ਥੋਰਨਬੇਰੀ LPGA 'ਚ ਸੰਯੁਕਤ 35ਵੇਂ ਸਥਾਨ 'ਤੇ ਰਹੀ ਅਦਿਤਿ

Monday, Jul 09, 2018 - 08:30 PM (IST)

ਓਨਿਡਾ : ਭਾਰਤ ਦੀ ਅਦਿਤਿ ਅਸ਼ੋਕ ਨੇ ਸਾਲ ਦਾ ਆਪਣਾ ਸਰਵਸ਼੍ਰੇਸ਼ਠ ਸਕੋਰ ਬਣਾਇਆ ਪਰ ਇਸਦੇ ਬਾਵਜੂਦ ਉਹ ਥੋਰਨਬੇਰੀ ਕ੍ਰੀਕ ਐੱਲ.ਪੀ.ਜੀ.ਏ. ਕਲਾਸਿਕ ਗੋਲਫ ਟੂਰਨਾਮੈਂਟ 'ਚ ਸੰਯੁਕਤ 35ਵੇਂ ਸਥਾਨ 'ਤੇ ਰਹੀ। ਇਸ ਸੈਸ਼ਨ 'ਚ 13 ਟੂਰਨਾਮੈਂਟਾਂ 'ਚ ਸਿਰਫ ਤਿਨ 'ਚ ਕੱਟ ਤੋਂ ਖੁੰਝਣ ਵਾਲੀ ਇਸ 20 ਸਾਲਾਂ ਭਾਰਤੀ ਨੇ ਕੱਲ ਇਕ ਅੰਡਰ 71 ਦਾ ਕਾਰਡ ਖੇਡਿਆ ਅਤੇ ਉਨ੍ਹਾਂ ਦਾ ਕੁੱਲ ਸਕੋਰ 12 ਅੰਡਰ 276 ਰਿਹਾ। ਅਦਿਤਿ ਨੇ ਆਖਰੀ ਦੌਰ 'ਚ ਕੁੱਲ ਪੰਜ ਬਰਡੀ ਬਣਾਈ। ਇਸਦੇ ਇਲਾਵਾ ਉਨ੍ਹਾਂ ਨੇ ਦੋ ਬੋਗੀ ਅਤੇ ਇਕ ਡਬਲ ਬੋਗੀ ਵੀ ਕੀਤੀ।

12 ਅੰਡਰ ਦੇ ਬਾਵਜੂਦ ਉਹ ਖਿਤਾਬ ਜਿੱਤਣ ਵਾਲੀ ਸੇਈ ਯੰਗ ਕਿਮ ਨਾਲ 19 ਸ਼ਾਟ ਪਿੱਛੇ ਰਹੀ। ਕਿਮ ਨੇ ਆਖਰੀ ਦੌਰ 'ਚ 7 ਅੰਡਰ 65 ਦਾ ਕਾਰਡ ਖੇਡਿਆ ਅਤੇ ਕੁੱਲ 31 ਅੰਡਰ 257 ਦਾ ਰਿਕਾਰਡ ਸਕੋਰ ਬਣਾਇਆ। ਕਿਮ ਨੇ 72 ਹੋਲ 'ਚ ਨਵਾਂ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਅਨਿਕਾ ਸੋਰੇਨਸਟੈਮ ਦੇ ਨਾਂ ਰਿਹਾ ਸੀ ਜਿਨ੍ਹਾਂ ਨੇ 2001 'ਚ 27 ਅੰਡਰ ਦਾ ਸਕੋਰ ਬਣਾਇਆ ਸੀ।


Related News