ਪ੍ਰਪੋਜ਼ ਕਰਨ ਵਾਲੀ ਇੰਗਲਿਸ਼ ਮਹਿਲਾ ਕ੍ਰਿਕਟਰ ਕੋਹਲੀ ਦਾ ਗਲਤ ਨਾਂ ਲਿਖਣ ''ਤੇ ਟਵਿੱਟਰ ''ਤੇ ਹੋਈ ਟ੍ਰੋਲ

Tuesday, Sep 12, 2017 - 01:12 PM (IST)

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਫਾਈਨਲ 'ਚ ਹਰਾਉਣ ਵਾਲੀ ਇੰਗਲਿਸ਼ ਟੀਮ ਦੀ ਮੈਂਬਰ ਡੈਨੀਯਿਲੀ ਵ੍ਹਯਾਟ ਨੂੰ ਟਵਿੱਟਰ 'ਤੇ ਭਾਰਤੀ ਟਵਿੱਟਰ ਯੂਜ਼ਰਾਂ ਵੱਲੋਂ ਟਰੋਲ ਦਾ ਸਾਹਮਣਾ ਕਰਨਾ ਪਿਆ। ਡੈਨੀਯਿਲੀ ਇੰਗਲਿਸ਼ ਟੀਮ 'ਚ ਆਲਰਾਊਂਡਰ ਹੈ ਅਤੇ ਭਾਰਤੀ ਕਪਤਾਨ ਦੀ ਬਹੁਤ ਵੱਡੀ ਪ੍ਰਸ਼ੰਸਕ ਵੀ ਹੈ। ਸਾਲ 2014 'ਚ ਵਿਰਾਟ ਕੋਹਲੀ ਜਦੋਂ ਇੰਗਲੈਂਡ ਦੌਰੇ 'ਤੇ ਗਏ ਸਨ। ਤੱਦ ਡੈਨੀਯਿਲੀ ਨੇ ਵਿਰਾਟ ਨੂੰ ਪ੍ਰਪੋਜ਼ ਕੀਤਾ ਸੀ। 
 


ਹਾਲ ਹੀ 'ਚ ਵਿਰਾਟ ਤੋਂ ਮਿਲੇ ਇਕ ਗਿਫਟ ਦੀ ਤਸਵੀਰ ਡੈਨੀਯਿਲੀ ਨੇ ਟਵਿੱਟਰ 'ਤੇ ਸ਼ੇਅਰ ਕਰ ਦਿੱਤੀ ਜਿਸ ਦੇ ਕਾਰਨ ਉਨ੍ਹਾਂ ਨੂੰ ਟਰੋਲ ਕੀਤਾ ਗਿਆ। ਉਸ ਨੂੰ ਬਤੌਰ ਗਿਫਟ ਵਿਰਾਟ ਨੇ ਇਕ ਬੱਲਾ ਦਿੱਤਾ ਸੀ ਜਿਸ ਦੀ ਤਸਵੀਰ ਉਸ ਨੇ ਟਵਿੱਟਰ 'ਤੇ ਸ਼ੇਅਰ ਕੀਤੀ। ਪਰ ਉਹ ਗਲਤੀ ਕਰ ਬੈਠੀ। ਉਸ ਵੱਲੋਂ ਬੱਲੇ 'ਤੇ ਲਿਖੇ ਵਿਰਾਟ ਕੋਹਲੀ ਦੇ ਨਾਂ ਦੇ ਸਪੈਲਿੰਗ ਗਲਤ ਸਨ। ਉਨ੍ਹਾਂ ਨੇ Virat Kohli  ਦੀ ਜਗ੍ਹਾ ‘Virat Kholi’ ਲਿਖ ਦਿੱਤਾ। ਬਸ ਫਿਰ ਕੀ ਸੀ ਟਵਿੱਟਰ ਯੂਜ਼ਰਾਂ ਨੇ ਉਨ੍ਹਾਂ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਤਸਵੀਰ ਦੇ ਨਾਲ ਬਤੌਰ ਕੈਪਸ਼ਨ ਲਿਖਿਆ ਕਿ, ''ਇਸ ਹਫਤੇ ਤੋਂ ਟ੍ਰੇਨਿੰਗ 'ਤੇ ਵਾਪਸੀ। ਇਸ ਬੀਸਟ ਦੀ ਵਰਤੋਂ ਕਰਨ ਦੇ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ।


Related News