ਟ੍ਰੈਪ ਨਿਸ਼ਾਨੇਬਾਜ਼ ਭਵਨੀਸ਼ ਨੂੰ ਅਲਮਾਟੀ ਵਿਸ਼ਵ ਕੱਪ ’ਚ ਸਾਂਝੀ ਬੜ੍ਹਤ

05/27/2023 5:25:14 PM

ਅਲਮਾਟੀ- ਪੈਰਿਸ ਓਲੰਪਿਕ ਦਾ ਕੋਟਾ ਜਿੱਤ ਚੁੱਕੇ ਭਵਨੀਸ਼ ਮਹਿੰਦੀਰੱਤਾ 75 ’ਚੋਂ ਸਿਰਫ 2 ਨਿਸ਼ਾਨੇ ਖੁੰਝਿਆ ਅਤੇ ਆਈ. ਐੱਸ. ਐੱਫ. ਵਿਸ਼ਵ ਕੱਪ ’ਚ ਸ਼ੁੱਕਰਵਾਰ ਨੂੰ ਟ੍ਰੈਪ ਮੁਕਾਬਲੇ ਦੇ ਪਹਿਲੇ ਦਿਨ ਸਾਂਝੀ ਬੜ੍ਹਤ ਬਣਾ ਲਈ। ਫਰੀਦਾਬਾਦ ਦਾ 23 ਸਾਲਾ ਦਾ ਮਹਿੰਦੀਰੱਤਾ 4 ਹੋਰਨਾਂ ਦੇ ਨਾਲ ਟਾਪ ’ਤੇ ਹੈ, ਜਿਨ੍ਹਾਂ ’ਚ ਵਿਸ਼ਵ ਕੱਪ ਅਤੇ 2020 ’ਚ ਟੋਕੀਓ ਓਲੰਪਿਕ ਮਿਕਸਡ ਟੀਮ ਟ੍ਰੈਪ ਮੁਕਾਬਲੇ ਦਾ ਜੇਤੂ ਸਪੇਨ ਦਾ ਅਲਬਰਟੋ ਸ਼ਾਮਿਲ ਹੈ।

ਅਜੇ ਕੁਆਲੀਫੀਕੇਸ਼ਨ ਦੇ 2 ਰਾਊਂਡ ਹੋਰ ਹੋਣੇ ਹਨ, ਜਿਸ ਤੋਂ ਬਾਅਦ 6 ਨਿਸ਼ਾਨੇਬਾਜ਼ਾਂ ਦਾ ਫਾਈਨਲ ਹੋਵੇਗਾ। ਮਹਿੰਦੀਰੱਤਾ ਨੇ ਪਹਿਲੇ ਅਤੇ ਤੀਸਰੇ ਦੌਰ ’ਚ ਪਰਫੈਕਟ 25 ਦਾ ਸਕੋਰ ਕੀਤਾ। ਉਹ ਸਿਰਫ 28ਵਾਂ ਅਤੇ 43ਵਾਂ ਨਿਸ਼ਾਨਾ ਖੁੰਝਿਆ। ਭਾਰਤ ਦਾ ਜ਼ੋਰਾਵਰ ਸੰਧੂ 16ਵੇਂ ਅਤੇ ਪ੍ਰਿਥਵੀਰਾਤ ਟੋਂਡਾਈਮਨ 23ਵੇਂ ਸਥਾਨ ’ਤੇ ਹੈ। ਮਹਿਲਾ ਟ੍ਰੈਪ ’ਚ ਸ਼੍ਰੇਅਸੀ ਸਿੰਘ 70 ਦੇ ਸਕੋਰ ਨਾਲ 8ਵੇਂ ਸਥਾਨ ’ਤੇ ਹੈ। ਮਨੀਸ਼ਾ ਕੀਰ 22ਵੇਂ ਅਤੇ ਪ੍ਰੀਤੀ ਰਜਤ 28ਵੇਂ ਸਥਾਨ ’ਤੇ ਹੈ। ਮਹਿਲਾ ਸਟੀਕ ’ਚ ਚਾਂਦੀ ਅਤੇ ਕਾਂਸੀ ਤਮਗੇ ਦੇ ਨਾਲ ਭਾਰਤ ਅੰਕ ਸੂਚੀ ’ਚ ਚੌਥੇ ਸਥਾਨ ’ਤੇ ਹੈ।


Tarsem Singh

Content Editor

Related News