ਵੇਰਗਾਨੀ ਕੱਪ ਇੰਟਰਨੈਸ਼ਨਲ ਸ਼ਤਰੰਜ : ਈਰਾਨ ਦੇ ਤਬਾਤਬਾਈ ਨੇ ਬਣਾਈ ਸਿੰਗਲ ਬੜ੍ਹਤ

Saturday, Jan 08, 2022 - 03:49 AM (IST)

ਵੇਰਗਾਨੀ ਕੱਪ ਇੰਟਰਨੈਸ਼ਨਲ ਸ਼ਤਰੰਜ : ਈਰਾਨ ਦੇ ਤਬਾਤਬਾਈ ਨੇ ਬਣਾਈ ਸਿੰਗਲ ਬੜ੍ਹਤ

ਕਾਟੋਲਿਕਾ (ਇਟਲੀ) (ਨਿਕਲੇਸ਼ ਜੈਨ)- ਵੇਰਗਾਨੀ ਕੱਪ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦੇ 6ਵੇਂ ਰਾਊਂਡ ਵਿਚ ਸਭ ਤੋਂ ਅੱਗੇ ਚੱਲ ਰਹੇ ਯੂਕ੍ਰੇਨ ਦੇ ਗ੍ਰੈਂਡ ਮਾਸਟਰ ਬਰਨਦਿਸਕਯ ਵਿਤਾਲਯ ਨੂੰ ਪ੍ਰਤੀਯੋਗਿਤਾ ਵਿਚ ਪਹਿਲੀ ਹਾਰ ਦਾ ਸਵਾਦ ਚਖਾਉਂਦੇ ਹੋਏ ਈਰਾਨ ਦੇ ਗ੍ਰੈਂਡ ਮਾਸਟਰ ਅਮੀਨ ਤਬਾਤਬਾਈ ਨੇ ਹੁਣ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ ਜਦਕਿ ਵਿਤਾਲਯ ਹੁਣ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਖਿਸਕ ਗਿਆ ਹੈ। ਸਫੈਦ ਮੋਹਰਿਆਂ ਨਾਲ ਖੇਡ ਰਹੇ ਵਿਤਾਲਯ ਲਈ ਓਪਨਿੰਗ ਵਰਗੀ ਕਮਜ਼ੋਰ ਲਾਈਨ ਚੁਣਨਾ ਭਾਰੀ ਪਈ ਤੇ ਅਮੀਨ ਨੇ ਸਿਰਫ 33 ਚਾਲਾਂ ਵਿਚ ਉਸ ਨੂੰ ਹਾਰ ਮੰਨਣ ਲਈ ਮਜ਼ਬੂਰ ਕਰ ਦਿੱਤਾ। 

ਇਹ ਖ਼ਬਰ ਪੜ੍ਹੋ- AUS v ENG : ਬੇਅਰਸਟੋ ਦੇ ਸੈਂਕੜੇ ਨਾਲ ਇੰਗਲੈਂਡ ਨੇ ਚੌਥੇ ਟੈਸਟ 'ਚ ਕੀਤੀ ਵਾਪਸੀ


ਬੋਰਡ 'ਤੇ ਨੰਬਰ-2 ਤੋਂ ਲੈ ਕੇ 5 ਤੱਕ ਕ੍ਰਮਵਾਰ ਸਪੇਨ ਦੇ ਡੇਨੀਅਲ ਅਲਸਿਨਾ ਨੇ ਯੂਕ੍ਰੇਨ ਦੇ ਅੰਤੋਨ ਕੋਰੋਬੋਵ ਨਾਲ, ਫਰਾਂਸ ਦੇ ਮੈਕਸਿਮ ਲਾਗ੍ਰੇਵ ਨੇ ਗ੍ਰੀਸ ਦੇ ਕੋਟਰੋਨਿਯਮ ਵਸੀਲੋਇਸ ਨਾਲ, ਇਟਲੀ ਦੇ ਲੋਰਨੇਜੋਂ ਲੋਂਦੀਕੀ ਨੇ ਡੈੱਨਮਾਰਕ ਦੇ ਜੇਸਪੇਰ ਸ਼ਯਾਬਾਂ ਨਾਲ ਤੇ ਭਾਰਤ ਦੇ ਸੁਬਰਾਮਣਿਆਂ ਨੇ ਹਮਵਤਨ ਰੋਹਿਤ ਲਲਿਤ ਬਾਬੂ ਨਾਲ ਮੁਕਾਬਲੇ ਡਰਾਅ ਖੇਡੇ।

ਇਹ ਖ਼ਬਰ ਪੜ੍ਹੋ- ਦਾਨੁਸ਼ਕਾ ਗੁਣਾਤਿਲਕਾ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ


ਕੱਲ੍ਹ ਵੱਡਾ ਉਲਟਫੇਰ ਕਰਨ ਵਾਲੇ ਭਾਰਤ ਦੇ ਪ੍ਰਣੀਤ ਵਪਾਲਾ ਨੂੰ ਇੰਗਲੈਂਡ ਦੇ ਧਾਕੜ ਗ੍ਰੈਂਡ ਮਾਸਟਰ ਨਾਈਜਲ ਸ਼ਾਰਟ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਭਾਰਤ ਦੇ ਅਰਜੁਨ ਕਲਿਆਣ ਨੇ ਹਮਵਤਨ ਨੀਲੋਤਪਾਲ ਦਾਸ ਨੂੰ ਹਰਾਇਆ। ਭਾਰਤ ਦੀ ਸਾਬਕਾ ਵਿਸ਼ਵ ਜੂਨੀਅਰ ਜੇਤੂ ਸੌਮਿਆ ਸਵਾਮੀਨਾਥਨ ਯੂਕ੍ਰੇਨ ਦੀ ਅਨਸਤਾਸਿਆ ਰਖਮਨਗੁਲੋਵਾ ਨੂੰ ਹਰਾਇਆ। 6 ਰਾਊਂਡਾਂ ਤੋਂ ਬਾਅਦ ਭਾਰਤ ਦੇ ਲਲਿਤ, ਅਰਜੁਨ ਤੇ ਭਰਤ 4.5 ਅੰਕ ਤੇ ਪ੍ਰਣੀਤ ਤੇ ਸੌਮਿਆ 4 ਅੰਕ ਬਣਾ ਕੇ ਖੇਡ ਰਹੇ ਹਨ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News