ਜਦੋਂ ਮੈਚ ਦੇ ਦੌਰਾਨ ਵਿਰਾਟ ਨੇ ਕੱਢੀ ਗਾਲ੍ਹ, ਸਟੰਪ 'ਤੇ ਲੱਗੇ ਮਾਈਕ 'ਤੇ ਹੋਈ ਰਿਕਾਰਡ

Monday, Jan 15, 2018 - 03:52 PM (IST)

ਨਵੀਂ ਦਿੱਲੀ, (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਾਉਥ ਅਫਰੀਕਾ ਦੇ ਖਿਲਾਫ ਸੈਂਚੁਰੀਅਨ ਵਿੱਚ ਹੋ ਰਹੇ ਦੂਜੇ ਟੈਸਟ ਮੈਚ ਦੇ ਦੌਰਾਨ ਗੰਦੀ ਗਾਲ੍ਹ ਦਿੰਦੇ ਸੁਣਾਈ ਦਿੱਤੇ   ਜੋ ਕਿ ਸਟੰਪ ਉੱਤੇ ਲੱਗੇ ਮਾਇਕ ਵਿੱਚ ਰਿਕਾਰਡ ਹੋ ਗਈ ।  ਕੋਹਲੀ ਦਾ ਗਾਲ੍ਹ ਕੱਢਦੇ ਹੋਏ ਵੀਡੀਓ ਸੋਸ਼ਲ ਮੀਡੀਆ ਵਿੱਚ ਵਾਇਰਲ ਕੀਤਾ ਗਿਆ ਜਿਸਦੇ ਕਾਰਨ ਲੋਕ ਉਨ੍ਹਾਂ ਨੂੰ ਖੂਬ ਟਰੋਲ ਕਰ ਰਹੇ ਹਨ । 

ਮੈਚ ਦੇ ਦੂਜੇ ਦਿਨ ਜਦੋਂ ਟੀਮ ਇੰਡੀਆ ਬੱਲੇਬਾਜ਼ੀ ਕਰਨ ਉਤਰੀ ਤਾਂ ਕੇ.ਐੱਲ ਰਾਹੁਲ (10) ਅਤੇ ਚੇਤੇਸ਼ਵਰ ਪੁਜਾਰਾ (0) ਦੇ ਰੂਪ ਵਿੱਚ 28 ਦੌੜਾਂ ਉੱਤੇ 2 ਵਿਕਟ ਡਿੱਗ ਚੁੱਕੇ ਸਨ । ਇਸ ਦੇ ਬਾਅਦ ਕਪਤਾਨ ਕੋਹਲੀ ਆਏ ਅਤੇ ਉਨ੍ਹਾਂ ਨੇ ਮੁਰਲੀ ਵਿਜੇ ਦੇ ਨਾਲ ਟਿੱਕ ਕੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ । ਦੋਹਾਂ ਖਿਡਾਰੀਆਂ ਨੇ 28 ਓਵਰਾਂ ਵਿੱਚ 80 ਦੌੜਾਂ ਬਣਾ ਲਈ ਸਨ । ਇਸ ਦੌਰਾਨ ਕੋਹਲੀ ਨੇ ਮੁਰਲੀ ਵਿਜੇ ਨਾਲ ਗੱਲ ਕਰਦੇ ਹੋਏ ਕਿਹਾ ਕਿ “ਬਹੁਤ ਵਧੀਆ, ਜੇਕਰ ਸ਼ਾਮ ਤੱਕ ਖੇਡਾਂਗੇ ਤਾਂ ਇਨ੍ਹਾਂਂ ਦੀ .... ਫੱਟ ਜਾਵੇਗੀ । ”


Related News