ਜਿਸ ਦੋਸਤ ਨੂੰ ਦਿੱਤੀ ਨੌਕਰੀ, ਉਸੇ ਨੇ ਉਮੇਸ਼ ਯਾਦਵ ਤੋਂ ਠੱਗੇ 44 ਲੱਖ ਰੁਪਏ, FIR ਦਰਜ

01/22/2023 3:07:04 PM

ਨਾਗਪੁਰ, (ਭਾਸ਼ਾ)– ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨਾਲ ਉਸਦੇ ਦੋਸਤ ਤੇ ਉਸਦੇ ਸਾਬਕਾ ਮੈਨੇਜਰ ਨੇ ਕਥਿਤ ਤੌਰ ’ਤੇ 44 ਲੱਖ ਰੁਪਏ ਦੀ ਠੱਗੀ ਕੀਤੀ ਜਿਹੜੀ ਮਹਾਰਾਸ਼ਟਰ ਦੇ ਨਾਗਪੁਰ ਵਿਚ ਉਸਦੇ ਨਾਂ ’ਤੇ ਇਕ ਪਲਾਟ ਖਰੀਦਣ ਦੇ ਨਾਂ ’ਤੇ ਕੀਤੀ ਗਈ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਨਾਗਪੁਰ ਨਿਵਾਸੀ ਉਮੇਸ਼ ਯਾਦਵ ਦੀ ਸ਼ਿਕਾਇਤ ’ਤੇ ਸ਼ੈਲੇਜ ਠਾਕਰੇ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਠਾਕਰੇ (37) ਕੋਰਾਡੀ ਦਾ ਨਿਵਾਸੀ ਹੈ ਤੇ ਉਮੇਸ਼ ਯਾਦਵ ਦਾ ਦੋਸਤ ਹੈ। ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਅਧਿਕਾਰੀ ਨੇ ਐੱਫ. ਆਈ. ਆਰ. ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਮੇਸ਼ ਯਾਦਵ ਨੂੰ ਭਾਰਤੀ ਟੀਮ ਵਿਚ ਚੁਣੇ ਜਾਣ ਤੋਂ ਬਾਅਦ ਉਸ ਨੇ ਆਪਣੇ ਦੋਸਤ ਠਾਕਰੇ ਨੂੰ ਆਪਣਾ ਮੈਨੇਜਰ ਨਿਯੁਕਤ ਕੀਤਾ ਕਿਉਂਕਿ ਉਸ ਸਮੇਂ ਉਹ ਬੇਰੋਜ਼ਗਾਰ ਸੀ। ਅਧਿਕਾਰੀ ਨੇ ਕਿਹਾ,‘‘ਠਾਕਰੇ ਹੌਲੀ-ਹੌਲੀ ਉਮੇਸ਼ ਯਾਦਵ ਦਾ ਭਰੋਸੇਯੋਗ ਬਣ ਗਿਆ ਤੇ ਉਸ ਨੇ ਉਮੇਸ਼ ਯਾਦਵ ਦੇ ਸਾਰੇ ਵਿੱਤੀ ਮਾਮਲੇ ਦੇਖਣੇ ਸ਼ੁਰੂ ਕਰ ਦਿੱਤੇ। ਉਹ ਕ੍ਰਿਕਟਰ ਦੇ ਬੈਂਕ ਖਾਤੇ, ਟੈਕਸ ਤੇ ਹੋਰ ਵਿੱਤੀ ਮਾਮਲੇ ਦੇਖਣ ਲੱਗਾ।’’

ਇਹ ਵੀ ਪੜ੍ਹੋ : ਓਲੰਪਿਕ 2028 ’ਚ ਕ੍ਰਿਕਟ ਨੂੰ ਕੀਤਾ ਜਾ ਸਕਦੈ ਸ਼ਾਮਲ, ICC ਨੇ ਕੀਤੀ ਇਹ ਸਿਫਾਰਿਸ਼

ਉਸ ਨੇ ਕਿਹਾ ਕਿ ਇਹ ਖਿਡਾਰੀ ਨਾਗਪੁਰ ਵਿਚ ਜ਼ਮੀਨ ਖਰੀਦਣਾ ਚਾਹੁੰਦਾ ਸੀ ਤੇ ਇਸ ਬਾਰੇ ਵਿਚ ਠਾਕਰੇ ਨੂੰ ਕਿਹਾ। ਉਸ ਨੇ ਕਿਹਾ,‘‘ਠਾਕਰੇ ਨੇ ਇਕ ਬੰਜਰ ਇਲਾਕੇ ਵਿਚ ਇਕ ਪਲਾਟ ਦੇਖਿਆ ਤੇ ਉਮੇਸ਼ ਯਾਦਵ ਨੂੰ ਦੱਸਿਆ ਕਿ ਉਹ ਉਸ ਨੂੰ 44 ਲੱਖ ਰੁਪਏ ਵਿਚ ਇਹ ਦਿਵਾ ਦੇਵੇਗਾ ਤੇ ਉਸ ਨੇ ਵੀ ਠਾਕਰੇ ਦੇ ਖਾਤੇ ਵਿਚ ਇਹ ਰਾਸ਼ੀ ਜਮਾ ਕਰਵਾ ਦਿੱਤਾ ਪਰ ਠਾਕਰੇ ਨੇ ਆਪਣੇ ਨਾਂ ’ਤੇ ਇਹ ਪਲਾਟ ਖਰੀਦ ਲਿਆ।’’

ਜਦੋਂ ਉਮੇਸ਼ ਯਾਦਵ ਨੂੰ ਧੋਖਾਦੇਹੀ ਦੇ ਬਾਰੇ ਵਿਚ ਪਤਾ ਲੱਗਾ ਤਾਂ ਉਸ ਨੇ ਠਾਕਰੇ ਨੂੰ ਪਲਾਟ ਉਸਦੇ ਨਾਂ ’ਤੇ ਟਰਾਂਸਫਰ ਕਰਨ ਨੂੰ ਕਿਹਾ ਕਿ ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਠਾਕਰੇ ਨੇ ਇਹ ਰਾਸ਼ੀ ਵੀ ਉਮੇਸ਼ ਯਾਦਵ ਨੂੰ ਵਾਪਸ ਦੇਣ ਤੋਂ ਮਨ੍ਹਾ ਕਰ ਦਿੱਤਾ। ਅਧਿਕਾਰੀ ਨੇ ਕਿਹਾ, ‘‘ਉਮੇਸ਼ ਯਾਦਵ ਨੇ ਕੋਰਾਡੀ ਵਿਚ ਐੱਫ. ਆਈ. ਆਰ. ਦਰਜ ਕਰਵਾਈ ਹੈ, ਜਿਸ ਵਿਚ ਭਾਰਤੀ ਧਾਰਾ 406 ਤੇ 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News