4 ਸਾਲ ਪੁਰਾਣੀ ਲੜੀ ਭੁੱਲ ਚੁੱਕੈ ਵਿਰਾਟ : ਕੋਚ

Monday, Jul 30, 2018 - 04:43 AM (IST)

ਨਵੀਂ ਦਿੱਲੀ- ਪਿਛਲੇ ਚਾਰ ਸਾਲਾਂ ਵਿਚ ਬਹੁਤ ਕੁਝ ਬਦਲ ਚੁੱਕਾ ਹੈ ਤੇ ਵਿਰਾਟ ਕੋਹਲੀ ਕ੍ਰਿਕਟ ਜਗਤ ਵਿਚ ਬੱਲੇਬਾਜ਼ੀ ਦਾ ਬਾਦਸ਼ਾਹ ਬਣ ਚੁੱਕਾ ਹੈ, ਇਹ ਵਜ੍ਹਾ ਹੈ ਕਿ ਉਸਦੇ ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ ਨੂੰ ਲੱਗਦਾ ਹੈ ਕਿ ਇੰਗਲੈਂਡ ਵਿਰੁੱਧ ਸ਼ੁਰੂ ਹੋਣ ਵਾਲੀ ਟੈਸਟ ਮੈਚਾਂ ਦੀ ਲੜੀ ਵਿਚ ਭਾਰਤੀ ਕਪਤਾਨ ਦੇ ਬੱਲੇ ਨੂੰ ਰੋਕਣਾ ਮੁਸ਼ਕਲ ਹੀ ਨਹੀਂ ਨਾਮੁਮਕਿਨ ਹੋਵੇਗਾ।
ਸ਼ਰਮਾ ਨੇ ਕਿਹਾ ਲੋਕਾਂ ਨੂੰ ਲੱਗਦਾ ਹੈ ਕਿ ਵਿਰਾਟ ਨੂੰ ਕੁਝ ਸਾਬਤ ਕਰਨਾ ਹੈ ਪਰ ਹੁਣ ਵਿਰਾਟ ਨੂੰ ਕੁਝ ਸਾਬਤ ਨਹੀਂ ਕਰਨਾ ਹੈ। ਉਹ ਚਾਰ ਸਾਲ ਪੁਰਾਣਾ ਰਿਕਾਰਡ ਹੈ ਤੇ ਉਹ ਉਸ  ਨੂੰ ਭੁੱਲ ਚੁੱਕਾ ਹੈ। ਉਸ ਤੋਂ ਬਾਅਦ ਉਸ ਨੇ ਕਾਫੀ ਕੁਝ ਹਾਸਲ ਕੀਤਾ ਹੈ ਤੇ ਉਹ ਪੂਰੀ ਤਰ੍ਹਾਂ ਨਾਲ ਬਦਲਿਆ ਹੋਇਆ ਖਿਡਾਰੀ ਬਣ ਗਿਆ ਹੈ।


Related News