ਕੇਰਲ : ਕੋਚੀ ਹਵਾਈ ਅੱਡੇ ਦੇ ਮੁਲਾਜ਼ਮ ਕੋਲ ਮਿਲਿਆ 1400 ਗ੍ਰਾਮ ਸੋਨਾ
Friday, Jul 05, 2024 - 10:19 PM (IST)
ਕੋਚੀ, (ਭਾਸ਼ਾ)- ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਕੇਰਲ ਦੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਡੀ. ਆਰ. ਆਈ. ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹਵਾਈ ਅੱਡੇ ’ਤੇ ਮੌਜੂਦ ਇਕ ਕਰਮਚਾਰੀ ਲਿਨਿਨ ਬੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਪੇਸਟ ਦੇ ਰੂਪ ’ਚ ਲੱਗਭਗ 1400 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਸੋਨਾ 4 ਜੁਲਾਈ ਨੂੰ ਏਅਰ ਅਰੇਬੀਆ ਦੀ ਫਲਾਈਟ ਰਾਹੀਂ ਆਬੂਧਾਬੀ ਤੋਂ ਕੋਚੀ ਪਹੁੰਚੇ ਬਾਲੂ ਨਾਮਕ ਯਾਤਰੀ ਨੇ ਇਮੀਗ੍ਰੇਸ਼ਨ ਖੇਤਰ ਦੇ ਇਕ ਟਾਇਲਟ ਵਿਚ ਸਟਾਫ ਨੂੰ ਸੌਂਪਿਆ ਸੀ। ਅਧਿਕਾਰੀ ਨੇ ਦੱਸਿਆ ਕਿ 24 ਕੈਰੇਟ ਦਾ 1,349 ਗ੍ਰਾਮ ਸੋਨਾ ਮਿਸ਼ਰਤ ਹਾਲਤ ’ਚ ਮਿਲਿਆ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ।