ਪੰਜਾਬ ਭਾਜਪਾ ''ਚ ਛਿੜੀ ਖਿੱਚੋਤਾਣ! ਸੀਨੀਅਰ ਲੀਡਰ ਨੇ ਬਣਾਈ ਦੂਰੀ, ਵਿਜੇ ਰੁਪਾਣੀ ਨੂੰ ਟਾਲਣੀ ਪਈ ਮੀਟਿੰਗ

04/25/2024 12:16:56 PM

ਚੰਡੀਗੜ੍ਹ (ਹਰੀਸ਼ਚੰਦਰ)- ਲੋਕ ਸਭਾ ਚੋਣਾਂ ਸਬੰਧੀ ਅੱਧਾ ਦਰਜਨ ਹਲਕਿਆਂ ’ਚ ਪਾਰਟੀ ਦੀਆਂ ਤਿਆਰੀਆਂ ਨੂੰ ਪਰਖਣ ਲਈ ਪਹੁੰਚੇ ਭਾਜਪਾ ਦੇ ਸੂਬਾ ਇੰਚਾਰਜ ਵਿਜੇ ਰੁਪਾਣੀ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ’ਚ ਭਾਜਪਾ ਅੰਦਰ ਚੱਲ ਰਹੀ ਖਿੱਚੋਤਾਣ ਕਾਰਨ ਪਾਰਟੀ ਨੂੰ ਆਪਣੀ ਮੀਟਿੰਗ ਮੁਲਤਵੀ ਕਰਨੀ ਪਈ ਹੈ। ਭਾਵੇਂ ਭਾਜਪਾ ਸੂਤਰ ਇਸ ਮੀਟਿੰਗ ਨੂੰ ਮੁਲਤਵੀ ਕਰਨ ਦਾ ਕਾਰਨ ਸਮੇਂ ਦੀ ਘਾਟ ਦੱਸ ਰਹੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਸਾਬਕਾ ਸੂਬਾ ਪ੍ਰਧਾਨ ਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਦੀ ਗ਼ੈਰ-ਹਾਜ਼ਰੀ ਇਸ ਦਾ ਵੱਡਾ ਕਾਰਨ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਬਠਿੰਡਾ 'ਚ ਮੁਕਾਬਲਾ ਦਿਲਚਸਪ! ਆਹਮੋ-ਸਾਹਮਣੇ ਹੋਣਗੇ ਚਾਰ 'ਅਕਾਲੀ'

ਸੂਤਰਾਂ ਮੁਤਾਬਕ ਅਸ਼ਵਨੀ ਸ਼ਰਮਾ ਹਰਿਦੁਆਰ ਗਏ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਚੇਤ ਦੀ ਪੁੰਨਿਆ ਦੇ ਸਿਲਸਿਲੇ ’ਚ ਹਰਿਦੁਆਰ ’ਚ ਹਨ। ਸੂਬਾਈ ਲੀਡਰਸ਼ਿਪ ਮੀਟਿੰਗ ’ਚ ਅਸ਼ਵਨੀ ਸ਼ਰਮਾ ਦੀ ਹਾਜ਼ਰੀ ਚਾਹੁੰਦੀ ਹੈ ਤਾਂ ਜੋ ਪਾਰਟੀ ਉਮੀਦਵਾਰ ਦਿਨੇਸ਼ ਬੱਬੂ ਦੀ ਚੋਣ ਮੁਹਿੰਮ ਨੂੰ ਲੈ ਕੇ ਕੋਈ ਧੜੇਬੰਦੀ ਨਜ਼ਰ ਨਾ ਆਵੇ। ਸ਼ਰਮਾ ਨੇ ਪਿਛਲੇ 7-8 ਮਹੀਨਿਆਂ ਤੋਂ ਪਾਰਟੀ ਦੇ ਜ਼ਿਆਦਾਤਰ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਕਾਂਗਰਸ 'ਚ ਕਾਟੋ-ਕਲੇਸ਼ ਜਾਰੀ! ਪਾਰਟੀ ਖ਼ਿਲਾਫ਼ ਬੋਲਣ 'ਤੇ ਇਸ ਮਹਿਲਾ ਆਗੂ ਦੀ ਹੋਈ ਛੁੱਟੀ

 

ਰੁਪਾਣੀ 22 ਅਪ੍ਰੈਲ ਦੀ ਰਾਤ ਨੂੰ ਚੰਡੀਗੜ੍ਹ ਪਹੁੰਚੇ ਸਨ। ਉਨ੍ਹਾਂ ਨੇ 23 ਤਰੀਕ ਨੂੰ ਸਵੇਰੇ ਜਲੰਧਰ ਅਤੇ ਦੁਪਹਿਰ ਬਾਅਦ ਲੁਧਿਆਣਾ ਵਿਚ ਮੀਟਿੰਗ ਸੱਦੀ ਸੀ। 24 ਅਪ੍ਰੈਲ ਨੂੰ ਸਵੇਰੇ 10 ਵਜੇ ਹੁਸ਼ਿਆਰਪੁਰ, ਦੁਪਹਿਰ 2 ਵਜੇ ਗੁਰਦਾਸਪੁਰ ਅਤੇ ਸ਼ਾਮ 5 ਵਜੇ ਅੰਮ੍ਰਿਤਸਰ ’ਚ ਮੀਟਿੰਗਾਂ ਸੱਦੀਆਂ ਗਈਆਂ ਸਨ। ਸੂਬਾ ਪ੍ਰਧਾਨ ਸੁਨੀਲ ਜਾਖੜ ਜਲੰਧਰ ਨੂੰ ਛੱਡ ਕੇ ਬਾਕੀ ਸਾਰੀਆਂ ਮੀਟਿੰਗਾਂ ’ਚ ਹਾਜ਼ਰ ਰਹੇ। 25 ਅਪ੍ਰੈਲ ਨੂੰ ਦੁਪਹਿਰ 12 ਵਜੇ ਪਟਿਆਲਾ ’ਚ ਲੋਕ ਸਭਾ ਹਲਕੇ ਦੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News