ICC ਨੇ ਵਿਰਾਟ ਕੋਹਲੀ ਦਾ ਨਾਂ ਲਿਖਿਆ ਗ਼ਲਤ, ਲੋਕਾਂ ਵੱਲੋਂ ਟ੍ਰੋਲ ਕਰਨ ’ਤੇ ਲਿਆ ਇਹ ਫ਼ੈਸਲਾ

Thursday, Dec 24, 2020 - 12:41 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪੈਟਰਨਿਟੀ ਲੀਵ ’ਤੇ ਭਾਰਤ ਪਰਤ ਆਏ ਹਨ। ਉਨ੍ਹਾਂ ਦੇ ਵਾਪਸ ਆਉਣ ਦੇ ਬਾਅਦ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਇਕ ਤਸਵੀਰ ਸ਼ੇਅਰ ਕੀਤੀ ਜਿਸ ’ਚ ਕੋਹਲੀ ਤੇ ਸਮਿਥ ਦੀ ਇਕ ਤਸਵੀਰ ਨੂੰ ਸਕੈਚ ਦਾ ਰੂਪ ਦਿੱਤਾ ਗਿਆ ਹੈ। ਇਹ ਤਸਵੀਰ ਪਿਛਲੇ ਆਸਟਰੇਲੀਆਈ ਦੌਰੇ ਦੀ ਹੈ ਜਦੋਂ ਲੋਕ ਸਮਿਥ ਦੇ ਖ਼ਿਲਾਫ਼ ਹੂਟਿੰਗ ਕਰ ਰਹੇ ਸਨ ਤੇ ਕੋਹਲੀ ਨੇ ਲੋਕਾਂ ਨੂੰ ਸਮਿਥ ਦੇ ਲਈ ਚੀਅਰਸ ਕਰਨ ਲਈ ਕਿਹਾ ਸੀ। ਇਸ ਤਸਵੀਰ ਨੂੰ ਬਣਾਉਂਦੇ ਹੋਏ ਆਈ. ਸੀ. ਸੀ. ਤੋਂ ਵੱਡੀ ਗ਼ਲਤੀ ਹੋ ਗਈ ਤੇ ਉਨ੍ਹਾਂ ਨੇ ਵਿਰਾਟ ਕੋਹਲੀ ਦਾ ਨਾਂ ਗ਼ਲਤ ਲਿਖ ਦਿੱਤਾ।
ਇਹ ਵੀ ਪੜ੍ਹੋ : CSK ਨੇ ਸੁਰੇਸ਼ ਰੈਨਾ ਨੂੰ ਟੀਮ ’ਚ ਰੱਖਣ ਦੀ ਸਥਿਤੀ ਕੀਤੀ ਸਪੱਸ਼ਟ

PunjabKesariਆਈ. ਸੀ. ਸੀ. ਨੇ ਸੋਸ਼ਲ ਮੀਡੀਆ ਵੈੱਬਸਾਈਟ ਇੰਸਟਾਗ੍ਰਾਮ ’ਤੇ ਕੋਹਲੀ ਤੇ ਸਮਿਥ ਦੀ ਹੱਥ ਮਿਲਾਉਣ ਦੀ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਦੇ ਸਭ ਤੋਂ ਉੱਪਰ ਵਿਰਾਟ ਕੋਹਲੀ ਦੀ ਜਗ੍ਹਾ ਵਿਰਾਟ ਕਹੋਲੀ ਲਿਖਿਆ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਈ. ਸੀ. ਸੀ. ਨੇ ਲਿਖਿਆ, ਅਸੀਂ 2020 ਦੇ ਆਖ਼ਰੀ ਦਿਨਾਂ ਨੂੰ ਸੈਲੀਬ੍ਰੇਟ ਕਰ ਰਹੇ ਹਾਂ। ਅਸੀਂ ਤੁਹਾਡੇ ਨਾਲ ਪਿਛਲੇ ਕੁਝ ਸਾਲਾਂ ਦੇ ਬੈਸਟ ਸਪਿਰਿਟ ਆਫ਼ ਕ੍ਰਿਕਟ ਜੇਸਟਰ ਨੂੰ ਸਾਹਮਣੇ ਰੱਖ ਰਹੇ ਹਾਂ। ਆਈ. ਸੀ. ਸੀ. ਨੇ ਅੱਗੇ ਲਿਖਿਆ, ਵਿਰਾਟ ਕੋਹਲੀ ਭੀੜ ਨੂੰ ਸਟੀਵ ਸਮਿਥ ਖ਼ਿਲਾਫ਼ ਹੂਟਿੰਗ ਦੇ ਦੌਰਾਨ ਸ਼ਾਂਤ ਕਰਦੇ ਹੋਏ ਅਤੇ ਉਨ੍ਹਾਂ ਨੂੰ ਸਮਿਥ ਲਈ ਤਾੜੀਆਂ ਵਜਾਉਣ ਲਈ ਉਤਸ਼ਾਹਤ ਕਰਦੇ ਹੋਏ।

