ਸ਼ਮਕਿਰ ਮਾਸਟਰ ਸ਼ਤਰੰਜ ''ਚ ਟੋਪਾਲੋਵ ਨੇ ਬਣਾਈ ਸਿੰਗਲ ਬੜ੍ਹਤ

04/23/2018 11:42:27 PM

ਸ਼ਮਕਿਰ— ਸਾਬਕਾ ਧਾਕੜ ਖਿਡਾਰੀ ਗਸਿਮੋਵ ਦੀ ਯਾਦ 'ਚ ਆਯੋਜਿਤ ਹੋਣ ਵਾਲੇ ਸ਼ਮਕਿਰ ਸੁਪਰ ਗ੍ਰੈਂਡ ਮਾਸਟਰ ਚੈਂਪੀਅਨ ਬੁਲਗਾਰੀਆ ਦੇ ਵੇਸਲਿਨ ਟੋਪਾਲੋਵ ਨੇ ਵਿਸ਼ਵ ਨੰਬਰ-2 ਖਿਡਾਰੀ ਮੇਜ਼ਬਾਨ ਅਜ਼ਰਬੈਜਾਨ ਦੇ ਮਮੇਘਾਰੋਵ ਨੂੰ ਹਰਾਉਂਦਿਆਂ ਪਹਿਲੀ ਜਿੱਤ ਦਰਜ ਕੀਤੀ ਤੇ ਇਸ ਦੇ ਨਾਲ ਹੀ ਉਹ ਸਿੰਗਲ ਬੜ੍ਹਤ 'ਤੇ ਆ ਗਿਆ।
ਰਾਏ ਲੋਪੇਜ਼ ਓਪਨਿੰਗ 'ਚ ਹੋਏ ਇਸ ਮੁਕਾਬਲੇ 'ਚ ਇਕ ਸਮੇਂ ਮਮੇਘਾਰੋਵ ਚੰਗੀ ਸਥਿਤੀ 'ਚ ਸੀ ਪਰ ਉਹ ਉਸ ਦੇ ਰਾਜਾ ਦੇ ਉੱਪਰ ਬਣੇ ਦਬਾਅ ਕਾਰਨ ਗਲਤੀ ਕਰ ਬੈਠਾ ਤੇ 42 ਚਾਲਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਅੱਜ ਉਸ ਦੇ ਪੁਰਾਣੇ ਵਿਰੋਧੀ ਤੈਮੂਰ ਰਾਦਬੋਵ ਨੇ ਬਰਾਬਰੀ 'ਤੇ ਰੋਕ ਲਿਆ। ਕੁਲ 4 ਮੈਚਾਂ ਤੋਂ ਬਾਅਦ ਬੁਲਗਾਰੀਆ ਦਾ ਵੇਸਲਿਨ ਟੋਪਾਲੋਵ 2.5 ਅੰਕਾਂ ਨਾਲ ਪਹਿਲੇ, ਜਦਕਿ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ (ਨਾਰਵੇ), ਡਿੰਗ ਲੀਰੇਨ (ਚੀਨ), ਸੇਰਗੀ ਕਰਜ਼ਾਕਿਨ (ਰੂਸ), ਮਨੀਸ਼ ਗਿਰੀ (ਨੀਦਰਲੈਂਡ), ਤੈਮੂਰ ਰਦਾਬੋਵ ਤੇ ਮਾਮੇਦੋਵ ਰੈਫ (ਅਜ਼ਰਬੈਜਾਨ), ਡੇਵਿਡ ਨਵਾਰਾ (ਚੈੱਕ ਗਣਰਾਜ) ਤੇ ਰਾਡਾਸਲੋਵ (ਪੋਲੈਂਡ) 2 ਅੰਕ ਬਣਾ ਕੇ ਸਾਂਝੇ ਤੌਰ 'ਤੇ ਦੂਜੇ ਤੇ ਮਮੇਘਾਰੋਵ (ਅਜ਼ਰਬੈਜਾਨ) 1.5 ਅੰਕਾਂ ਨਾਲ ਆਖਰੀ ਸਥਾਨ 'ਤੇ ਚੱਲ ਰਹੇ ਹਨ।


Related News