CWC 2019 : ਕੋਹਲੀ ਦੇ ਸਾਹਮਣੇ ਹੀ ਅਮਲਾ ਤੋੜ ਸਕਦੇ ਹਨ ਉਸਦਾ ਇਹ ਵਰਲਡ ਰਿਕਾਰਡ

06/05/2019 1:21:12 PM

ਸਾਊਥੰਪਨ : ਵਰਲਡ ਕੱਪ 2019 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਵਰਲਡ ਕੱਪ ਇੰਗਲੈਂਡ ਐਂਡ ਵੇਲਸ ਵਿਚ ਖੇਡਿਆ ਜਾ ਰਿਹਾ ਹੈ। ਇਸ ਵਰਲਡ ਕੱਪ ਦਾ ਫਾਈਨਲ 14 ਜੁਲਾਈ ਨੂੰ ਲਾਰਡਸ ਦੇ ਇਤਿਹਾਸਕ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਵਰਲਡ ਕੱਪ ਵਿਚ ਕਈ ਕ੍ਰਿਕਟ ਜਾਣਕਾਰ ਭਾਰਤੀ ਟੀਮ ਨੂੰ ਵਰਲਡ ਕੱਪ ਦਾ ਖਿਤਾਬ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਦੇ ਹਨ। ਭਾਰਤੀ ਟੀਮ ਦੀ ਕਪਤਾਨੀ ਵਿਰਾਟ ਕੋਹਲੀ ਦੇ ਹੱਥਾਂ ਵਿਚ ਹੈ।

ਕੋਹਲੀ ਦਾ ਰਿਕਾਰਡ ਤੋੜ ਸਕਦੇ ਹਨ ਅਮਲਾ
PunjabKesari
ਇਸ ਵਰਲਡ ਕੱਪ ਦੇ 8ਵੇਂ ਮੈਚ ਵਿਚ ਜੱਕਰ ਜ਼ਖਮੀ ਹਾਸ਼ਿਮ ਅਮਲਾ ਫਿੱਟ ਹੋ ਕੇ ਦੱਖਣੀ ਅਫਰੀਕਾ ਲਈ ਖੇਡਣ ਉੱਤਰਦੇ ਹਨ ਤਾਂ ਉਸਦੇ ਕੋਲ ਇਕ ਮੌਕਾ ਹੋਵੇਗਾ ਵਿਰਾਟ ਦੇ ਵਰਲਡ ਰਿਕਾਰਡ ਨੂੰ ਤੋੜਨ ਦਾ। ਉਹ ਰਿਕਾਰਡ ਹੈ ਵਨ ਡੇ ਕ੍ਰਿਕਟ ਵਿਚ ਸਭ ਤੋਂ ਤੇਜ਼ 8000 ਦੌੜਾਂ ਬਣਾਉਣ ਦਾ। ਵਿਰਾਟ ਕੋਹਲੀ ਨੇ ਇਹ ਰਿਕਾਰਡ 183 ਮੈਚਾਂ ਦੀਆਂ 175 ਪਾਰੀਆਂ ਵਿਚ ਖੇਡ ਕੇ ਬਣਾਇਆ ਸੀ। ਕੋਹਲੀ ਨੇ ਇਹ ਰਿਕਾਰਡ ਡਿਵਿਲੀਅਰਜ਼ ਦੇ ਰਿਕਾਰਡ ਨੂੰ ਤੋੜ ਕੇ ਬਣਾਇਆ ਸੀ ਜਿਸ ਨੇ 8000 ਦੌੜਾਂ ਬਣਾਉਣ ਲਈ 190 ਮੈਚਾਂ ਦੀ 182 ਪਾਰੀਆਂ ਖੇਡੀਆਂ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਚੋਟੀ 5 ਵਿਚ ਭਾਰਤ ਦੇ ਸੌਰਭ ਗਾਂਗੁਲੀ, ਰੋਹਿਤ ਸ਼ਰਮਾ ਅਤੇ ਨਿਊਜ਼ੀਲੈਂਡ ਦੇ ਰੌਸ ਟੇਲਸ ਸ਼ਾਮਲ ਹਨ।

ਅੱਜ ਬੱਚ ਸਕਦਾ ਹੈ ਕੋਹਲੀ ਦਾ ਰਿਕਾਰਡ
PunjabKesari

ਹਾਸ਼ਿਮ ਅਮਲਾ ਨੇ ਹੁਣ ਤੱਕ ਵਨ ਡੇ ਕ੍ਰਿਕਟ ਵਿਚ 175 ਮੈਚਾਂ ਦੀਆਂ 172 ਪਾਰੀਆਂ ਖੇਡੀਆਂ ਹਨ ਜਿਸ ਵਿਚ ਉਸਦੀਆਂ 7923 ਦੌੜਾਂ ਹਨ। ਵਿਰਾਟ ਕੋਹਲੀ ਦਾ ਰਿਕਾਰਡ ਤੋੜਨ ਲਈ ਹੁਣ ਉਸਨੂੰ ਸਿਰਫ 77 ਦੌੜਾਂ ਚਾਹੀਦੀਆਂ ਹਨ ਅਤੇ ਉਸਦੇ ਕੋਲ ਇਸ ਦੇ ਲਈ 2 ਪਾਰੀਆਂ ਖੇਡਣ ਨੂੰ ਹਨ ਪਰ ਅੱਜ ਵਿਰਾਟ ਕੋਹਲੀ ਦਾ ਰਿਕਾਰਡ ਬੱਚ ਸਕਦਾ ਹੈ ਕਿਉਂਕਿ ਹਾਸ਼ਿਮ ਅਮਲਾ ਜ਼ਖਮੀ ਹੈ। ਉਸਦਾ ਭਾਰਤੀ ਟੀਮ ਖਿਲਾਫ ਖੇਡਣਾ ਅਜੇ ਤੱਕ ਪੱਕਾ ਨਹੀਂ ਹੈ। ਅਮਲਾ ਨੂੰ ਇੰਗਲੈਂਡ ਖਿਲਾਫ ਹੋਏ ਮੈਚ ਵਿਚ ਜ਼ੋਫਰਾ ਆਰਚਰ ਦੀ ਗੇਂਦ ਹੈਲਮੇਟ 'ਤੇ ਲੱਗੀ ਸੀ, ਜਿਸ ਤੋਂ ਬਾਅਦ ਉਸ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ। ਹਾਲਾਂਕਿ ਉਸ ਤੋਂ ਬਾਅਦ ਉਹ ਮੈਦਾਨ ਵਿਚ ਬੱਲੇਬਾਜ਼ੀ ਕਰਨ ਆਏ ਸੀ। ਬੰਗਲਾਦੇਸ਼ ਖਿਲਾਫ ਹੋਏ ਮੈਚ ਵਿਚ ਅਮਲਾ ਟੀਮ ਦਾ ਹਿੱਸਾ ਨਹੀਂ ਸਨ।


Related News