IPL 2020 : ਵਿਰਾਟ ਕੋਹਲੀ ਨੇ ਟਵਿੱਟਰ ''ਤੇ ਆਪਣਾ ਨਾਂ ਸਿਮਰਨਜੀਤ ਰੱਖਿਆ, ਜਾਣੋ ਕਿਉਂ
Monday, Sep 21, 2020 - 08:17 PM (IST)
ਨਵੀਂ ਦਿੱਲੀ - ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਨਾਂ ਵਿਰਾਟ ਕੋਹਲੀ ਤੋਂ ਸਿਮਰਨਜੀਤ ਕਰ ਲਿਆ ਹੈ। ਦਰਅਸਲ, ਪੂਰੀ ਦੁਨੀਆ ਇਸ ਵੇਲੇ ਕੋਰੋਨਾਵਾਇਰਸ ਤੋਂ ਪੀੜਤ ਹੈ। ਅਜਿਹੇ ਵਿਚ ਇਸ ਮਹਾਮਾਰੀ ਨਾਲ ਲੜਣ ਵਾਲੇ ਨਾਇਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵਿਰਾਟ ਕੋਹਲੀ ਨੇ ਇਹ ਵੱਡਾ ਕਦਮ ਚੁੱਕਿਆ ਹੈ। ਉਹ ਸਿਮਰਨਜੀਤ ਦੇ ਨਾਂ ਵਾਲੀ ਜਰਸੀ ਪਾ ਕੇ ਮੈਦਾਨ 'ਤੇ ਉਤਰੇ।
My Covid Heroes: Over the past few days we’ve been bringing stories of Real Challengers who’ve inspired us. To pay homage to every Covid Hero out there, RCB has decided to sport ‘My Covid Heroes’ jersey throughout the Dream 11 IPL#PlayBold #IPL2020 #WeAreChallengers #Dream11IPL pic.twitter.com/y7Xbs69cQ1
— Royal Challengers Bangalore (@RCBTweets) September 21, 2020
ਆਰ. ਸੀ. ਬੀ. ਨੇ ਬਕਾਇਦਾ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਦਾ ਐਲਾਨ ਕੀਤਾ। ਇਕ ਵੀਡੀਓ ਦੌਰਾਨ ਕੋਹਲੀ ਕੋਵਿਡ-19 ਦੇ ਨਾਇਕਾਂ ਨੂੰ ਸਲਾਮ ਕਰਦੇ ਹੋਏ ਨਜ਼ਰ ਆਉਂਦੇ ਹਨ। ਇਸ ਦੇ ਨਾਲ ਹੀ ਆਰ. ਸੀ. ਬੀ. ਨੇ ਹੋਰ ਖਿਡਾਰੀ ਵੀ 'ਮਾਈ ਕੋਵਿਡ ਹੀਰੋਜ਼' ਸਲੋਗਨ ਵਾਲੀ ਜਰਸੀ ਪਾਏ ਦਿੱਖਦੇ ਹਨ। ਆਰ. ਸੀ. ਬੀ. ਸੀਜ਼ਨ ਦੇ ਆਪਣੇ ਪਹਿਲੇ ਮੈਚ ਦੌਰਾਨ ਖਿਡਾਰੀਆਂ ਵੱਲੋਂ ਪਾਈ ਜਾਣ ਵਾਲੀ ਜਰਸੀ ਦੀ ਨਿਲਾਮੀ ਵੀ ਕਰੇਗੀ। ਇਸ ਨਾਲ ਜੋ ਕਮਾਈ ਹੋਵੇਗੀ ਉਸ ਨੂੰ ਫਾਉਂਡੇਸ਼ਨ ਵਿਚ ਦਾਨ ਕਰ ਦਿੱਤਾ ਜਾਵੇਗਾ। ਨਾਲ ਹੀ ਨਾਲ ਆਰ. ਸੀ. ਬੀ. ਦੇ ਖਿਡਾਰੀ ਕੋਵਿਡ-19 ਨਾਇਕਾਂ ਦੀ ਪ੍ਰਰੇਣਾਦਾਇਕ ਕਹਾਣੀਆਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਨਗੇ।
ਉਥੇ ਕੋਹਲੀ ਨੇ ਆਖਿਆ ਕਿ ਪਿਛਲੇ ਕੁਝ ਮਹੀਨਿਆਂ ਵਿਚ ਜਦ ਵੀ ਮੈਂ ਕੋਵਿਡ ਹੀਰੋਜ਼ ਦੀਆਂ ਕਹਾਣੀਆਂ ਸੁਣੀਆਂ ਹਨ, ਤਾਂ ਇਸ ਨੇ ਮੈਨੂੰ ਸ਼ਬਦੀ ਰੂਪ ਨਾਲ ਹੈਰਾਨ ਕਰ ਦਿੱਤਾ ਹੈ। ਇਨਾਂ ਅਸਲ ਚੁਣੌਤੀਆਂ ਦੇਣ ਵਾਲਿਆਂ ਨੇ ਦੇਸ਼ ਨੂੰ ਮਾਣ ਬਖਸ਼ਿਆ ਹੈ ਅਤੇ ਅਸੀਂ ਸਾਰਿਆਂ ਨੂੰ ਇਕ ਬਿਹਤਰ ਕੱਲ ਦੇ ਨਿਰਮਾਣ ਦੇ ਲਈ ਆਪਣੇ ਯਤਨਾਂ ਲਈ ਜ਼ਿਆਦਾ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ ਹੈ। ਮੈਂ ਆਰ. ਸੀ. ਬੀ. ਦੇ 'ਮਾਈ ਕੋਵਿਡ ਹੀਰੋਜ਼' ਦੀ ਜਰਸੀ ਪਾ ਕੇ ਸੱਚ-ਮੁੱਚ ਮਾਣ ਮਹਿਸੂਸ ਕਰ ਰਿਹਾ ਹਾਂ, ਜੋ ਹਰ ਉਸ ਵਿਅਕਤੀ ਦੇ ਪ੍ਰਤੀ ਇਕਜੁੱਟਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਦਿਨ-ਰਾਤ ਬੱਲੇਬਾਜ਼ੀ ਕੀਤੀ ਹੈ ਅਤੇ ਮੈਦਾਨ 'ਤੇ ਲੜੇ ਹਾਂ ਅਤੇ ਮੈਂ ਉਨ੍ਹਾਂ ਨੂੰ ਆਪਣਾ ਹੀਰੋ ਕਹਿਣ ਲਈ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਸ ਉਦੇਸ਼ 'ਤੇ ਆਰ. ਸੀ. ਬੀ. ਚੇਅਰਮੈਨ ਸੰਜੀਵ ਚੂੜੀਵਾਲਾ ਨੇ ਆਖਿਆ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਹਮੇਸ਼ਾ ਉਲਟ ਹਾਲਾਤਾਂ ਵਿਚ ਬੋਲਡ ਖੇਡਣ ਲਈ ਖੜ੍ਹਾ ਹੋਇਆ ਹੈ ਅਤੇ ਅਸੀਂ ਮੰਨਦੇ ਹਾਂ ਕਿ ਅਜੇ ਇਹ ਕੋਵਿਡ ਹੀਰੋਜ਼ ਇਸ ਉਦੇਸ਼ ਦੇ ਨਾਲ ਬਿਹਤਰ ਤਰੀਕੇ ਨਾਲ ਲੱੜ ਰਹੇ ਹਾਂ।