ ਅਨੁਸਾਰ ਇਹ ਨਿਯੁਕਤੀ ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਦੀ ਸਿਫ਼ਾਰਸ਼ 'ਤੇ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਚੀਫ਼ ਜਸਟਿਸ ਆਫ਼ ਇੰਡੀਆ ਦੀ ਸਾਂਝੀ ਕਮੇਟੀ ਵੱਲੋਂ ਵੀ ਸੰਜੀਵ ਜਿੰਦਲ ਦੇ ਨਾਮ ‘ਤੇ ਸਹਿਮਤੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਵਿਚ 15 ਦਸੰਬਰ ਦੀ ਛੁੱਟੀ ! ਉਠੀ ਮੰਗ

ਨਵਨਿਯੁਕਤ ਕੇਂਦਰੀ ਸੂਚਨਾ ਕਮਿਸ਼ਨਰ ਸੰਜੀਵ ਜਿੰਦਲ, ਜੈਤੋ ਦੇ ਪ੍ਰਸਿੱਧ ਧਾਰਮਿਕ ਤੇ ਸਮਾਜ ਸੇਵੀ ਹੀਰਾ ਲਾਲ ਜਿੰਦਲ ਦੇ ਛੋਟੇ ਪੁੱਤਰ ਹਨ। ਉਹ ਪ੍ਰਸਿੱਧ ਸਮਾਜ ਸੇਵੀ ਅਤੇ ਨੌਜਵਾਨ ਵਪਾਰੀ ਪ੍ਰਵੀਣ ਜਿੰਦਲ ਦੇ ਛੋਟੇ ਭਰਾ ਵੀ ਹਨ।


author

Gurminder Singh

Content Editor

Related News