ਐਪਲ ਦੇ 30 ਲੱਖ ਯੂਜ਼ਰਜ਼ ਦੀ ਪ੍ਰਾਈਵੇਸੀ ਖਤਰੇ 'ਚ, ਕਦੇ ਵੀ ਹੈਕ ਹੋ ਸਕਦੈ ਤੁਹਾਡਾ iPhone
Friday, Jul 05, 2024 - 10:15 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਐਪਲ ਦੇ ਆਈਫੋਨ ਜਾਂ ਲੈਪਟਾਪ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਐਪਲ ਦੀ ਡਿਵਾਈਸ 'ਚ ਇਕ ਬਗ ਆਉਣ ਕਾਰਨ ਕਰੀਬ 30 ਲੱਖ ਯੂਜ਼ਰਜ਼ ਦੀ ਪ੍ਰਾਈਵੇਸੀ ਖਤਰੇ 'ਚ ਪੈ ਗਈ ਹੈ। ਇਹ ਡਾਟਾ ਲੀਕ CocoaPods 'ਚ ਆਈ ਖਾਮੀ ਕਾਰਨ ਹੋਇਆ ਹੈ। CocoaPods ਨੇ ਹਾਲ ਹੀ 'ਚ ਇਕ ਬਗ ਫਇਕਸ ਕੀਤਾ ਹੈ ਜਿਸ ਤੋਂ ਬਾਅਦ ਇਸ ਡਾਟਾ ਲੀਕ ਬਾਰੇ ਜਾਣਕਾਰੀ ਮਿਲੀ ਹੈ। ਦੱਸ ਦੇਈਏ ਕਿ CocoaPods ਇਕ ਮੈਨੇਜਰ ਸਰਵਰ ਹੈ ਜਿਥੇ ਐਪਲ ਐਪਸ ਦੀ ਕੋਡ ਲਾਈਬ੍ਰੇਰੀ ਹੁੰਦੀ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਸਕਿਓਰਿਟੀ ਰਿਸਰਚ ਨੇ ਇਕ ਵੱਡੀ ਖਾਮੀ ਦਾ ਪਤਾ ਲਗਾਇਆ ਹੈ ਜਿਸ ਕਾਰਨ 30 ਲੱਖ ਯੂਜ਼ਰਜ਼ ਦਾ ਡਾਟਾ ਲੀਕ ਹੋਇਆ ਹੈ। ਇਹ ਡਾਟਾ ਲੀਕ ਇਕ ਖਾਮੀ ਦਾ ਫਾਇਦਾ ਚੁੱਕ ਕੇ ਐਪ 'ਚ ਮਾਲਵੇਅਰ ਵਾਲੇ ਕੋਡ ਪਾ ਕੇ ਕੀਤਾ ਗਿਆ ਹੈ।
ਸਾਈਬਰ ਸਕਿਓਰਿਟੀ ਫਰਮ EVA ਇਨਫਾਰਮੇਸ਼ਨ ਸਕਿਓਰਿਟੀ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ CocoaPods 'ਚ ਤਿੰਨ ਅਜਿਹੇ ਬਗ ਮਿਲੇ ਹਨ ਜਿਨ੍ਹਾਂ ਦੀ ਪਛਾਣ ਪਹਿਲਾਂ ਹੋਈ ਸੀ। ਇਸ ਬਗ ਬਾਰੇ ਪਹਿਲੀ ਵਾਰ 2014 'ਚ ਜਾਣਕਾਰੀ ਦਿੱਤੀ ਗਈ ਸੀ। ਇਸ ਬਗ ਦਾ ਫਾਇਦਾ ਚੁੱਕਣ ਲਈ ਹੈਕਰਾਂ ਨੇ ਏ.ਪੀ.ਆਈ. ਅਤੇ ਈ-ਮੇਲ ਆਈ.ਡੀ. ਮਦਦ ਲਈਜੋ ਕਿ CocoaPods ਨਾਲ ਉਨ੍ਹਾਂ ਨੂੰ ਮਿਲੀ।
CocoaPods ਦੇ ਇਸ ਡਾਟਾ ਲੀਕ ਨਾਲ ਲੱਖਾਂ iOS ਅਤੇ macOS ਐਪਸ ਦੇ ਯੂਜ਼ਰਜ਼ ਦੀ ਜਾਣਕਾਰੀ ਹੈਕਰਾਂ ਕੋਲ ਪਹੁੰਚੀ ਹੈ ਅਤੇ ਉਨ੍ਹਾਂ ਡਾਟਾ ਦੇ ਆਧਾਰ 'ਤੇ ਉਨ੍ਹਾਂ ਦੇ ਨਾਲ ਕਿਸੇ ਵੀ ਸਮੇਂ ਠੱਗੀ ਹੋ ਸਕਦੀ ਹੈ।