ਜਲਾਲਪੁਰ ਦੇ ਨੌਜਵਾਨ ਸ਼ੁਭਕਰਮਨ ਦੀ ਕੌਮੀ ਖੇਡਾਂ ਲਈ ਹੋਈ ਚੋਣ
Sunday, Jan 12, 2025 - 07:30 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- 28 ਜਨਵਰੀ 2025 ਤੋਂ ਲੈ ਕੇ 14 ਫਰਵਰੀ 2025 ਤੱਕ ਦੇਹਰਾਦੂਨ ਵਿਚ ਹੋਣ ਵਾਲੀਆਂ 38ਵੀਂਆ ਰਾਸ਼ਟਰੀ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਦੀ ਚੋਣ ਹੋਈ ਹੈ। ਜਿਸ ਵਿਚ ਟਾਂਡਾ ਦੇ ਪਿੰਡ ਜਲਾਲਪੁਰ ਨਾਲ ਸੰਬੰਧਤ ਨੌਜਵਾਨ ਸ਼ੁਭਕਰਮਨ ਸਿੰਘ ਘੋਤੜਾ ਦੀ ਚੋਣ ਹੋਣ 'ਤੇ ਇਲਾਕੇ ਦੇ ਖੇਡ ਪ੍ਰੇਮੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ। ਸ਼ੁਭਕਰਮਨ ਦੀ ਡਿਸਕਸ ਥਰੋ ਈਵੈਂਟ ਵਿਚ ਸਿਲੈਕਸ਼ਨ ਹੋਈ ਹੈ। ਹਾਲਾਂਕਿ ਸ਼ੁਭਕਰਮਨ ਸਿੰਘ ਪਹਿਲੇ ਵੀ ਕਈ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਕੇ ਪੰਜਾਬ ਲਈ ਕਈ ਮੈਡਲ ਜਿੱਤ ਚੁੱਕਾ ਹੈ ਪਰ ਹੁਣ ਸੀਨੀਅਰ ਰਾਸ਼ਟਰੀ ਖੇਡਾਂ ਲਈ ਸਥਾਨ ਬਣਾ ਕੇ ਉਸ ਨੇ ਵੱਡੀ ਪ੍ਰਾਪਤੀ ਕੀਤੀ ਹੈ।
ਇਹ ਵੀ ਪੜ੍ਹੋ : ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ 'ਤੇ ਵੈਣ, ਕੈਨੇਡਾ 'ਚ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ
ਇਨ੍ਹਾਂ ਖੇਡਾਂ ਵਿਚ ਭਾਰਤ ਵੱਲੋਂ ਓਲੰਪਿਕ, ਏਸ਼ੀਅਨ ਗੇਮਾਂ ਅਤੇ ਕਾਮਨਵੈੱਲਥ ਗੇਮਾਂ ਵਿਚ ਭਾਗ ਲੈ ਚੁੱਕੇ ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ਨਾਲ ਮੁਕਾਬਲਾ ਕਰਕੇ ਸ਼ੁਭਕਰਮਨ ਨੂੰ ਆਪਣੀ ਖੇਡ ਨੂੰ ਬੁਲੰਦੀ' ਤੇ ਲਿਜਾਣ ਦਾ ਮੌਕਾ ਮਿਲਿਆ ਹੈ। ਸ਼ੁਭਕਰਮਨ ਦੇ ਪਿਤਾ ਸੀ. ਬੀ .ਆਈ. ਇੰਸਪੈਕਟਰ ਸੁਖਵਿੰਦਰ ਸਿੰਘ ਘੋਤੜਾ ਅਤੇ ਮਾਤਾ ਸੰਦੀਪ ਕੌਰ ਨੇ ਆਪਣੇ ਪੁੱਤਰ ਦੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਦੱਸਿਆ ਕਿ ਉਹ ਡੀ. ਏ. ਵੀ. ਕਾਲਜ ਜਲੰਧਰ ਦੀ ਗਰਾਊਂਡ ਵਿਚ ਕੋਚ ਬਲਦੀਪ ਸਿੰਘ ਮਾਣਕ ਰਾਏ ਕੋਲੋਂ ਕੋਚਿੰਗ ਲੈਂਦੇ ਹੋਏ ਸਖਤ ਮੇਹਨਤ ਕਰ ਰਿਹਾ ਹੈ।
ਸ਼ੁਭਕਰਮਨ ਦੀ ਇਸ ਪ੍ਰਾਪਤੀ ਤੇ ਟਾਂਡਾ ਦੀਆਂ ਖੇਡ ਕਲੱਬਾਂ ਅਤੇ ਖੇਡ ਪ੍ਰੇਮੀਆਂ ਗਗਨ ਵੈਦ, ਗੁਰਸੇਵਕ ਮਾਰਸ਼ਲ, ਸਰਪੰਚ ਜਸਵੰਤ ਸਿੰਘ ਬਿੱਟੂ, ਲਖਵਿੰਦਰ ਸਿੰਘ ਸੇਠੀ, ਜਗਜੀਤ ਸਿੰਘ ਸੈਣੀ, ਕੋਚ ਕੁਲਵੰਤ ਸਿੰਘ, ਰਜਿੰਦਰ ਸਿੰਘ ਮਾਰਸ਼ਲ, ਬ੍ਰਿਜ ਮੋਹਨ ਸ਼ਰਮਾ, ਦੀਪਕ ਸੋਂਧੀ, ਪ੍ਰਦੀਪ ਵਿਰਲੀ, ਤਜਿੰਦਰ ਸਿੰਘ ਢਿੱਲੋਂ, ਮਲਕੀਤ ਸਿੰਘ ਸੋਢੀ, ਵਰਿੰਦਰ ਪੁੰਜ, ਸੁਖਵੀਰ ਸਿੰਘ, ਸਤਵੀਰ ਸਿੰਘ, ਉਂਕਾਰ ਸਿੰਘ ਧੁੱਗਾ, ਬਲਜਿੰਦਰ ਸਿੰਘ ਭਿੰਡਰ, ਕਮਲਦੀਪ ਸਿੰਘ, ਨਵਜੋਤ ਸਿੰਘ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ Alert! 4 ਦਿਨਾਂ ਲਈ ਮੌਸਮ ਸਬੰਧੀ ਹੋ ਗਈ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e