PunjabKesariਆਈ. ਸੀ. ਸੀ. ਦੇ ਤਸਵੀਰ ਅਪਲੋਡ ਕਰਦੇ ਹੀ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ਇਹ ਆਈ. ਸੀ. ਸੀ. ਦਾ ਐਡਮਿਨ ਡੋਨਾਲਡ ਟਰੰਪ ਕਿਵੇਂ ਬਣ ਗਿਆ। ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਆਈ. ਸੀ. ਸੀ. ਦਾ ਧਿਆਨ ਇਸ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹੋਏ ਆਈ. ਸੀ. ਸੀ. ਨੂੰ ਟੈਗ ਕਰਦੇ ਹੋਏ ਕੋਹਲੀ ਲਿਖਿਆ। ਜਦੋਂ ਆਈ. ਸੀ. ਸੀ. ਨੂੰ ਆਪਣੀ ਗ਼ਲਤੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਤਸਵੀਰ ਡਿਲੀਟ ਕਰਨੀ ਪਈ। ਹਾਲਾਂਕਿ ਤਸਵੀਰ ਡਿਲੀਟ ਕਰਨ ਤੋਂ ਪਹਿਲਾਂ ਇਕ ਲੱਖ ਦੇ ਕਰੀਬ ਲੋਕ ਇਸ ਤਸਵੀਰ ਨੂੰ ਦੇਖ ਚੁੱਕੇ ਸਨ ਅਤੇ ਇਸ ਨੂੰ ਲਾਈਕ ਵੀ ਕਰ ਚੁੱਕੇ ਸਨ।
ਇਹ ਵੀ ਪੜ੍ਹੋ : ਬਾਬਰ ਆਜਮ ਦੇ ਵਕੀਲ ਦਾ ਗੰਭੀਰ ਦੋਸ਼, ਕਿਹਾ-ਹਮੀਜਾ ਨੇ ਕ੍ਰਿਕਟਰ ਨੂੰ ਬਲੈਕਮੇਲ ਕਰਨ ਦੀ ਕੀਤੀ ਕੋਸ਼ਿਸ਼

ਜ਼ਿਕਰਯੋਗ ਹੈ ਕਿ ਕੋਹਲੀ ਦੇ ਇਲਾਵਾ ਬਾਕੀ ਦੀ ਭਾਰਤੀ ਟੀਮ ਦੂਜੇ ਟੈਸਟ ਮੈਚ ਦੀਆਂ ਤਿਆਰੀਆਂ ’ਚ ਲੱਗੀ ਹੋਈ ਹੈ ਤੇ ਇਹ ਮੈਚ 26 ਤੋਂ 30 ਦਸੰਬਰ ਤੱਕ ਮੈਲਬੋਰਨ ਕ੍ਰਿਕਟ ਗਰਾਊਂਡ ’ਚ ਖੇਡਿਆ ਜਾਵੇਗਾ। ਚਾਰ ਮੈਚਾਂ ਦੀ ਇਸ ਟੈਸਟ ਸੀਰੀਜ਼ ਦੇ ਪਹਿਲੇ ਮੈਚ ’ਚ ਭਾਰਤ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।   

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News