ਇਕ ਸਾਲ ਪਹਿਲਾਂ ਪਰਿਵਾਰ ਤੋਂ ਵਿਛੜਿਆ ਬੱਚਾ ਪੁਲਸ ਪ੍ਰਸ਼ਾਸਨ ਸਦਕਾ ਪੁੱਜਾ ਘਰ
Sunday, Sep 08, 2024 - 06:31 PM (IST)
ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਦੇ 88 ਫੁੱਟ ਰੋਡ ਤੋਂ ਇਕ ਸਾਲ ਪਹਿਲੇ ਇਕ ਸਾਲਾ ਬੱਚਾ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਦੇ ਚਲਦੇ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਸ ਨੂੰ ਸੂਚਨਾ ਦੇਣ 'ਤੇ ਕਾਫੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਜਿਹਦੇ ਚਲਦੇ ਥਾਣਾ ਸਦਰ ਦੀ ਪੁਲਸ ਨੇ ਕਾਫੀ ਮਿਹਨਤ ਮੁਸ਼ੱਕਤ ਕੀਤੀ ਅਤੇ ਇਕ ਸਾਲ ਬਾਅਦ ਬੱਚਾ ਪਰਿਵਾਰ ਦੇ ਹਵਾਲੇ ਕੀਤਾ ਹੈ।
ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ
ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਅਸੀਂ 88 ਫੁੱਟ ਰੋਡ 'ਤੇ ਰਹਿਣ ਵਾਲੇ ਹਾਂ ਸਾਡਾ ਇਹ ਬੱਚਾ ਇੱਕ ਸਾਲ ਪਹਿਲਾਂ ਘਰੋਂ ਚਲਾ ਗਿਆ ਸੀ ਜਿਹਦੇ ਚਲਦੇ ਅਸੀਂ ਇਸ ਦੀ ਕਾਫ਼ੀ ਭਾਲ ਕੀਤੀ ਪਰ ਇਹ ਨਹੀਂ ਮਿਲਿਆ ਤੇ ਇਸ ਦੀ ਅਸੀਂ ਸ਼ਿਕਾਇਤ ਪੁਲਸ ਪ੍ਰਸ਼ਾਸਨ ਨੂੰ ਵੀ ਦਰਜ ਕਰਵਾਈ ਹੈ। ਪੁਲਸ ਵੱਲੋਂ ਵੀ ਇਸਦੀ ਕਾਫੀ ਭਾਲ ਕੀਤੀ ਗਈ ਪਰ ਇੱਕ ਸਾਲ ਬਾਅਦ ਅੱਜ ਇਹ ਬੱਚਾ ਇੱਕ ਐੱਨ. ਜੀ. ਓ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਘਰ ਪਰਤਿਆ ਹੈ। ਪਰਿਵਾਰ ਨੇ ਕਿਹਾ ਅਸੀਂ ਐੱਨ. ਜੀ. ਓ. ਅਤੇ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਡਾ ਬੱਚਾ ਸਾਨੂੰ ਦੁਬਾਰਾ ਬਰਾਮਦ ਕਰਵਾਇਆ ਹੈ। ਉੱਥੇ ਹੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇਕਰ ਕਿਸੇ ਦਾ ਬੱਚਾ ਗੁਆਚ ਜਾਂਦਾ ਹੈ ਜੇਕਰ ਕਿਸੇ ਨੂੰ ਮਿਲਦਾ ਹੈ ਤਾਂ ਉਹ ਪੁਲਸ ਅਤੇ ਐੱਨ. ਜੀ. ਓ. ਨੂੰ ਸੂਚਨਾ ਜ਼ਰੂਰ ਦੇਵੇ ਤਾਂ ਜੋ ਤੁਹਾਡਾ ਬੱਚਾ ਆਸਾਨੀ ਨਾਲ ਬਰਾਮਦ ਹੋ ਸਕੇ।
ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ
ਜਦੋਂ ਗੁਆਚੇ ਹੋਏ ਬੱਚੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਗਲਤੀ ਨਾਲ ਆਪਣੇ ਘਰ ਦਾ ਰਸਤਾ ਭੁੱਲ ਗਿਆ ਸੀ ਤੇ ਉਹ ਕਿਸੇ ਵਿਅਕਤੀ ਨਾਲ ਉਸਦੇ ਘਰ ਚਲਾ ਗਿਆ। ਉਹ ਵਿਅਕਤੀ ਬੱਚੇ ਨੂੰ ਖਾਣ ਲਈ ਰੋਟੀ ਅਤੇ ਪਾਣੀ ਵੀ ਦਿੰਦਾ ਰਿਹਾ ਸੀ। ਜਿਸ ਤੋਂ ਬਾਅਦ ਅੱਜ ਆਪਣੇ ਮਾਂ-ਪਿਓ ਨੂੰ ਦੁਬਾਰਾ ਮਿਲ ਕੇ ਬਹੁਤ ਖ਼ੁਸ਼ ਹੋਇਆ ਹੈ। ਇਸ ਮੌਕੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਸਾਲ ਪਹਿਲਾਂ 88 ਫੁੱਟ ਰੋਡ 'ਤੇ ਆਪਣੇ ਰਿਸ਼ਤੇਦਾਰਾਂ ਦੇ ਘਰ ਆਇਆ ਸੀ ਜਿਥੇ ਇਹ ਇੱਕ ਬੱਚਾ ਗੁਆਚ ਗਿਆ ਸੀ। ਕਾਫੀ ਭਾਲ ਕਰਨ ਮਗਰੋਂ ਅੱਜ ਇਹ ਬੱਚਾ ਬਰਾਮਦ ਹੋਇਆ ਹੈ।ਉਨ੍ਹਾਂ ਇਸ 'ਚ ਐੱਨ. ਜੀ. ਓ. ਸੰਸਥਾ ਦੇ ਰਾਹੀਂ ਬੱਚੇ ਦੀ ਭਾਲ ਕੀਤੀ ਤੇ ਅੱਜ ਇਹ ਬੱਚਾ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਮਰਨ ਤੋਂ ਪਹਿਲਾਂ ਕੀਤੇ ਵੱਡੇ ਖੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8